ਪਾਕਿਸਤਾਨ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਲੈ. ਜਨਰਲ ਅਸੀਮ ਮੁਨੀਰ ਨੂੰ ਨਵਾਂ ਫੌਜ ਮੁਖੀ ਬਣਾਇਆ ਗਿਆ ਹੈ। ਮੁਨੀਰ ਨੇ ਹੀ ਪੁਲਵਾਮਾ ਅੱਤਵਾਦੀ ਹਮਲੇ ਦੀ ਸਾਰੀ ਸਾਜ਼ਿਸ਼ ਰਚੀ ਸੀ। ਇਸ ਲਿਹਾਜ਼ ਨਾਲ ਮੁਨੀਰ ਦੇ ਫੌਜ ਮੁਖੀ ਬਣਨ ਮਗਰੋਂ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਵਿੱਚ ਦੂਰੀਆਂ ਹੋਰ ਵਧ ਸਕਦੀਆਂ ਹਨ। ਪੁਲਵਾਮਾ ਹਮਲੇ ਦਾ ਮਾਸਟਰਮਾਈਂਡ ਮੁਨੀਰ ਜੰਮੂ-ਕਸ਼ਮੀਰ ਦੇ ਚੱਪੇ-ਚੱਪੇ ਤੋਂ ਜਾਣੂ ਹੈ। ਅਜਿਹੇ ‘ਚ ਭਾਰਤ ਨੂੰ ਚੌਕਸ ਰਹਿਣਾ ਹੋਵੇਗਾ। ਪੁਲਵਾਮਾ ਹਮਲੇ ਤੋਂ ਬਾਅਦ ਭਾਰਤ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ (NSA) ਅਜੀਤ ਡੋਭਾਲ ਨੇ ਵੀ ਮੁਨੀਰ ਦੀ ਕਾਫੀ ਆਲੋਚਨਾ ਕੀਤੀ ਸੀ। ਸ਼ਾਹਬਾਜ਼ ਸਰਕਾਰ ‘ਚ ਸੂਚਨਾ ਮੰਤਰੀ ਮਰੀਅਮ ਔਰੰਗਜ਼ੇਬ ਦੀ ਤਰਫੋਂ ਵੀਰਵਾਰ ਨੂੰ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੇ ਉਨ੍ਹਾਂ ਕੋਲ ਮੌਜੂਦ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜਨਰਲ ਅਸੀਮ ਮੁਨੀਰ ਨੂੰ ਨਵਾਂ ਥਲ ਸੈਨਾ ਮੁਖੀ ਬਣਾਉਣ ਦਾ ਫੈਸਲਾ ਕੀਤਾ ਹੈ। ਲੈ. ਜਨਰਲ ਮੁਨੀਰ ਹੁਣ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਦੀ ਥਾਂ ਲੈਣਗੇ, ਜੋ 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਜਨਰਲ ਮੁਨੀਰ ਜਨਰਲ ਬਾਜਵਾ ਦਾ ਚਹੇਤਾ ਹੈ। ਅਜਿਹੇ ‘ਚ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਉਸ ਨੂੰ ਨਵਾਂ ਆਰਮੀ ਚੀਫ ਬਣਾਇਆ ਜਾਵੇਗਾ। ਤੁਹਾਨੂੰ ਦੱਸ ਦੇਈਏ ਕਿ ਫਰਵਰੀ 2019 ‘ਚ ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਸਿਖਰਾਂ ‘ਤੇ ਸੀ, ਉਸ ਸਮੇਂ ਸਾਰੇ ਫੈਸਲੇ ਪਰਦੇ ਪਿੱਛਿਓਂ ਸਿਰਫ਼ ਜਨਰਲ ਮੁਨੀਰ ਹੀ ਲੈ ਰਿਹਾ ਸੀ। ਲੈ. ਜਨਰਲ ਮੁਨੀਰ ਉਸ ਵੇਲੇ ISI ਦਾ ਮੁਖੀ ਵੀ ਸੀ। ਇਸ ਤੋਂ ਇਲਾਵਾ ਹਮਲੇ ਦੌਰਾਨ ਮੁਨੀਰ ਫੌਜੀ ਪੈਨਲ ਦਾ ਸਭ ਤੋਂ ਅਹਿਮ ਵਿਅਕਤੀ ਸੀ, ਜੋ ਸੁਰੱਖਿਆ ਨੀਤੀਆਂ ਅਤੇ ਪਾਕਿਸਤਾਨ ਦੀ ਜਵਾਬੀ ਕਾਰਵਾਈ ‘ਤੇ ਵੱਡੇ ਫੈਸਲੇ ਲੈ ਰਿਹਾ ਸੀ। ਇਸ ਦੇ ਨਾਲ ਹੀ ਮੁਨੀਰ ਨੇ ਪੁਲਵਾਮਾ ਅੱਤਵਾਦੀ ਹਮਲੇ ਨੂੰ ਵੀ ਭੜਕਾਇਆ ਸੀ। ਇਹ ਹਮਲਾ ਆਈਐਸਆਈ ਦੇ ਉਸੇ ਢੰਗ ਦੇ ਤਹਿਤ ਹੋਇਆ ਹੈ ਜਿਸ ਦੀ ਵਰਤੋਂ ਹਮੇਸ਼ਾ ਭਾਰਤ ਦੇ ਖਿਲਾਫ ਅੱਤਵਾਦੀਆਂ ਨੂੰ ਤਿਆਰ ਕਰਨ ਲਈ ਕੀਤੀ ਜਾਂਦੀ ਰਹੀ ਹੈ।