ਆਸਟ੍ਰੇਲੀਆ ‘ਚ ਪੰਜਾਬੀ ਟੈਕਸੀ ਚਾਲਕ ਨੇ 8000 ਡਾਲਰ ਮੋੜ ਕੇ ਇਮਾਨਦਾਰੀ ਦੀ ਮਿਸਾਲ ਕੀਤੀ ਕਾਇਮ, ਹਰ ਪਾਸੇ ਹੋ ਰਹੀ ਹੈ ਤਾਰੀਫ

ਮੈਲਬੋਰਨ, 27 ਦਸੰਬਰ : ਆਸਟ੍ਰੇਲੀਆ ਦੇ ਮੈਲਬੋਰਨ ਵਿੱਚ ਰਹਿੰਦੇ ਪੰਜਾਬੀ ਚਰਨਜੀਤ ਸਿੰਘ ਅਟਵਾਲ ਆਪਣੀ ਇਮਾਨਦਾਰੀ ਕਾਰਨ   ਸੋਸ਼ਲ ਮੀਡੀਆ ਰਾਹੀ ਆਸਟ੍ਰੇਲੀਆ ਸਮੇਤ ਦੁਨੀਆਂ ਭਰ ‘ਚ ਤਾਰੀਫ ਹੋ ਰਹੀ ਹੈ । ਮਿਲੀ ਜਾਣਕਾਰੀ ਅਨੁਸਾਰ ਚਰਨਜੀਤ ਸਿੰਘ ਅਟਵਾਲ ਮੈਲਬੋਰਨ ਵਿੱਚ ਰਹਿੰਦੇ ਹਨ ਅਤੇ ਪਿਛਲੇ 30 ਸਾਲਾਂ ਤੋਂ ਟੈਕਸੀ ਚਲਾਉਣ ਦਾ ਕੰਮ ਕਰਦੇ ਹਨ। ਰੋਜ਼ਾਨਾ ਦੀ ਤਰ੍ਹਾਂ ਚਰਨਜੀਤ ਸਿੰਘ ਅਟਵਾਲ ਟੈਕਸੀ ਚਲਾ ਰਹੇ ਸਨ, ਜਦੋਂ ਉਨ੍ਹਾਂ ਨੇ ਕਾਰ ਦੀ ਪਿਛਲੀ ਸੀਟ ਤੇ ਨਿਗ੍ਹਾ ਮਾਰੀ ਤਾਂ ਉਨ੍ਹਾਂ ਨੂੰ ਇੱਕ ਬੈਗ ਦਿਖਾਈ ਦਿੱਤਾ, ਜਿਸ ਨੂੰ ਉਨ੍ਹਾਂ ਦੇਖਿਆ ਤਾਂ ਉਸ ਵਿੱਚ 8000 ਹਜ਼ਾਰ ਆਸਟ੍ਰੇਲੀਅਨ ਡਾਲਰ (4 ਲੱਖ ਰੁਪੈ) ਸਨ, ਤਾਂ ਉਹ ਤੁਰੰਤ ਉਹ ਬੈਗ ਲੈ ਕੇ ਪੁਲਿਸ ਕੋੋਲ ਗਿਆ ਅਤੇ ਬੈਗ ਸਮੇਤ ਕੈਸ਼ ਪੁਲਿਸ ਨੂੰ ਦਿੱਤਾ ਅਤੇ ਸਾਰੀ ਕਹਾਣੀ ਦੱਸੀ। ਜਿਸ ਕਾਰਨ ਜਿੱਥੇ ਪੁਲਿਸ ਵਿਭਾਗ ਵੱਲੋਂ ਚਰਨਜੀਤ ਸਿੰਘ ਅਟਵਾਲ ਦੀ ਤਰੀਫ ਕੀਤੀ ਜਾ ਰਹੀ ਹੈ, ਉੱਥੇ ਇਸ ਖਬਰ ਦੀ ਚਰਚਾ ਸ਼ੋਸ਼ਲ ਮੀਡੀਆ ਤੇ ਵੀ ਖੂਬ ਹੋ ਰਹੀ ਹੈ। ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਕਾਰ ਵਿੱਚ ਯਾਤਰੀਆਂ ਦੀਆਂ ਛੱਡੀਆਂ ਗਈਆਂ ਚੀਜ਼ਾਂ ਲੱਭਦੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੂੰ ਪਿਛਲੀ ਸੀਟ ‘ਤੇ ਕਰੀਬ 8 ਹਜ਼ਾਰ ਡਾਲਰ ਮਿਲੇ ਤੇ ਉਹ ਤੁਰੰਤ ਨਕਦੀ ਲੈ ਕੇ ਪੁਲਿਸ ਦੇ ਕੋਲ ਗਏ। ਉਨ੍ਹਾਂ ਨੇ ਦੱਸਿਆ ਕਿ ਪੈਸਿਆਂ ਨੂੰ ਆਪਣੇ ਕੋਲ ਰੱਖਣ ਦਾ ਖਿਆਲ ਉਨ੍ਹਾਂ ਦੇ ਮਨ ਵਿੱਚ ਬਿਲਕੁਲ ਨਹੀਂ ਆਇਆ। ਦੱਸ ਦੇਈਏ ਕਿ ਪੁਲਿਸ ਨੇ ਪੈਸਿਆਂ ਦੇ ਮਾਲਕ ਨੂੰ ਲੱਭ ਕੇ ਪੈਸਿਆਂ ਨਾਲ ਭਰਿਆ ਬੈਗ ਵਾਪਸ ਕਰ ਦਿੱਤਾ। ਪੈਸਿਆਂ ਨਾਲ ਭਰੇ ਬੈਗ ਦਾ ਮਾਲਕ ਟੈਕਸੀ ਡ੍ਰਾਈਵਰ ਦੀ ਈਮਾਨਦਾਰੀ ਦੇਖ ਕੇ ਖੁਸ਼ ਹੋ ਗਿਆ ਤੇ ਉਸਨੇ ਇਸਦੇ ਦੇ ਬਦਲੇ ਵਿੱਚ ਡ੍ਰਾਈਵਰ ਨੂੰ ਕੁਝ ਪੈਸੇ ਦੇਣੇ ਚਾਹੇ ਤਾਂ ਉਨ੍ਹਾਂ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਕੰਮ ਦੇ ਲਈ ਇਨਾਮ ਲੈਣ ਦੀ ਜ਼ਰੂਰਤ ਨਹੀਂ ਹੈ।