ਪਠਾਨਕੋਟ, 05 ਸਤੰਬਰ : ਨਸ਼ਿਆਂ ਖਿਲਾਫ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਇੱਕ ਪਹਿਲਕਦਮੀ ਕਰਦਿਆਂ, ਪਠਾਨਕੋਟ ਪੁਲਿਸ ਵਿਭਾਗ ਦੇ ਐਸਐਚਓ ਹਰਪ੍ਰੀਤ ਕੌਰ ਬਾਜਵਾ ਦੁਆਰਾ ਸੰਦੀਪਨੀ ਪਬਲਿਕ ਸਕੂਲ ਦੇ ਅੱਠਵੀਂ ਜਮਾਤ ਦੀ ਲੜਕੀ ਦਾ ਮਨੋਬਲ ਵਧਾਉਣ ਲਈ ਉਸਨੂੰ ਇੱਕ ਦਿਨ ਲਈ ਸਟੇਸ਼ਨ ਹਾਊਸ ਅਫਸਰ (ਐਸਐਚਓ) ਦਾ ਅਹੁਦਾ ਦਿੱਤਾ ਗਿਆ ਅਤੇ ਲੜਕੀ ਨੇ ਨਸ਼ਿਆਂ ਖਿਲਾਫ ਲੜਨ ਲਈ ਸੌਂਹ ਚੁੱਕ ਕੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ। ਲੜਕੀ ਨੇ ਪੁਲਿਸ ਫੋਰਸ ਦੇ ਰੋਜ਼ਾਨਾ ਕਾਰਜਾਂ ਅਤੇ ਉਹਨਾਂ ਦੁਆਰਾ ਸਾਹਮਣਾ ਕੀਤੀਆਂ ਜਾਂਦੀਆਂ ਚੁਣੌਤੀਆਂ ਬਾਰੇ ਅਹਿਮ ਜਾਣਕਾਰੀ ਪ੍ਰਾਪਤ ਕੀਤੀ। ਇਹ ਵਿਲੱਖਣ ਮੌਕਾ ਪਠਾਨਕੋਟ ਪੁਲਿਸ ਵਿਭਾਗ ਦੁਆਰਾ ਜ਼ਿਲ੍ਹੇ ਵਿੱਚ ਲਗਾਤਾਰ ਨਸ਼ਾ ਵਿਰੋਧੀ ਯਤਨਾਂ ਦੇ ਹਿੱਸੇ ਵਜੋਂ ਆਯੋਜਿਤ ਇੱਕ ਲੇਖ ਲਿਖਣ ਮੁਕਾਬਲੇ, ਜਿਸਦਾ ਵਿਸ਼ਾ ਸੀ, "ਨਸ਼ੇ ਤੋਂ ਰਹਿਤ ਇੱਕ ਸੁਸਾਇਟੀ" ਵਿੱਚ ਲੜਕੀ ਦੀ ਸ਼ਾਨਦਾਰ ਕਾਰਗੁਜ਼ਾਰੀ ਦੀ ਮਾਨਤਾ ਵਜੋਂ ਉਸਨੂੰ ਦਿੱਤਾ ਗਿਆ ਹੈ। ਸੀਨੀਅਰ ਕਪਤਾਨ ਪੁਲਿਸ ਪਠਾਨਕੋਟ ਹਰਕਮਲ ਪ੍ਰੀਤ ਸਿੰਘ ਖੱਖ ਨੇ ਲੜਕੀ ਨੂੰ ਵਧਾਈ ਦਿੱਤੀ ਹੈ | ਸੰਦੀਪਨੀ ਪਬਲਿਕ ਸਕੂਲ ਦੇ ਕੁੱਲ 25 ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਭਾਗ ਲਿਆ ਅਤੇ ਸਕੂਲ ਦੇ ਅੰਗਰੇਜ਼ੀ ਵਿਭਾਗ ਦੇ ਮਾਹਿਰਾਂ ਦੇ ਇੱਕ ਪੈਨਲ ਦੁਆਰਾ ਲੇਖਾਂ ਦਾ ਬਾਰੀਕੀ ਨਾਲ ਮੁਲਾਂਕਣ ਕੀਤਾ ਸੀ। ਇੱਕ ਦਿਨ ਲਈ ਐਸਐਚਓ ਵਜੋਂ ਆਪਣੇ ਤਜ਼ਰਬੇ ਨੂੰ ਦਰਸਾਉਂਦੇ ਹੋਏ, ਨੌਜਵਾਨ ਵਿਦਿਆਰਥੀ ਨੇ ਕਿਹਾ, "ਇੱਕ ਦਿਨ ਲਈ ਸਟੇਸ਼ਨ ਹਾਊਸ ਅਫਸਰ ਹੋਣ ਕਰਕੇ ਮੈਨੂੰ ਸਾਡੇ ਸਮਰਪਿਤ ਪੁਲਿਸ ਅਧਿਕਾਰੀਆਂ ਨਾਲ ਨੇੜਿਓਂ ਗੱਲਬਾਤ ਕਰਨ ਦਾ ਮੌਕਾ ਮਿਲਿਆ ਹੈ। ਮੈਂ ਇੱਕ ਪੁਲਿਸ ਸਟੇਸ਼ਨ ਦੇ ਅੰਦਰੂਨੀ ਕੰਮਕਾਜ ਬਾਰੇ ਜਾਣਿਆ, ਜਿਸ ਵਿੱਚ ਸਾਰੀਆਂ ਪ੍ਰਕਿਰਿਆਵਾਂ ਸ਼ਾਮਲ ਹਨ। ਵੱਖ-ਵੱਖ ਅਪਰਾਧ ਦੀਆਂ ਘਟਨਾਵਾਂ ਲਈ ਐਫਆਈਆਰ ਦਰਜ ਕਰਨ ਬਾਰੇ ਵੀ ਅਹਿਮ ਜਾਨਕਾਰੀ ਪ੍ਰਾਪਤ ਕੀਤੀ ਅਤੇ ਹੈਲਪ ਲਾਈਨ 112, 1930, ਅਤੇ 181 ,ਵਰਗੀਆਂ ਜ਼ਰੂਰੀ ਸੇਵਾਵਾਂ ਬਾਰੇ ਵੀ ਉਸਨੂੰ ਜਾਣੂ ਕਰਵਾਇਆ ਗਿਆ, ਜੋ ਸਾਡੇ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੀਆਂ ਹਨ।" ਇਹ ਪਹਿਲਕਦਮੀ ਨਾ ਸਿਰਫ਼ ਨੌਜਵਾਨ ਦਿਮਾਗਾਂ ਨੂੰ ਪ੍ਰੇਰਿਤ ਕਰਦੀ ਹੈ ਬਲਕਿ ਪਠਾਨਕੋਟ ਪੁਲਿਸ ਵਿਭਾਗ ਦੀ ਕਮਿਊਨਿਟੀ ਨਾਲ ਸਰਗਰਮੀ ਨਾਲ ਜੁੜਨ ਦੀ ਵਚਨਬੱਧਤਾ ਦੀ ਵੀ ਮਿਸਾਲ ਦਿੰਦੀ ਹੈ। ਐਸ.ਐਸ.ਪੀ ਖੱਖ ਨੇ ਕਿਹਾ ਨਸ਼ਿਆਂ ਵਿਰੁੱਧ ਲੜਾਈ ਸਭ ਦੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਹਰੇਕ ਵਿਅਕਤੀ, ਭਾਵੇਂ ਉਮਰ ਦਾ ਕੋਈ ਵੀ ਹੋਵੇ, ਨਸ਼ਾ ਮੁਕਤ ਸਮਾਜ ਸਿਰਜਣ ਵਿੱਚ ਯੋਗਦਾਨ ਪਾ ਸਕਦਾ ਹੈ। ਪਠਾਨਕੋਟ ਪੁਲਿਸ ਵਿਭਾਗ ਨਾਗਰਿਕਾਂ ਨੂੰ ਨਸ਼ਿਆਂ ਦੇ ਹਾਨੀਕਾਰਕ ਪ੍ਰਭਾਵ ਤੋਂ ਦੂਰ ਰਹਿਣ ਦੀ ਅਪੀਲ ਕਰਦਾ ਹੈ ਅਤੇ ਉਨ੍ਹਾਂ ਨੂੰ ਸਮਰਪਿਤ ਹੌਟਲਾਈਨ ਹੈਲਪਲਾਈਨਾਂ ਰਾਹੀਂ ਨਸ਼ਿਆਂ ਨਾਲ ਸਬੰਧਤ ਕਿਸੇ ਵੀ ਗਤੀਵਿਧੀ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕਰਦਾ ਹੈ। ਸਾਡਾ ਮੰਨਣਾ ਹੈ ਕਿ ਮਹੱਤਵਪੂਰਨ ਜਾਣਕਾਰੀ ਸਾਂਝੀ ਕਰਨ ਦੁਆਰਾ, ਅਸੀਂ ਸਮੂਹਿਕ ਤੌਰ ਤੇ ਸਾਡੇ ਭਾਈਚਾਰੇ ਵਿੱਚ ਨਸ਼ਿਆਂ ਦੇ ਖਤਰੇ ਦਾ ਮੁਕਾਬਲਾ ਕਰ ਸਕਦੇ ਹਾਂ। ਉਹਨਾਂ ਕਿਹਾ “ਯੂ ਸ਼ੇਅਰ, ਵੀ ਕੇਅਰ” ਮੁਹਿੰਮ ਸਿਰਫ਼ ਇੱਕ ਨਾਅਰਾ ਨਹੀਂ ਹੈ; ਇਹ ਨਸ਼ਿਆਂ ਦੇ ਖਿਲਾਫ ਹਰ ਉਸ ਵਿਅਕਤੀ ਨਾਲ ਹੱਥ ਮਿਲਾਉਣ ਅਤੇ ਇੱਕ ਫਰਕ ਲਿਆਉਣ ਲਈ ਸਖਤ ਕਾਰਵਾਈ ਕਰਵਾਉਣ ਦਾ ਸੱਦਾ ਹੈ ਜੋ ਨਸ਼ਿਆਂ ਨੂੰ ਪੰਜਾਬ ਵਿੱਚੋਂ ਜੜ ਤੋਂ ਖਤਮ ਕਰਨਾ ਚਾਹੁੰਦੇ ਹਨ। ਆਓ ਸਭ ਮਿਲ ਕੇ ਇੱਕ ਤੰਦਰੁਸਤ ਪੰਜਾਬ ਦੀ ਸਿਰਜਨਾ ਕਰੀਏ।