ਕੈਨੇਡਾ ਦੇ ਨਿਆਗਰਾ ਫਾਲ ‘ਚ ਡਿੱਗਣ ਕਾਰਨ ਪੰਜਾਬੀ ਲੜਕੀ ਦੀ ਮੌਤ

ਉਨਟਾਰੀਓ, 02 ਜੂਨ : ਕੈਨੇਡਾ ਦੇ ਉਨਟਾਰੀਓ ‘ਚ ਨਿਅਗਰਾ ਫਾਲ ‘ਚ ਡਿੱਗਣ ਕਾਰਨ ਇੱਕ 21 ਸਾਲਾ ਪੰਜਾਬੀ ਕੁੜੀ ਦੀ ਮੌਤ ਹੋਣ ਜਾਣ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਪੂਨਮਦੀਪ ਕੌਰ, ਜੋ ਆਪਣੀਆਂ ਸਹੇਲੀਆਂ ਨਾਲ ਨਿਆਗਰਾ ਫਾਲ ਵਿਖੇ ਘੁੰਮਣ ਗਈ ਸੀ, ਜਿੱਥੇ ਉਹ ਅਚਾਨਕ ਡੂੰਘੇ ਪਾਣੀ ਵਿੱਚ ਡਿੱਗ ਕੇ ਮੌਤ ਹੋ ਗਈ ਅਤੇ ਉਸਦੀ ਲਾਸ਼ ਮਿਲਣ ਦੀ ਵੀ ਹਾਲੇ ਤੱਕ ਕੋਈ ਖਬਰ ਨਹੀਂ ਹੈ। ਮ੍ਰਿਤਕ ਪੂਨਮਦੀਪ ਕੌਰ ਪੜ੍ਹਾਈ ਕਰਨ ਲਈ ਗਈ ਸੀ, ਜੋ ਪਿਛਲੇ ਡੇਢ ਸਾਲ ਤੋਂ ਕੈਨੇਡਾ ਰਹਿ ਰਹੀ ਸੀ।ਮ੍ਰਿਤਕ ਲੜਕੀ ਪੂਨਮਦੀਪ ਕੌਰ ਪੰਜਾਬ ਦੇ ਲੋਹੀਆਂ ਖਾਸ ਕਸਬੇ ਦੇ ਪਿੰਡ ਫੁੱਲ ਘੁੱਦੂਵਾਲ ਦੀ ਰਹਿਣ ਵਾਸੀ ਸੀ। ਉਸਦੇ ਪਿਤਾ ਕਈ ਸਾਲਾਂ ਤੋਂ ਰੋਜੀ ਰੋਟੀ ਲਈ ਮਨੀਲਾ ਵਿਖੇ ਰਹਿ ਕੇ ਕੰਮ ਕਰਦੇ ਹਨ।