ਅੰਮ੍ਰਿਤਸਰ 5 ਸਤੰਬਰ 2024 : ਖੇਡ ਵਿਭਾਗ, ਪੰਜਾਬ ਵੱਲੋ ਖੇਡਾਂ ਵਤਨ ਪੰਜਾਬ ਦੀਆਂ 2024 ਅਧੀਨ ਬਲਾਕ ਪੱਧਰੀ, ਜਿਲ੍ਹਾ ਪੱਧਰੀ ਅਤੇ ਰਾਜ ਪੱਧਰੀ ਖੇਡਾਂ ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਵਿੱਚ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਰਹਿਨੁਮਾਈ ਹੇਠ ਵੱਖ ਵੱਖ ਬਲਾਕਾਂ ਵਿੱਚ ਬਲਾਕ ਪੱਧਰੀ ਟੂਰਨਾਂਮੈਂਟ ਕਰਵਾਏ ਗਏ। ਇਹ ਜਾਣਕਾਰੀ ਦਿੰਦਿਆ ਹੋਇਆ ਸ੍ਰੀ ਸੁਖਚੈਨ ਸਿੰਘ ਜਿਲ੍ਹਾ ਸਪੋਰਟਸ ਅਫਸਰ, ਅੰਮ੍ਰਿਤਸਰ ਵੱਲੋ ਦਸਿੱਆ ਗਿਆ ਕਿ ਬਲਾਕ ਪੱਧਰ ਟੂਰਨਾਂਮੈਂਟ ਵਿੱਚ ਕੁੱਲ 5 ਗੇਮਾਂ (ਫੁੱਟਬਾਲ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਖੋਹ-ਖੋਹ, ਐਥਲੈਟਿਕਸ, ਵਾਲੀਬਾਲ ਸਮੈਸਿੰਗ ਅਤੇ ਵਾਲੀਬਾਲ ਸੂਟਿੰਗ ) ਕਰਵਾਈਆ ਜਾ ਰਹੀਆਂ ਹਨ। ਬਲਾਕ ਅਜਨਾਲਾ -: ਖੇਡਾਂ ਕੀਰਤਨ ਦਰਬਾਰ ਸੋਸਾਇਟੀ ਗਰਾਊਂਡ ਅਤੇ ਸਰਕਾਰੀ ਕਾਲਜ ਅਜਨਾਲਾ ਵਿਖੇ ਚੌਥੇ ਦਿਨ 21 ਤੋ ਉਪਰ ਉਮਰ ਵਰਗਾਂ ਦੀਆਂ ਬਲਾਕ ਪੱਧਰੀ ਖੇਡਾਂ ਕਰਵਾਈਆ ਗਈਆ। ਗੇਮ ਵਾਲੀਬਾਲ ਸਮੈਸਿੰਗ 21 ਤੋ 30 ਉਮਰ ਵਰਗ ਲੜਕਿਆ ਦੇ ਮੁਕਾਬਲੇ ਵਿੱਚ ਪਿੰਡ ਬਾਠ ਦੀ ਟੀਮ ਨੇ ਪਹਿਲਾ ਸਥਾਨ ਅਤੇ ਸਾਰੰਗਦੇਵ ਅਤੇ ਂਜਸਰਾਊਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਨੈਸ਼ਨਲ ਸਟਾਈਲ 21 ਤੋ 30 ਉਮਰ ਵਰਗ ਲੜਕਿਆ ਦੇ ਮੁਕਾਬਲੇ ਵਿੱਚ ਤਲਵੰਡੀ ਨਾਹਰ ਪਿੰਡ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਬਲਾਕ ਮਿਉਂਸੀਪਲ ਕਾਰਪੋਰੇਸ਼ਨ :- ਖਾਲਸਾ ਕਾਲਜੀਏਟ ਸੀ:ਸੈ:ਸਕੂਲ ਅੰਮ੍ਰਿਤਸਰ ਵਿਖੇ ਚੌਥੇ ਦਿਨ 21 ਤੋ ਉਪਰ ਉਮਰ ਵਰਗਾ ਵਿੱਚ ਬਲਾਕ ਪੱਧਰੀ ਖੇਡਾਂ ਕਰਵਾਈਆ ਗਈਆ। ਗੇਮ ਫੁੱਟਬਾਲ ਅੰ-21 ਲੜਕੀਆਂ ਦੇ ਮੁਕਾਬਲਿਆ ਵਿੱਚ ਖਾਲਸਾ ਕਾਲਜ ਫਾਰ ਵੂਮੈਨ ਦੀ ਟੀਮ ਨੇ ਪਹਿਲਾ ਸਥਾਨ ਅਤੇ ਬੀ.