ਇਟਲੀ : ਪੂਰੀ ਦੁਨੀਆਂ ਭਰ ਵਿੱਚ ਪਹਿਲ਼ੀ ਪਾਤਸ਼ਾਹੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੂਰਬ ਸਿੱਖ ਸੰਗਤਾਂ ਵੱਲੋਂ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਇਟਲੀ ਦੇ ਵੱਖ ਵੱਖ ਗੁਰਦੁਆਰਿਆ ਵਿੱਚ ਧਾਰਮਿਕ ਸਮਾਗਮ ਅਤੇ ਨਗਰ ਕੀਰਤਨ ਸਜਾਏ ਗਏ। ਇਸੇ ਸੰਬਧ ਵਿੱਚ ਇਟਲੀ ਦੇ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਕੋਵੋ ਵੱਲੋਂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 553 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਵਿੱਚ ਸਜਾਇਆ ਗਿਆ।....
ਅੰਤਰ-ਰਾਸ਼ਟਰੀ
ਤੁਰਕੀ : ਤੁਰਕੀ ਦੇ ਇਸਤਾਂਬੁਲ 'ਚ ਹੋਏ ਵੱਡੇ ਆਤਮਘਾਤੀ ਹਮਲੇ 'ਚ ਸ਼ਾਮਿਲ ਇਕ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਕ ਏਜੰਸੀ ਦੇ ਅਨੁਸਾਰ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਸੋਮਵਾਰ ਨੂੰ ਕਿਹਾ ਕਿ ਇਸਤਾਂਬੁਲ ਵਿੱਚ ਬੰਬ ਧਮਾਕਾ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਐਤਵਾਰ ਦੀ ਸ਼ਾਮ ਨੂੰ ਇਸਤਾਂਬੁਲ ਦੇ ਮੱਧ 'ਚ ਇਕ ਇਲਾਕੇ 'ਚ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ 'ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 81 ਲੋਕ ਜ਼ਖਮੀ ਹੋ ਗਏ। ਹਮਲੇ ਤੋਂ....
ਟੋਰਾਂਟੋ : ਕੈਨੇਡਾ ‘ਚ ਵੱਡੀ ਗਿਣਤੀ ‘ਚ ਰਹਿ ਰਹੇ ਭਾਰਤੀਆਂ ਨੂੰ ਉਥੇ ਫੌਜ ‘ਚ ਭਰਤੀ ਹੋਣ ਦਾ ਵੱਡਾ ਮੌਕਾ ਮਿਲਣ ਵਾਲਾ ਹੈ। ਕੈਨੇਡੀਅਨ ਆਰਮਡ ਫੋਰਸਿਸ (ਸੀਏਐਫ) ਨੇ ਘੋਸ਼ਣਾ ਕੀਤੀ ਕਿ ਸਥਾਈ ਨਿਵਾਸੀਆਂ ਨੂੰ ਹੁਣ ਸੇਵਾਵਾਂ ਵਿੱਚ ਭਰਤੀ ਹੋਣ ਦੀ ਇਜਾਜਤ ਦਿੱਤੀ ਜਾਵੇਗੀ। ਸੀਏਐਫ ਦੇ ਫੈਸਲੇ ਨਾਲ ਕੈਨੇਡਾ ਵਿੱਚ ਭਾਰਤੀਆਂ ਨੂੰ ਰੁਜ਼ਗਾਰ ਦੇ ਮੌਕੇ ਮਿਲਣਗੇ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ (ਆਰਸੀਐਮਪੀ) ਵੱਲੋਂ ਪੰਜ ਸਾਲ ਪਹਿਲਾਂ 'ਪੁਰਾਣੀ ਭਰਤੀ ਪ੍ਰਕਿਰਿਆ' ਵਿੱਚ ਬਦਲਾਅ ਕੀਤੇ ਜਾਣ ਤੋਂ ਬਾਅਦ ਹੁਣ ਇਹ....
