- ਪੰਜਾਬਣਾਂ ਨੂੰ ਲੋਕਤੰਤਰ ਨਾਲ ਸਬੰਧਿਤ ਬੋਲੀਆਂ ਵਾਲੇ ਵੀਡੀਓਜ਼ ਭੇਜਣ ਦਾ ਸੱਦਾ
ਤਰਨ ਤਾਰਨ, 10 ਅਗਸਤ : ਚੋਣ ਕਮਿਸ਼ਨ ਵਲੋਂ ਕਰਵਾਏ ਜਾ ਰਹੇ “ਤੀਆਂ ਲੋਕਤੰਤਰ ਦੀਆਂ” ਪ੍ਰੋਗਰਾਮ ਤਹਿਤ 20 ਅਗਸਤ, 2023 ਤੱਕ ਐਂਟਰੀਆਂ ਲਈਆਂ ਜਾਣਗੀਆਂ ਅਤੇ ਪ੍ਰੋਗਰਾਮ ਦੇ ਪਹਿਲੇ ਤਿੰਨ ਜੇਤੂਆਂ ਨੂੰ ਕ੍ਰਮਵਾਰ 5000, 3000 ਅਤੇ 2000 ਰੁਪਏ ਇਨਾਮ ਵਜੋਂ ਦਿੱਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਪੰਜਾਬਣਾਂ ਨੂੰ ਸੱਦਾ ਹੈ ਕਿ ਉਹ ਲੋਕਤੰਤਰ ਨਾਲ ਸਬੰਧਿਤ ਬੋਲੀਆਂ ਪਾਉਂਦੇ ਹੋਏ ਵੀਡੀਓ ਬਣਾ ਕੇ ਕਮਿਸ਼ਨ ਨੂੰ ਭੇਜਣ। ਇਹ ਵੀਡੀਓਜ਼ ਸਿਰਫ਼ ਇਕ ਤੋਂ ਦੋ ਮਿੰਟ ਦੇ ਸਮੇਂ ਤੱਕ ਦੇ ਹੋਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਈ-ਮੇਲ ਆਈ. ਡੀ smmceopb@gmail.com ’ਤੇ ਭੇਜਿਆ ਜਾਵੇ। ਬੋਲੀਆਂ ਪਾਉਣ ਵਾਲੀਆਂ ਪੰਜਾਬਣਾਂ ਦਾ ਕਾਸਟਿਊਮ ਪੰਜਾਬੀ ਗਿੱਧੇ ਦਾ ਲਿਬਾਸ ਅਤੇ ਗਹਿਣੇ ਸਮੇਤ ਹੋਵੇਗਾ ਅਤੇ ਵਧੇਰੇ ਜਾਣਕਾਰੀ ਲਈ 01852-224115 ’ਤੇ ਸੰਪਰਕ ਕੀਤਾ ਜਾ ਸਕਦਾ ਹੈ