ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਕਿਸ਼ਤੀ ਪਲਟੀ, 6 ਲੋਕਾਂ ਦੀ ਮੌਤ

ਪੈਰਿਸ, 13 ਅਗਸਤ : ਫਰਾਂਸ ਤੋਂ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਇਕ ਕਿਸ਼ਤੀ ਪਲਟ ਗਈ ਜਿਸ ਨਾਲ 6 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਅਜੇ 2 ਲੋਕ ਲਾਪਤਾ ਹਨ।  ਹਾਦਸੇ ਵਿਚ ਬਚੇ ਲੋਕਾਂ ਮੁਤਾਬਕ ਕਿਸ਼ਤੀ ਵਿਚ 65 ਲੋਕ ਸਵਾਰ ਸਨ। ਸਥਾਨਕ ਸਮੁੰਦਰੀ ਸੂਬੇ ਦੀ ਪੁਲਿਸ ਨੇ ਦੱਸਿਆ ਕਿ ਇਸ ਦੌਰਾਨ ਕਰੀਬ 50 ਲੋਕਾਂ ਨੂੰ ਬਚਾਇਆ ਗਿਆ ਹੈ। ਸਥਾਨਕ ਮੇਅਰ ਫਰੈਂਕ ਡੇਰਸਿਨ ਨੇ ਦੱਸਿਆ ਕਿ ਸਵੇਰੇ 6 ਵਜੇ ਬਚਾਅ ਕਾਰਜ ਸ਼ੁਰੂ ਕੀਤਾ ਗਿਆ ਸੀ ਕਿਉਂਕਿ ਜਿਸ ਸਮੇਂ ਇਹ ਹਾਦਸਾ ਹੋਇਆ, ਉਸੇ ਸਮੇਂ ਦਰਜਨਾਂ ਕਿਸ਼ਤੀਆਂ ਨੇ ਇੱਕੋ ਸਮੇਂ ਪਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਦਸੇ ਵਿਚ ਕਈ ਪ੍ਰਵਾਸੀ ਡੁੱਬ ਗਏ ਹਨ। ਇੰਗਲਿਸ਼ ਚੈਨਲ ‘ਤੇ ਆਏ ਦਿਨ ਹੋਏ ਹਾਦਸਿਆਂ ਕਾਰਨ ਮੇਅਰ ਨੇ ਟਵੀਟ ਕਰਕੇ ਕਿਹਾ ਕਿ ਸਾਨੂੰ ਇਕ ਦਿਨ ਚੈਨਸ ਤੇ ਭੂਮੱਧ ਸਾਗਰ ਵਿਚ ਹੋ ਰਹੀਆਂ ਮੌਤਾਂ ਦੇ ਅੰਕੜਿਆਂ ਨੂੰ ਰਿਕਾਰਡ ਕਰਨਾ ਬੰਦ ਕਰਨਾ ਪਵੇਗਾ। ਹਾਦਸੇ ਦੇ ਪੀੜਤ ਲੋਕਾਂ ਨੇ ਦੱਸਿਆ ਕਿ ਕਿਸ਼ਤੀ ਵਿਚ ਲਗਭਗ 65 ਲੋਕ ਸਵਾਰ ਸਨ। 20 ਤੋਂ ਜ਼ਿਆਦਾ ਲੋਕਾਂ ਨੂੰ ਬ੍ਰਿਟਿਸ਼ ਅਧਿਕਾਰੀ ਡੋਵਰ ਲੈ ਗਏ ਹਨ। ਫਰਾਂਸ ਦੀ ਪ੍ਰਧਾਨ ਮੰਤਰੀ ਏਲਿਜਾਬੇਥ ਬੋਰਨ ਨੇ ਵੀ ਮਾਮਲੇ ਵਿਚ ਇਕ ਟਵੀਟ ਕੀਤਾ। ਉਨ੍ਹਾਂ ਕਿਹਾ ਕਿ ਮ੍ਰਿਤਕਾਂ ਪ੍ਰਤੀ ਮੇਰੀ ਹਮਦਰਦੀ ਹੈ। ਮੈਂ ਫਰਾਂਸੀਸੀ ਜਲ ਸੈਨਾ ਦੀ ਵਚਨਬੱਧਤਾ ਨੂੰ ਸਲਾਮ ਕਰਦੀ ਹਾਂ। ਇਨ੍ਹਾਂ ਨੇ ਲਗਭਗ 50 ਲੋਕਾਂ ਦੀ ਜਾਨ ਬਚਾਈ ਹੈ। ਲੋਕਾਂ ਨਾਲ ਗੱਲਬਾਤ ਤੇ ਹਾਲ-ਚਾਲ ਜਾਣਨ ਲਈ ਫਰਾਂਸੀਸੀ ਰਾਜ ਸਕੱਤਰ ਹਰਵੇ ਬਰਵਿਲ ਘਟਨਾ ਵਾਲੀ ਥਾਂ ‘ਤੇ ਪਹੁੰਚੇ ਹਨ। ਫਰਾਂਸ ਦੀ ਪ੍ਰਧਾਨ ਮੰਤਰੀ ਐਲਿਜ਼ਾਬੇਥ ਬੋਰਨ ਨੇ ਵੀ ਇਸ ਮਾਮਲੇ 'ਚ ਟਵੀਟ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਸੰਵੇਦਨਾ ਮ੍ਰਿਤਕਾਂ ਦੇ ਨਾਲ ਹੈ। ਮੈਂ ਫਰਾਂਸੀਸੀ ਜਲ ਸੈਨਾ ਦੀ ਵਚਨਬੱਧਤਾ ਨੂੰ ਸਲਾਮ ਕਰਦੀ ਹਾਂ। ਜਲ ਸੈਨਾ ਨੇ ਕਰੀਬ ਪੰਜਾਹ ਲੋਕਾਂ ਦੀ ਜਾਨ ਬਚਾਈ ਹੈ।