ਫਨਾਮ ਪੇਨਹ (ਏਜੰਸੀ) : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਐਤਵਾਰ ਨੂੰ ਕੰਬੋਡੀਆ ਵਿੱਚ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ। ਕੰਬੋਡੀਆ ਵਿੱਚ ਆਸੀਆਨ-ਭਾਰਤ ਸਿਖਰ ਸੰਮੇਲਨ ਦੌਰਾਨ ਯੂਕਰੇਨ ਸੰਘਰਸ਼, ਰਣਨੀਤਕ ਇੰਡੋ-ਪੈਸੀਫਿਕ ਖੇਤਰ ਅਤੇ ਦੁਵੱਲੇ ਸਬੰਧਾਂ ਬਾਰੇ ਚਰਚਾ ਕੀਤੀ ਗਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਵਰਤਮਾਨ ਵਿੱਚ ਉਪ ਰਾਸ਼ਟਰਪਤੀ ਜਗਦੀਪ ਧਨਖੜ ਦੇ ਨਾਲ ਆਸੀਆਨ-ਭਾਰਤ ਯਾਦਗਾਰੀ ਸੰਮੇਲਨ ਅਤੇ 17ਵੇਂ ਪੂਰਬੀ ਏਸ਼ੀਆ ਸੰਮੇਲਨ ਵਿੱਚ ਭਾਰਤੀ ਵਫ਼ਦ ਦੀ ਅਗਵਾਈ ਕਰ ਰਹੇ ਹਨ।....
ਯੇਰੂਸ਼ਲਮ (ਪੀਟੀਆਈ) : ਇਜ਼ਰਾਈਲ ਦੇ ਰਾਸ਼ਟਰਪਤੀ ਇਸਹਾਕ ਹਰਜੋਗ ਨੇ ਐਤਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਨਵੀਂ ਸਰਕਾਰ ਬਣਾਉਣ ਲਈ ਅਧਿਕਾਰਤ ਤੌਰ 'ਤੇ ਸੱਦਾ ਦਿੱਤਾ। ਨੇਤਨਯਾਹੂ, 73, ਜਿਸ ਨੂੰ ਨੇਸੈਟ (ਇਜ਼ਰਾਈਲੀ ਸੰਸਦ) ਦੇ 64 ਮੈਂਬਰਾਂ ਦਾ ਸਮਰਥਨ ਪ੍ਰਾਪਤ ਹੈ, ਨੂੰ ਅਗਲੀ ਸਰਕਾਰ ਬਣਾਉਣ ਦਾ ਕੰਮ ਸੌਂਪਿਆ ਗਿਆ ਹੈ, ਰਾਸ਼ਟਰਪਤੀ ਦੇ ਇੱਕ ਬਿਆਨ ਵਿੱਚ ਕਿਹਾ ਗਿਆ ਹੈ। ਇਹ ਚੋਣ 1 ਨਵੰਬਰ ਨੂੰ ਹੋਈ ਰਾਸ਼ਟਰਪਤੀ ਹਰਜੋਗ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕੀਤੀ ਕਿ ਉਹ ਨੇਤਨਯਾਹੂ....
ਅਮਰੀਕਾ : ਅਮਰੀਕਾ ਦੇ ਡਲਾਸ ਵਿਚ ਇਕ ਏਅਰਸ਼ੋਅ ਦੌਰਾਨ ਦੋ ਹਵਾਈ ਜਹਾਜ਼ ਆਪਸ ਵਿਚ ਟਕਰਾ ਗਏ। ਦੋਵੇਂ ਜਹਾਜ਼ ਤੁਰੰਤ ਜ਼ਮੀਨ ‘ਤੇ ਆ ਡਿੱਗੇ ਤੇ ਅੱਗੇ ਦੇ ਗੋਲਿਆਂ ਵਿਚ ਤਬਦੀਲ ਹੋ ਕੇ ਫਟ ਗਏ। ਯੂਐੱਸ ਫੈਡਰਲ ਐਵੀਏਸ਼ਨ ਐਡਮਨਿਸਟ੍ਰੇਸ਼ਨ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਦੋਵੇਂ ਪਲੇਨ ਦੇ ਪਾਇਲਟਾਂ ਦੀ ਸਥਿਤੀ ਅਜੇ ਤੱਕ ਸਾਫ ਨਹੀਂ ਹੈ। ਏਅਰਸ਼ੋਅ ਵਿਚ ਹਿੱਸਾ ਲੈਣ ਵਾਲੇ ਲੋਕਾਂ ਵੱਲੋਂ ਬਣਾਈ ਗਈ ਵੀਡੀਓ ਵਿਚ ਇਕ ਵੱਡਾ ਬੀ-17 ਜਹਾਜ਼ ਉਡਦਾ ਹੋਇਆ ਦਿਖਾ ਈ ਦਿੰਦਾ ਹੈ। ਉਹ ਜ਼ਮੀਨ ਤੋਂ ਬਹੁਤ ਉਪਰ ਨਹੀਂ ਹੈ ਤੇ....
