- ਡਿਪਟੀ ਕਮਿਸਨਰ ਪਠਾਨਕੋਟ ਨੇ ਆਮ ਜਨਤਾ ਨੂੰ ਵੀ ਕੀਤੀ ਅਪੀਲ ਆਓ ਵੱਧ ਤੋਂ ਵੱਧ ਪੋਦੇ ਲਗਾ ਕੇ ਹਰਿਆ ਭਰਿਆ ਵਾਤਾਵਰਣ ਬਣਾਉਂਣ ਵਿੱਚ ਅਪਣਾ ਦੇਈਏ ਸਹਿਯੋਗ
- ਪੋਦੇ ਲਗਾਉਂਣ ਦੇ ਲਈ ਵਿਭਾਗੀ ਮੂੱਖੀਆਂ ਨੂੰ ਸਥਾਨਾਂ ਦੀ ਚੋਣ ਕਰਨ ਲਈ ਦਿੱਤੇ ਦਿਸਾ ਨਿਰਦੇਸ
ਪਠਾਨਕੋਟ, 19 ਜੂਨ 2024 : ਵਣ ਮੰਡਲ ਪਠਾਨਕੋਟ ਵੱਲੋਂ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਦੇ ਮਿਸ਼ਨ ਅਨੁਸਾਰ ਜੰਗਲਾਂ ਅਤੇ ਰੁੱਖਾਂ ਹੇਠਲੇ ਰਕਬੇ ਨੂੰ ਸਾਲ 2030 ਤੱਕ ਸੂਬੇ ਦੇ ਭੂਗੋਲਿਕ ਖੇਤਰ ਦੇ ਮੋਜੂਦਾ 6.87 ਪ੍ਰਤੀਸਤ ਤੋਂ ਵਧਾ ਕੇ 7.50 ਪ੍ਰਤੀਸਤ ਤੱਕ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ ਜਿਸ ਨੂੰ ਧਿਆਨ ਵਿੱਚ ਰੱਖ ਕੇ ਵਣ ਮੰਡਲ ਪਠਾਨਕੋਟ ਵੱਲੋਂ ਸਾਲ 2024-25 ਦੋਰਾਨ ਵਣ ਰਕਬੇ ਅਤੇ ਗੈਰ ਵਣ ਰਕਬੇ ਨੂੰ ਹਰਾ ਭਰਾ ਬਣਾਉਂਣ ਦੇ ਉਦੇਸ ਨਾਲ ਕਰੀਬ 8 ਲੱਖ ਪੋਦੇ ਲਗਾਉਂਣ ਦਾ ਟੀਚਾ ਨਿਰਧਾਰਤ ਕੀਤਾ ਹੈ। ਇਹ ਪ੍ਰਗਟਾਵਾ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਵਿਖੇ ਸਥਿਤ ਮੀਟਿੰਗ ਹਾਲ ਦੋਰਾਨ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਨਾਲ ਇਕ ਵਿਸੇਸ ਮੀਟਿੰਗ ਕਰਦਿਆਂ ਕੀਤਾ ਗਿਆ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਧਰਮਵੀਰ ਸਿੰਘ ਵਣ ਮੰਡਲ ਅਫਸਰ ਪਠਾਨਕੋਟ, ਪਰਮਜੀਤ ਸਿੰਘ ਵਧੀਕ ਡਿਪਟੀ ਕਮਿਸਨਰ(ਵਿਕਾਸ) ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜਰ ਸਨ। ਮੀਟਿੰਗ ਦੋਰਾਨ ਜਾਣਕਾਰੀ ਦਿੰਦਿਆਂ ਸ੍ਰੀ ਧਰਮਵੀਰ ਸਿੰਘ ਵਣ ਮੰਡਲ ਅਫਸਰ ਨੇ ਦੱਸਿਆ ਕਿ ਮੋਨਸੁਨ ਨੂੰ ਧਿਆਨ ਵਿੱਚ ਰੱਖਦਿਆਂ ਸਾਲ 2024-25 ਦੋਰਾਨ ਵਣ ਵਿਭਾਗ ਪਠਾਨਕੋਟ ਵੱਲੋਂ ਕਰੀਬ 8 ਲੱਖ ਪੋਦੇ ਲਗਾਉਂਣ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਜਿਲ੍ਹਾ ਪਠਾਨਕੋਟ ਅੰਦਰ ਵਣ ਵਿਭਾਗੀ ਅਤੇ ਨਰੇਗਾ ਨਰਸਰੀਆਂ ਦੀ ਸੰਖਿਆ ਕਰੀਬ 19 ਹੈ ਅਤੇ ਇਨ੍ਹਾਂ ਨਰਸਰੀਆਂ ਵਿੱਚ ਕਰੀਬ 14 ਲੱਖ ਪੋਦੇ ਹਨ ਜਿਨ੍ਹਾਂ ਵਿੱਚ ਸੀਸਮ, ਕਿੱਕਰ, ਤੂਣ, ਸੀਰਸ, ਖੈਰ,ਆਮਲਾ, ਇਮਲੀ, ਬਿੱਲ,ਸਿੰਬਲ, ਅਮਰੂਦ, ਜਾਮਣ, ਅਮਲਤਾਸ, ਸੁਖਚੈਣ, ਅਰਜਨ, ਸੁਹਾਜਣਾ, ਗੁਲਮੋਹਰ ਆਦਿ ਦੇ ਪੋਦੇ ਸਾਮਲ ਹਨ। ਉਨ੍ਹਾਂ ਦੱਸਿਆ ਕਿ ਜਿਲ੍ਹਾਂ ਪਠਾਨਕੋਟ ਵਿੱਚ ਫਿਰੋਜਪੁਰ ਕਲ੍ਹਾਂ, ਹੈਬਤਪਿੰਡੀ, ਕੋਠੀ ਪੰਡਿਤਾਂ ਦੀ, ਮੀਰਥਲ, ਨੈਰੋਗੇਜ, ਨਰੋਟ ਜੈਮਲ ਸਿੰਘ, ਡਾਲਾ, ਦੂਰੰਗ ਖੱਡ, ਮੱਟੀ, ਭਟਵਾਂ, ਕੱਟਲੂ ਖੱਡ, ਫੰਗੋਤਾ, ਡਾਲਾ(ਐਮ), ਮੱਟੀ (ਐਮ.) , ਹਰਦੋਸਰਨ, ਪੰਜਾਲੀ, ਫਿਰੋਜਪੁਰ ਕਲ੍ਹਾਂ(ਐਮ.), ਮੀਰਥਲ ( ਐਮ.) , ਰਮਕਾਲਮਾਂ ਨਰਸਰੀ ਵਿੱਚ ਪੋਦੇ ਲਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾ ਪੋਦੇ ਲਗਾਉਂਣ ਦੇ ਲਈ ਸਾਈਟ ਦੀ ਚੋਣ ਕਰਨੀ ਚਾਹੀਦੀ ਹੈ ਜਿਸ ਵਿੱਚ ਖਾਰੇਪਣ ਅਤੇ ਖਾਰੀਤਾ, ਭੂਮੀ, ਭੂਗੋਲ, ਨਿਕਾਸੀ ਪਹਿਲੂ ਅਤੇ ਸਾਈਟਾਂ ਦੀ ਢਲਾਣ, ਖੂਲੇ ਖੈਚ ਵਾਲੀ ਜਗ੍ਹਾਂ ਆਦਿ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਮਿੱਟੀ ਦਾ ਨਿਰੀਖਣ ਪੀ.