ਬੀ.ਕੇ.ਡੀ.ਏ.ਵੀ.ਫੁੱਟਬਾਲ ਕਲੱਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 21-30 ਉਮਰ ਵਰਗ ਲੜਕਿਆ ਦੇ ਮੁਕਾਬਲਿਆ ਵਿੱਚ ਖਾਲਸਾ ਫੁੱਟਬਾਲ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਯੰਗਸਟਰ ਫੁੱਟਬਾਲ ਕਲੱਬ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਗੇਮ ਵਾਲੀਬਾਲ ਅੰ 21 -30 ਉਮਰ ਵਰਗ ਵਿੱਚ ਖਾਲਸਾ ਕੋਚਿੰਗ ਸੈਟਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਬਲਾਕ ਹਰਸ਼ਾ ਛੀਨਾ :- ਬਲਾਕ ਪੱਧਰੀ ਖੇਡਾਂ ਖੇਡ ਸਟੇਡੀਅਮ ਹਰਸ਼ਾ ਛੀਨਾਂ ਅਤੇ ਦਵਿੰਦਰਾ ਇੰਟਰਨੈਸ਼ਨਲ ਸਕੂਲ ਵਿਖੇ ਚੌਥੇ ਦਿਨ 21 ਤੋ ਉਪਰ ਵਰਗ ਕਰਵਾਈਆ ਗਈਆ। ਗੇਮ ਵਾਲੀਬਾਲ- ਅੰ-21-30 ਉਮਰ ਵਰਗ ਲੜਕਿਆ ਦੇ ਮੁਕਾਬਲੇ ਵਿੱਚ ਰਾਜਾਸਾਂਸੀ ਦੀ ਟੀਮ ਨੇ ਪਹਿਲਾ ਸਥਾਨ ਅਤੇ ਹਰਸ਼ਾ ਛੀਨਾਂ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। 40 ਤੋ ਉਪਰ ਉਮਰ ਵਰਗ ਲੜਕਿਆ ਦੇ ਉਮਰ ਵਰਗ ਵਿੱਚ ਜਗਦੇਵ ਕਲਾਂ ਦੀ ਟੀਮ ਨੇ ਭਾਗ ਲਿਆ ਹੈ ਅਤੇ 31 ਤੋ 40 ਉਮਰ ਵਰਗ ਵਿੱਚ ਜਗਦੇਵ ਕਲਾਂ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰ-21-40 ਲੜਕਿਆ ਅਤੇ ਲੜਕੀਆਂ ਦੇ ਉਮਰ ਵਰਗ ਵਿੱਚ ਸੰਤ ਕਰਤਾਰ ਸਿੰਘ ਸਪੋਰਟਸ ਕਲੱਬ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਗੇਮ ਫੁੱਟਬਾਲ : 31 ਤੋ 40 ਉਮਰ ਵਰਗ ਲੜਕਿਆ ਦੇ ਮੁਕਾਬਲੇ ਵਿੱਚ ਕੁਲਜੀਤ ਅਕੈਡਮੀ ਭੱਲਾ ਪਿੰਡ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।