ਅਮਰੀਕਾ : ਭਾਰਤ ਨੂੰ ਅਮਰੀਕਾ ਨੇ ਵੱਡਾ ਝਟਕਾ ਦਿੱਤਾ ਹੈ। ਅਮਰੀਕਾ ਦੇ ਇਸ ਕਦਮ ਤੋਂ ਸਾਰੇ ਦੇਸ਼ ਹੈਰਾਨ ਹਨ। ਅਮਰੀਕਾ ਨੇ ਭਾਰਤ ਦੇ ਨਾਲ-ਨਾਲ ਕਈ ਹੋਰ ਦੇਸ਼ਾਂ ਨੂੰ ਵੀ ਝਟਕਾ ਦਿੱਤਾ ਹੈ। ਅਮਰੀਕਾ ਨੇ ਭਾਰਤ ਨੂੰ ਮੁਦਰਾ ਨਿਗਰਾਨੀ ਸੂਚੀ ‘ਚੋਂ ਬਾਹਰ ਕੱਢ ਦਿੱਤਾ ਹੈ। ਭਾਰਤ ਤੋਂ ਇਲਾਵਾ ਇਟਲੀ, ਮੈਕਸੀਕੋ, ਥਾਈਲੈਂਡ, ਵੀਅਤਨਾਮ ਨੂੰ ਮੁੱਖ ਵਪਾਰਕ ਭਾਈਵਾਲਾਂ ਦੀ ਮੁਦਰਾ ਨਿਗਰਾਨੀ ਸੂਚੀ ਤੋਂ ਹਟਾ ਦਿੱਤਾ ਹੈ। ਦੱਸ ਦੇਈਏ ਭਾਰਤ ਪਿਛਲੇ ਦੋ ਸਾਲਾਂ ਤੋਂ ਇਸ ਸੂਚੀ ਵਿਚ ਸ਼ਾਮਲ ਸੀ। ਦੱਸ ਦੇਈਏ ਕਿ ਕਿਸੇ ਦੇਸ਼ ਦੀ....
