ਗੁਰਦਾਸਪੁਰ, 23 ਅਗਸਤ : ਸਰਕਾਰੀ ਬਹੁ-ਤਕਨੀਕੀ ਕਾਲਜ, ਦੋਦਵਾਂ (ਦੀਨਾਨਗਰ) ਵਿਖੇ ਚੱਲ ਰਹੇ ਤਿੰਨ ਸਾਲਾ ਡਿਪਲੋਮਾ ਕੋਰਸ ਕੰਪਿਊਟਰ ਸਾਇੰਸ ਐਂਡ ਇੰਜੀ: ਅਤੇ ਇਲੈਕਟ੍ਰੋਨਿਕਸ ਇੰਜੀ: ਵਿੱਚ ਪਹਿਲੇ ਅਤੇ ਦੂਜੇ ਸਾਲ (ਲੀਟ) ਵਿੱਚ ਕੁਝ ਖਾਲੀ ਪਈਆਂ ਸੀਟਾਂ ਵਿਰੁੱਧ ਦਾਖਲਾ ਕੀਤਾ ਜਾਣਾ ਹੈ। ਕਾਲਜ ਦੇ ਪ੍ਰਿੰਸੀਪਲ ਸ੍ਰੀ ਵਿਜੇ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਮਿਤੀ 25 ਅਗਸਤ 2023 ਨੂੰ ਸਵੇਰੇ 10:00 ਵਜੇ ਤੱਕ ਕਾਲਜ ਵਿੱਚ ਅਰਜ਼ੀ ਲੋੜੀਂਦੇ ਦਸਤਾਵੇਜ ਲਗਾ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕਾਊਂਸਲਿੰਗ ਵੀ 25 ਅਗਸਤ ਨੂੰ ਦੁਪਹਿਰ 12:00 ਵਜੇ ਕਾਲਜ ਵਿੱਚ ਹੀ ਹੋਵੇਗੀ ਅਤੇ ਦਾਖਲਾ ਨਿਰੋਲ ਮੈਟਿਰ ਦੇ ਅਧਾਰ `ਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਦਾਖਲਾ ਲੈਣ ਦੇ ਚਾਹਵਾਨ ਵਿਦਿਆਰਥੀ ਅਸਲ ਸਰਟੀਫਿਕੇਟ ਅਤੇ ਫੋਟੋ ਕਾਪੀਆਂ ਨਾਲ ਇੱਕ ਫੋਟੋ ਅਤੇ ਨਿਰਧਾਰਤ ਫੀਸ ਕਾਊਂਸਲਿੰਗ ਸਮੇਂ ਨਾਲ ਲੈ ਕੇ ਆਉਣ। ਇਸ ਤੋਂ ਬਾਅਦ ਪਹਿਲਾਂ ਆਓ ਪਹਿਲਾਂ ਪਾਓ ਦੇ ਅਧਾਰ `ਤੇ ਖਾਲੀ ਪਈਆਂ ਸੀਟਾਂ ਭਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਫੀਸ ਦਾ ਵੇਰਵਾ ਕਾਲਜ ਦੀ ਵੈਬਸਾਈਟ ਤੋਂ ਜਾਂ ਕਾਲਜ ਤੋਂ ਆ ਕੇ ਪਤਾ ਕੀਤਾ ਜਾ ਸਕਦਾ ਹੈ। ਵਧੇਰੇ ਜਾਣਕਾਰੀ ਲਈ ਕਾਲਜ ਦੇ ਸੰਪਰਕ ਨੰਬਰਾਂ 95010-21625, 05010-17073, 95011-18350, 83603-57147 ਅਤੇ 99146-91364 ਉੱਪਰ ਵੀ ਰਾਬਤਾ ਕੀਤਾ ਜਾ ਸਕਦਾ ਹੈ।