ਅਮਰੀਕਾ ‘ਚ ਸੜਕ ਹਾਦਸੇ ‘ਚ ਪਿਓ ਅਤੇ ਪੁੱਤ ਦੀ ਮੌਤ, ਮਾਂ ਜਖ਼ਮੀ

ਫਰਿਜ਼ਨੋ, 17 ਮਈ :  ਅਮਰੀਕਾ ਦੇ ਫਰਿਜ਼ਨੋ ਸ਼ਹਿਰ ਵਿੱਚ ‘ਚ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ‘ਚ ਦੋ ਪੰਜਾਬੀ ਪਿਉ-ਪੁੱਤ ਦੀ ਮੌਤ ਅਤੇ ਮਾਂ ਦੇ ਜਖ਼ਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਕੇ ਡਿਗਰੀ ਲਈ ਸੀ, ਜਿਸ ਦੀ ਖੁਸ਼ੀ ਵਜੋਂ ਪਰਿਵਾਰ ਜਸ਼ਨ ਮਨਾਉਣ ਲਈ ਨਿਕਲਿਆ ਸੀ, ਪਰ ਰਸਤੇ ਵਿੱਚ ਕਾਰ ਦਾ ਟਾਇਰ ਖੁੱਲ੍ਹ ਗਿਆ, ਜਿਸ ਕਾਰਨ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ ਹਾਦਸੇ ਦਾ ਸ਼ਿਕਾਰ ਹੋ ਗਏ, ਜਿਸ ‘ਚ ਸੁਖਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕੁਲਵਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ, ਮਾਂ  ਬਲਬੀਰ ਕੌਰ ਗੰਭੀਰ ਜ਼ਖਮੀ ਹੈ। ਮ੍ਰਿਤਕ ਪੰਜਾਬ ਦੇ ਪਿੰਡ ਬੋਪਾਰਾਏ, ਜਿਲ੍ਹਾ ਕਪੂਰਥਲਾ ਨਾਲ ਸਬੰਧਿਤ ਸਨ।