ਇੰਗਲੈਂਡ : ਭਾਰਤ ਵਿੱਚ ਪੈਦਾ ਹੋਏ ਅਤੇ ਨੋਬਲ ਐਵਾਰਡ ਜੇਤੂ ਪ੍ਰੋਫ਼ੈਸਰ ਵੈਂਕੀ ਰਾਮਾਕ੍ਰਿਸ਼ਨਨ ਨੂੰ ਬ੍ਰਿਟੇਨ ਦੇ ਮਹਾਰਾਜਾ ਚਾਰਲਸ ਤੀਜੇ ਵੱਲੋਂ ਵਿਗਿਆਨ ਦੇ ਖੇਤਰ ‘ਚ ਪਾਏ ਯੋਗਦਾਨ ਲਈ ਵੱਕਾਰੀ ਸਨਮਾਨ ‘ਆਰਡਰ ਆਫ ਮੈਰਿਟ’ ਨਾਲ ਸਨਮਾਨਿਤ ਕੀਤਾ ਗਿਆ ਹੈ। ਬ੍ਰਿਟੇਨ ਦੀ ਸਵਰਗਵਾਸੀ ਮਹਾਰਾਣੀ ਐਲਿਜ਼ਾਬੇਥ ਦੂਜੀ ਨੇ ਦਿਹਾਂਤ ਤੋਂ ਪਹਿਲਾਂ ਸਤੰਬਰ ਵਿੱਚ ਇਤਿਹਾਸਕ ਕ੍ਰਮ ਵਿੱਚ ਛੇ ਨਿੁਯਕਤੀਆਂ ਕੀਤੀਆਂ ਸਨ ਜਿਨ੍ਹਾਂ ਵਿੱਚੋਂ ਇੱਕ 70 ਸਾਲਾਂ ਪ੍ਰੋਫੈਸਰ ਵੇਂਕੀ ਰਾਮਕ੍ਰਿਸ਼ਣਨ ਹਨ। ਚਾਰਸ-III ਵੱਲੋਂ ਕੀਤੀ ਜਾਣ....
ਯੂਕਰੇਨ : ਰੂਸ-ਯੂਕਰੇਨ ਯੁੱਧ ਲਗਾਤਾਰ ਜਾਰੀ ਹੈ। ਇਸ ਜੰਗ ਵਿਚ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਹਨ ਪਰ ਅਜੇ ਵੀ ਦੋਵੇਂ ਦੇਸ਼ ਸ਼ਾਂਤੀ ਦੇ ਰਸਤੇ ‘ਤੇ ਚੱਲਣ ਨੂੰ ਤਿਆਰ ਨਹੀਂ ਹਨ। ਹੁਣੇ ਜਿਹੇ ਇਕ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਫੌਜੀ ਦੇ ਸਰੀਰ ਅੰਦਰ ਜ਼ਿੰਦਾ ਬੰਬ ਵੜ ਗਿਆ ਜਿਸ ਨੂੰ ਬਹੁਤ ਮੁਸ਼ੱਕਤ ਦੇ ਬਾਅਦ ਕੱਢਿਆ ਗਿਆ। ਮਿਲੀ ਜਾਣਕਾਰੀ ਮੁਤਾਬਕ ਰੂਸੀ ਫੌਜ ਵਿਚ ਇਕ ਜੂਨੀਅਰ ਸਾਰਜੈਂਟ ਹੈ ਜੋ ਯੂਕਰੇਨ ਵਿੱਚ ਤਾਇਨਾਤ ਹੈ। ਉਹ ਜੰਗ ਦੌਰਾਨ ਬੁਰੀ ਤਰ੍ਹਾਂ....
ਮੈਕਸੀਕੋ : ਮੈਕਸੀਕੋ ਦੇ ਗੁਆਨਾਜੁਆਤੋ ਵਿਚ ਇਕ ਬਾਰ ਵਿਚ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ਵਿਚ 9 ਲੋਕਾਂ ਦੀ ਮੌਤ ਹੋ ਗਈ ਤੇ 2 ਜ਼ਖਮੀ ਦੱਸੇ ਜਾ ਰਹੇ ਹਨ। ਹਮਲੇ ਵਿਚ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਗੁਆਨਾਜੁਆਤੋ ਇਨ੍ਹੀਂ ਦਿਨੀਂ ਕਾਰਟਲ ਹਿੰਸਾ ਤੋਂ ਪੀੜਤ ਹੈ। ਡਰੱਗ ਮਾਫੀਆਂ ਵਿਚ ਇਥੇ ਆਪਸੀ ਵਿਵਾਦ ਦੇ ਮਾਮਲੇ ਅਕਸਰ ਦੇਖੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਗੋਲੀਬਾਰੀ ਵਿਚ ਮਰਨ ਵਾਲਿਆਂ ਵਿਚ 5 ਪੁਰਸ਼ ਤੇ 4 ਔਰਤਾਂ ਸ਼ਾਮਲ....
