ਗੁਰਦਾਸਪੁਰ 26 ਅਕਤੂਬਰ : ਬੀ.ਐਸ.ਐਫ ਸੈਕਟਰ ਗੁਰਦਾਸਪੁਰ ਦੀ ਆਦੀਆੰ ਪੋਸਟ ਨੇੜੇ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਨੂੰ ਸਾਂਝੀ ਤਲਾਸ਼ੀ ਮੁਹਿੰਮ ਤਹਿਤ ਵੱਡੀ ਸਫਲਤਾ ਹੱਥ ਲੱਗੀ ਹੈ।ਸਰਚ ਅਭਿਆਨ ਦੌਰਾਨ ਬੀ.ਐਸ.ਐਫ ਨੂੰ 6 ਪੈਕਟ ਹੈਰੋਇਨ ਮਿਲੇ ਹਨ। ਦੱਸ ਦਈਏ ਕਿ 22 ਅਕਤੂਬਰ ਦੀ ਰਾਤ ਨੂੰ ਬੀ.ਐਸ.ਐਫ ਸੈਕਟਰ ਗੁਰਦਾਸਪੁਰ ਦੀ ਆਦੀਆ ਪੋਸਟ 'ਤੇ ਪਾਕਿਸਤਾਨੀ ਡ੍ਰੋਨ ਦੇਖਿਆ ਗਿਆ ਸੀ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਡਰੋਨ 'ਤੇ 21 ਰਾਉਂਡ ਫਾਇਰ ਵੀ ਕੀਤੇ ਗਏ ਸਨ। ਗੋਲੀਬਾਰੀ ਕਰਨ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਪਰਤ ਗਿਆ ਸੀ ਜਿਸ ਤੋਂ ਬਾਅਦ ਬੀਐਸਐਫ ਅਤੇ ਪੁਲਿਸ ਵੱਲੋਂ ਇਲਾਕੇ 'ਚ ਹੋ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ। ਇਸ ਦੌਰਾਨ ਅੱਜ ਆਦੀਆਂ ਪੋਸਟ ਦੇ ਨੇੜੇ ਕਰਨੈਲ ਸਿੰਘ ਬੱਗਾ ਪੁੱਤਰ ਸਵਰਨ ਸਿੰਘ ਦੇ ਖੇਤਾਂ ਵਿੱਚ ਪਲਾਸਟਿਕ ਦੇ ਲਿਫਾਫੇ ਨਾਲ ਬੱਜਿਆ ਇੱਕ ਵੱਡਾ ਪੈਕਟ ਦੇਖਿਆ ਗਿਆ ਜਿਸ ਨੂੰ ਕਬਜ਼ੇ ਤੋਂ ਵਿੱਚ ਲੈਣ ਤੋਂ ਬਾਅਦ ਚੈੱਕ ਕਰਨ ਤੇ ਉਸ ਵਿੱਚੋਂ ਛੇ ਪੈਕਟ ਹੈਰੋਇਨ ਦੇ ਬਰਾਮਦ ਕੀਤੇ ਗਏ ਹਨ। ਐਸਐਸਪੀ ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪਿੰਡ ਆਦੀਆਂ ਦੇ ਬਾਹਰਵਾਰ ਇੱਕ ਖੇਤ 'ਚੋਂ 6.279 ਕਿਲੋ ਹੈਰੋਇਨ ਬਰਾਮਦ ਕੀਤੀ ਹੈ।