ਕੋਰੋਨਾ ਮਹਾਂਮਾਰੀ ਚੀਨ ਦੀ ਵੁਹਾਨ ਲੈਬ ਤੋਂ ਪੂਰੀ ਦੁਨੀਆ 'ਚ ਫੈਲਿਆ : ਐਫਬੀਆਈ ਅਮਰੀਕਾ

photo

ਵਾਸ਼ਿੰਗਟਨ, 01 ਮਾਰਚ : ਕੋਰੋਨਾ (ਕੋਵਿਡ-19) ਨੇ ਦੁਨੀਆਂ ਭਰ ਵਿੱਚ ਵੱਡੀ ਪੱਧਰ ਤੇ ਭਿਆਨਕ ਤਬਾਹੀ ਮਚਾਈ ਸੀ, ਜਿਸ ਦੇ ਫੈਲਣ ਤੋਂ ਲੈ ਕੇ ਉਤਪਤੀ ਸਬੰਧੀ ਚੀਨ ਸਵਾਲਾਂ ‘ਚ ਘਿਰਿਆ ਰਿਹਾ ਹੈ, ਉਸ ਸਮੇਂ ਇਹ ਵੀ ਦਾਅਵੇ ਕੀਤੇ ਗਏ ਕਿ ਕੋਰੋਨਾ ਮਹਾਂਮਾਰੀਚੀਨ ਦੀ ਵੁਹਾਨ ਲੈਬ ਤੋਂ ਹੋਈ ਸੀ। ਇਸ ਸਬੰਧ ਅਮਰੀਕਾਂ ਦੀਆਂ ਖੁਫੀਆਂ ਏਜੰਸੀਆਂ ਵੱਲੋਂ ਕੁੱਝ ਵਿਸ਼ੇਸ਼ ਜਾਣਕਾਰੀਆਂ ਸਾਂਝੀਆਂ ਕੀਤੀਆਂ ਗਈਆਂ ਹਨ। ਇਸ ਗੱਲ ਦੀ ਪੁਸ਼ਟੀ ਅਮਰੀਕਾ ਦੀ ਖੁਫੀਆ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ ਕੀਤੀ ਹੈ। ਐਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਪੁਸ਼ਟੀ ਕਰਦਿਆ ਕਿਹਾ ਕਿ ਬਿਊਰੋ ਨੇ ਮੁਲਾਂਕਣ ਕੀਤਾ ਹੈ ਕਿ ਕੋਵਿਡ -19 ਮਹਾਮਾਰੀ ਚੀਨ ਦੇ ਵੁਹਾਨ ਵਿੱਚ ਇੱਕ ਪ੍ਰਯੋਗਸ਼ਾਲਾ ਘਟਨਾ ਤੋਂ ਉਤਪੰਨ ਹੋਈ ਹੈ। ਐਫਬੀਆਈ ਨੇ ਇਸ ਸਬੰਧ ਵਿੱਚ ਇੱਕ ਟਵੀਟ ਵੀ ਕੀਤਾ ਹੈ। ਇਸ ਦੌਰਾਨ, ਯੂਐਸ ਦੇ ਊਰਜਾ ਵਿਭਾਗ ਨੇ ਵੀ ਆਪਣੀ ਇੱਕ ਰਿਪੋਰਟ ਵਿੱਚ ਸਖ਼ਤ ਖਦਸ਼ਾ ਪ੍ਰਗਟਾਇਆ ਸੀ ਕਿ ਕੋਵਿਡ -19 ਮਹਾਂਮਾਰੀ ਇੱਕ ਪ੍ਰਯੋਗਸ਼ਾਲਾ ਵਿੱਚ ਲੀਕ ਹੋਣ ਦਾ ਨਤੀਜਾ ਹੋ ਸਕਦੀ ਹੈ। ਇਹ ਜਾਣਕਾਰੀ ਅਮਰੀਕੀ ਅਖਬਾਰ ਵਾਲ ਸਟਰੀਟ ਜਨਰਲ 'ਚ ਪ੍ਰਕਾਸ਼ਿਤ ਰਿਪੋਰਟ 'ਚ ਦਿੱਤੀ ਗਈ ਹੈ ਅਤੇ ਦੱਸਿਆ ਗਿਆ ਹੈ ਕਿ ਇਹ ਖਦਸ਼ਾ ਵਾਈਟ ਹਾਊਸ ਅਤੇ ਅਮਰੀਕੀ ਸੰਸਦ ਦੇ ਪ੍ਰਮੁੱਖ ਮੈਂਬਰਾਂ ਨੂੰ ਸੌਂਪੀ ਗਈ ਇਕ ਖੁਫੀਆ ਰਿਪੋਰਟ 'ਚ ਪ੍ਰਗਟ ਕੀਤਾ ਗਿਆ ਹੈ। ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਯੂਐਸ ਦੇ ਊਰਜਾ ਵਿਭਾਗ ਨੇ ਇਸ ਤੋਂ ਪਹਿਲਾਂ ਵਾਇਰਸ ਦੀ ਉਤਪਤੀ ਬਾਰੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਹਾਲਾਂਕਿ, ਹੁਣ ਇਹ ਨਵੀਂ ਜਾਣਕਾਰੀ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਐਵਰਿਲ ਹੇਨਸ ਦੇ ਦਫਤਰ ਦੁਆਰਾ 2021 ਦਸਤਾਵੇਜ਼ ਦੇ ਅਪਡੇਟ ਵਿੱਚ ਦਿੱਤੀ ਗਈ ਹੈ। ਇਸ ਦੇ ਨਾਲ ਹੀ ਖੁਫੀਆ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (FBI) ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਕੋਰੋਨਾ ਦੀ ਸ਼ੁਰੂਆਤ ਚੀਨ ਦੇ ਵੁਹਾਨ ਦੀ ਇੱਕ ਲੈਬ ਤੋਂ ਹੋਈ ਹੈ। ਇਸ ਲੈਬ 'ਚੋਂ ਨਿਕਲੇ ਵਾਇਰਸ ਨੇ ਦੁਨੀਆ 'ਚ ਤਬਾਹੀ ਮਚਾਈ ਹੋਈ ਸੀ।