ਅਮਰੀਕਾ : ਭਾਰਤ ਵਿੱਚ ਕੁਝ ਟਵਿੱਟਰ ਯੂਜ਼ਰਸ ਨੂੰ ਵੀਰਵਾਰ ਰਾਤ ਨੂੰ ਬਲੂ ਸਬਸਕ੍ਰਿਪਸ਼ਨ ਲਈ ਐਪਲ ਐਪ ਸਟੋਰ ‘ਤੇ ਇੱਕ ਪੌਪ-ਅੱਪ ਮਿਲਿਆ। ਇਸ ‘ਚ ਟਵਿੱਟਰ ਬਲੂ ਸਬਸਕ੍ਰਿਪਸ਼ਨ ਦੀ ਮਹੀਨਾਵਾਰ ਕੀਮਤ 719 ਰੁਪਏ ਦੱਸੀ ਗਈ ਹੈ। ਹਾਲਾਂਕਿ ਕੀਮਤ ਦਾ ਅਜੇ ਅਧਿਕਾਰਤ ਤੌਰ ‘ਤੇ ਖੁਲਾਸਾ ਨਹੀਂ ਕੀਤਾ ਗਿਆ ਹੈ। ਟਵਿੱਟਰ ਯੂਜ਼ਰਸ ਨੇ ਹੈਰਾਨੀ ਪ੍ਰਗਟਾਈ ਕਿ ਇਹ ਕੀਮਤ ਅਮਰੀਕਾ ‘ਚ ਵਸੂਲੀ ਜਾਣ ਵਾਲੀ ਕੀਮਤ ਤੋਂ ਵੱਧ ਹੈ। ਐਲਨ ਮਸਕ ਨੇ ਅਮਰੀਕਾ ਵਿੱਚ ਟਵਿੱਟਰ ਬਲੂ ਦੀ ਕੀਮਤ 8 ਡਾਲਰ (ਲਗਭਗ 660 ਰੁਪਏ) ਰੱਖੀ ਹੈ।....
ਅਮਰੀਕਾ : ਟਵਿਟਰ ਦੇ ਮਾਲਕ ਬਣਨ ਤੋਂ ਬਾਅਦ ਐਲੋਨ ਮਸਕ ਲਗਾਤਾਰ ਨਵੇਂ ਬਦਲਾਅ ਕਰਨ 'ਚ ਲੱਗੇ ਹੋਏ ਹਨ। ਇਸ ਦੇ ਨਾਲ ਹੀ ਐਤਵਾਰ ਨੂੰ ਉਨ੍ਹਾਂ ਨੇ ਟਵਿਟਰ ਦੇ ਨਵੇਂ ਫੀਚਰਸ ਬਾਰੇ ਐਲਾਨ ਕੀਤਾ। ਮਸਕ ਨੇ ਕਿਹਾ ਕਿ ਉਹ ਜਲਦੀ ਹੀ ਟਵਿੱਟਰ 'ਤੇ ਲੰਬੇ ਟੈਕਸਟ ਫਾਰਮ ਨੂੰ ਲਿਆਉਣ ਦੀ ਤਿਆਰੀ ਕਰ ਰਿਹਾ ਹੈ। ਯਾਨੀ ਹੁਣ ਟਵਿੱਟਰ ਯੂਜ਼ਰਸ ਨੂੰ ਵਰਡ ਲਿਮਿਟ ਬਾਰੇ ਨਹੀਂ ਸੋਚਣਾ ਪਵੇਗਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਝ ਨਵੇਂ ਬਦਲਾਅ ਬਾਰੇ ਵੀ ਦੱਸਿਆ। ਮਸਕ ਨੇ ਟਵੀਟ ਰਾਹੀਂ ਇਹ ਜਾਣਕਾਰੀ ਦਿੱਤੀ ਮਸਕ ਨੇ ਐਤਵਾਰ ਨੂੰ....
