- ਜਿ਼ਲ੍ਹਾ ਤਰਨ ਤਾਰਨ ਵਿੱਚ ਕੋਈ ਵੀ ਪੋਲਿੰਗ ਸਟੇਸ਼ਨ 1500 ਤੋਂ ਵੱਧ ਵੋਟਰਾਂ ਦੀ ਗਿਣਤੀ ਵਾਲਾ ਨਹੀਂ
- ਵਿਧਾਨ ਸਭਾ ਹਲਕਾ ਤਰਨ ਤਾਰਨ ਵਿੱਚ 215, ਖੇਮਕਰਨ ਵਿੱਚ 235, ਪੱਟੀ ਵਿੱਚ 225 ਅਤੇ ਖਡੂਰ ਸਾਹਿਬ ਵਿੱਚ 229 ਪੋਲਿੰਗ ਸਟੇਸ਼ਨ
ਤਰਨ ਤਾਰਨ, 31 ਅਗਸਤ : ਜਿ਼ਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਸੰਦੀਪ ਕੁਮਾਰ ਵੱਲੋਂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਭਾਰਤੀ ਚੋਣ ਕਮਿਸ਼ਨ ਅਤੇ ਮੁੱਖ ਚੋਣ ਅਫ਼ਸਰ ਪੰਜਾਬ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਜਿ਼ਲ੍ਹੇ ਵਿੱਚ ਪੈਂਦੇ ਚਾਰ ਵਿਧਾਨ ਸਭਾ ਚੋਣ ਹਲਕਿਆਂ 21-ਤਰਨ ਤਾਰਨ, 22-ਖੇਮਕਰਨ, 23-ਪੱਟੀ ਅਤੇ 24-ਖਡੂਰ ਸਾਹਿਬ ਦੇ ਪੋਲਿੰਗ ਸਟੇ਼ਸਨਾਂ ਦਾ ਪੁਨਰਗਠਨ ਕਰਨ ਸਬੰਧੀ ਜਿ਼ਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਵਿਚਾਰ ਵਿਟਾਂਦਰਾ ਕੀਤਾ ਗਿਆ । ਇਸ ਦੌਰਾਨ ਉਹਨਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1500 ਤੋਂ ਵੱਧ ਵੋਟਰ ਗਿਣਤੀ ਵਾਲੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨਲਾਈਜੇਸ਼ਨ ਕੀਤੀ ਜਾਣੀ ਹੈ।ਉਹਨਾਂ ਕਿਹਾ ਕਿ ਜਿ਼ਲ੍ਹਾ ਤਰਨ ਤਾਰਨ ਵਿੱਚ ਕੋਈ ਵੀ ਪੋਲਿੰਗ ਸਟੇਸ਼ਨ 1500 ਤੋਂ ਵੱਧ ਵੋਟਰਾਂ ਦੀ ਗਿਣਤੀ ਵਾਲਾ ਨਹੀਂ ਹੈ।ਇਸ ਲਈ ਤਜਵੀਜ਼ ਕੀਤੇ ਗਏ ਪੋਲਿੰਗ ਸਟੇਸ਼ਨਾਂ ਦੀ ਗਿਣਤੀ ਵਿੱਚ ਕੋਈ ਅੰਤਰ ਨਹੀਂ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ 21-ਤਰਨ ਤਾਰਨ ਵਿੱਚ ਪੋਲਿੰਗ ਸਟੇਸ਼ਨਾਂ ਦੀ ਗਿਣਤੀ 215, ਵਿਧਾਨ ਸਭਾ ਹਲਕਾ 22-ਖੇਮਕਰਨ ਵਿੱਚ 235 , ਵਿਧਾਨ ਸਭਾ ਹਲਕਾ 23-ਪੱਟੀ ਵਿੱਚ 225 ਅਤੇ ਵਿਧਾਨ ਸਭਾ ਹਲਕਾ 24-ਖਡੂਰ ਸਾਹਿਬ ਵਿੱਚ 229 ਹੈ। ਪੋਲਿੰਗ ਸਟੇ਼ਸਨਾਂ ਦੀ ਲਿਸਟ ਜਾਰੀ ਕਰਦਿਆਂ ਉਹਨਾਂ ਨੇ ਦੱਸਿਆ ਕਿ ਇਹ ਮੁੱਢਲੀ ਲਿਸਟ ਆਮ ਜਨਤਾ ਦੇ ਵੇਖਣ ਲਈ ਜਿ਼ਲ੍ਹਾ ਚੋਣ ਦਫ਼ਤਰ, ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰ, ਸਹਾਇਕ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰ ਅਤੇ ਸਬੰਧਤ ਪੋਲਿੰਗ ਸਟੇਸ਼ਨਾਂ ਤੇ ਮੌਜੂਦ ਹੋਵੇਗੀ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਸ ਸਬੰਧੀ ਕੋਈ ਇਤਰਾਜ ਜਾਂ ਸੁਝਾਓ ਹੈ ਤਾਂ ਆਪਣਾ ਇਤਰਾਜ ਜਾਂ ਸੁਝਾਓ ਲਿਖਤੀ ਰੂਪ ਵਿੱਚ ਜਿ਼ਲ੍ਹਾ ਚੋਣ ਦਫ਼ਤਰ ਜਾਂ ਸਬੰਧਤ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਵਿਖੇ ਮਿਤੀ 07 ਸਤੰਬਰ, 2023 ਦਿੱਤੇ ਜਾ ਸਕਦੇ ਹਨ ਤਾਂ ਜੋ ਇਹਨਾਂ ਤੇ ਵਿਚਾਰ ਵਿਟਾਂਦਰਾ ਕਰਕੇ ਪੋਲਿੰਗ ਸਟੇਸ਼ਨਾਂ ਦੀ ਤਜਵੀਜ਼ ਫਾਇਨਲ ਕੀਤੀ ਜਾ ਸਕੇ ।