ਬਟਾਲਾ, 9 ਜੂਨ : ਬਟਾਲਾ ਦੇ ਨੇੜਲੇ ਪਿੰਡ ਦੇ ਦੋ ਨੌਜਵਾਨਾਂ ਦੇ ਗੁੱਟ ਦਰਮਿਆਨ ਗੋਲੀ ਚੱਲਣ ਦੀ ਖ਼ਬਰ ਹੈ। ਗੋਲੀ ਲੱਗਣ ਨਾਲ ਇਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ। ਜ਼ਖਮੀ ਨੌਜਵਾਨ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਲਿਆਂਦਾ ਗਿਆ, ਜਿੱਥੇ ਉਸ ਦੀ ਹਾਲਤ ਦੇਖਦਿਆਂ ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਹੈ। ਜ਼ਖਮੀ ਨੌਜਵਾਨ ਦੀ ਪਛਾਣ ਨਾਨਕ ਵਾਸੀ ਚੰਦੂਮੰਜ ਦੇ ਤੌਰ ਤੇ ਹੋਈ ਹੈ। ਗੋਲੀ ਨੌਜਵਾਨ ਦੇ ਦਿਲ ਦੇ ਨੇੜੇ ਲੱਗੀ ਹੈ, ਜਿਸ ਕਾਰਨ ਉਸਦੀ ਹਾਲਤ ਗੰਭੀਰ ਬਣ ਗਈ ਹੈ। ਮੌਕੇ ਤੇ ਪੁਹੰਚ ਕੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਕਿ ਕਿੰਨੇ ਫਾਇਰ ਕੀਤੇ ਗਏ ਹਨ |