ਮਾਸਕੋ (ਜੇਐੱਨਐੱਨ): ਰੂਸ ਦੇ ਕੋਸਟ੍ਰੋਮਾ ਸ਼ਹਿਰ 'ਚ ਇਕ ਕੈਫੇ 'ਚ ਅੱਗ ਲੱਗਣ ਕਾਰਨ 15 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਦੱਸਿਆ ਕਿ ਅੱਗ ਉਦੋਂ ਸ਼ੁਰੂ ਹੋਈ ਜਦੋਂ ਕਿਸੇ ਨੇ ਝਗੜੇ ਦੌਰਾਨ ਜ਼ਾਹਰ ਤੌਰ 'ਤੇ ਫਲੇਅਰ ਗਨ ਦੀ ਵਰਤੋਂ ਕੀਤੀ। ਬਚਾਅ ਕਰਮੀਆਂ ਨੇ 250 ਲੋਕਾਂ ਨੂੰ ਕੱਢਣ 'ਚ ਸਫਲਤਾ ਹਾਸਲ ਕੀਤੀ ਹੈ। ਕੋਸਟਰੋਮਾ ਮਾਸਕੋ ਦੇ ਉੱਤਰ ਵਿੱਚ ਲਗਭਗ 340 ਕਿਲੋਮੀਟਰ (210 ਮੀਲ) ਸਥਿਤ ਹੈ। ਕੈਫ਼ੇ ਦੀ ਛੱਤ ਡਿੱਗ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੌਰਾਨ ਕੈਫੇ ਦੀ ਛੱਤ ਡਿੱਗ ਗਈ। ਇੱਕ....
ਪਾਕਿਸਤਾਨ : ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਪਾਕਿਸਤਾਨ ਦੇ ਸੂਬਾ ਸਿੰਧ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਆ ਰਹੀ ਸਿੰਧੀ ਹਿੰਦੂ ਸੰਗਤ ਦੀ ਭਰੀ ਟਰੇਨ ਪਟੜੀ ਤੋਂ ਉਤਰ ਜਾਣ ਬਾਰੇ ਜਾਣਕਾਰੀ ਪ੍ਰਾਪਤ ਹੋਈ। ਪਾਕਿਸਤਾਨ ਦੇ ਸੂਬਾ ਸਿੰਧ ਦੇ ਸ਼ਹਿਰ ਡੇਹਰਕੀ ਕਸ਼ਮੋਰ ਜੈਕਬਾਬਾਦ ਵਜ਼ੀਰਾਬਾਦ ਤੋਂ ਇਕੱਤਰ ਹੋ ਕੇ ਵੱਡੀ ਗਿਣਤੀ 'ਚ ਸਿੰਧੀ ਹਿੰਦੂ ਸੰਗਤ ਹਰ ਸਾਲ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ....
ਰਸੀਆ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕਰਨ ਤੋਂ ਬਾਅਦ ਹੁਣ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਭਾਰਤ ਦੇ ਲੋਕਾਂ ਦੀ ਤਾਰੀਫ ਕੀਤੀ ਹੈ। ਉਨ੍ਹਾਂ ਭਾਰਤੀਆਂ ਨੂੰ ਪ੍ਰਤਿਭਾਸ਼ਾਲੀ ਅਤੇ ਪ੍ਰੇਰਿਤ ਦੱਸਦੇ ਹੋਏ ਕਿਹਾ ਕਿ ਭਾਰਤ ਆਉਣ ਵਾਲੇ ਦਿਨਾਂ ਵਿੱਚ ਬੇਮਿਸਾਲ ਸਫਲਤਾ ਹਾਸਲ ਕਰੇਗਾ। ਸ਼ੁੱਕਰਵਾਰ ਨੂੰ ਆਪਣੇ ਸੰਬੋਧਨ ‘ਚ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਭਾਰਤ ‘ਚ ਕਾਫੀ ਸਮਰੱਥਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਭਾਰਤ ਵਿਕਾਸ ਦੇ ਮਾਮਲੇ ਵਿਚ ਸ਼ਾਨਦਾਰ ਨਤੀਜੇ ਹਾਸਲ ਕਰੇਗਾ। ਪੁਤਿਨ ਨੇ....