ਐਚ. ਮੁੱਲ ਮਿੱਟੀ ਦੀ ਕਿਸਮ ਅਤੇ ਹੋਰ ਮਾਪਦੰਡ ਨੂੰ ਧਿਆਨ ਵਿੱਚ ਰੱਖ ਕੇ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਕਰੀਬ ਕਰੀਬ ਤਿੰਨ ਫੁੱਟ ਦਾ ਬੂਟਾ ਲਗਾਇਆ ਜਾਣਾ ਚਾਹੀਦਾ ਹੈ ਅਤੇ ਪੋਦੇ ਦੇ ਵਿਕਾਸ ਲਈ ਨਦੀਨਾਂ ਨੂੰ ਜੜ ਤੋਂ ਪੁੱਟਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਪੋਦੇ ਲਗਾਉਂਣ ਲੱਗਿਆਂ ਇਸ ਗੱਲ ਦਾ ਧਿਆਨ ਰੱਖਿਆ ਜਾਵੈ ਕਿ ਇੱਕ ਪੋਦੇ ਦੀ ਦੂਸਰੇ ਪੋਦੇ ਤੋਂ ਦੂਰੀ ਨਿਰਧਾਰਤ ਰੱਖੀ ਜਾਵੈ ਅਤੇ ਜਿੱਥੇ ਪੋਦਾ ਲਗਾਇਆ ਜਾਣਾ ਹੈ ਉਥੇ ਕਰੀਬ 40 ਸੈਂਟੀਮੀਟਰ ਡੂੰਘਾਈ ਅਤੇ 50 ਸੈਟੀਮੀਟਰ ਲੰਬਾਈ ਅਤੇ ਚੋੜਾਈ ਹੋਣੀ ਚਾਹੀਦੀ ਹੈ । ਉਨ੍ਹਾਂ ਕਿਹਾ ਕਿ ਪੋਦਾ ਲਗਾਉਂਣ ਤੋਂ ਪਹਿਲਾ ਅਤੇ ਬਾਅਦ ਵਿੱਚ ਪਾਣੀ ਦੀ ਮਾਤਰਾ ਦਾ ਧਿਆਨ ਰੱਖਣਾ ਬਹੁਤ ਜਰੂਰੀ ਹੈ ਅਤੇ ਪੋਦੇ ਦੀ ਸੁਰੱਖਿਆ ਲਈ ਉਸ ਦੇ ਆਸ ਪਾਸ ਤਾਰ ਦੀ ਵਾੜ ਲਗਾਉਂਣੀ ਵੀ ਜਰੂਰੀ ਹੈ। ਇਸ ਮੋਕੇ ਤੇ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਵੱਖ ਵੱਖ ਵਿਭਾਗਾਂ ਦੇ ਮੁੱਖੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਮੋਨਸੂਨ ਤੋਂ ਪਹਿਲਾ ਪਹਿਲਾ ਸਾਰੇ ਵਿਭਾਗੀ ਮੂੱਖੀ ਜਿਨ੍ਹਾਂ ਕੋਲ ਅਪਣੀ ਜਗ੍ਹਾ ਹੈ ਉਹ ਪੋਦੇ ਲਗਾਉਂਣ ਲਈ ਸਥਾਨ ਦੀ ਚੋਣ ਕਰਨਗੇ। ਉਨ੍ਹਾਂ ਕਿਹਾ ਕਿ ਸਾਰੇ ਜਿਲ੍ਹਾ ਨਿਵਾਸੀਆਂ ਨੂੰ ਵੀ ਅਪੀਲ ਹੈ ਕਿ ਇਸ ਮੋਸਮ ਦੋਰਾਨ ਆਓ ਧਰਤੀ ਨੂੰ ਹਰਿਆ ਭਰਿਆ ਕਰਨ ਦੇ ਲਈ ਅਪਣਾ ਸਹਿਯੋਗ ਦੇਈਏ ਅਤੇ ਵੱਧ ਤੋਂ ਵੱਧ ਪੋਦੇ ਲਗਾ ਕੇ ਉਨ੍ਹਾਂ ਪੋਦਿਆਂ ਦੀ ਦੇਖਭਾਲ ਕਰਕੇ ਸਾਫ ਸੁਥਰੇ ਵਾਤਾਵਰਣ ਵਿੱਚ ਅਪਣਾ ਸਹਿਯੋਗ ਪਾਈਏ।