
ਟੋਰਾਂਟੋ 14 ਮਈ 2025 : ਕੈਨੇਡੀਅਨ ਰਾਜਨੀਤੀ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ। ਹਾਲ ਹੀ ਵਿੱਚ ਨਿਯੁਕਤ ਕੀਤੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਆਪਣੇ ਨਵੇਂ ਮੰਤਰੀ ਮੰਡਲ ਦਾ ਐਲਾਨ ਕੀਤਾ ਹੈ। ਇਸ ਨਵੀਂ ਕੈਬਨਿਟ ਵਿੱਚ, ਅਨੀਤਾ ਆਨੰਦ ਨੂੰ ਕੈਨੇਡਾ ਦੀ ਵਿਦੇਸ਼ ਮੰਤਰੀ ਨਿਯੁਕਤ ਕੀਤਾ ਗਿਆ ਹੈ। ਉਹ ਮੇਲਾਨੀ ਜੋਲੀ ਦੀ ਥਾਂ ਲੈਂਦੀ ਹੈ। ਪ੍ਰਧਾਨ ਮੰਤਰੀ ਕਾਰਨੀ ਨੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ 39 ਮੈਂਬਰੀ ਟੀਮ ਨੂੰ ਘਟਾ ਕੇ 29 ਮੰਤਰੀਆਂ ਦੀ ਨਵੀਂ ਟੀਮ ਬਣਾ ਦਿੱਤੀ ਹੈ। ਪ੍ਰਧਾਨ ਮੰਤਰੀ ਕਾਰਨੀ ਦੀ ਅਗਵਾਈ ਹੇਠ ਇਹ ਨਵਾਂ ਮੰਤਰੀ ਮੰਡਲ ਹੁਣ ਕੈਨੇਡਾ ਦੀ ਨਵੀਂ ਦਿਸ਼ਾ ਤੈਅ ਕਰੇਗਾ। ਅਨੀਤਾ ਆਨੰਦ ਦੇ ਵਿਦੇਸ਼ ਮੰਤਰੀ ਬਣਨ ਨਾਲ ਭਾਰਤ-ਕੈਨੇਡਾ ਸਬੰਧਾਂ ‘ਤੇ ਵੀ ਸਕਾਰਾਤਮਕ ਪ੍ਰਭਾਵ ਪੈਣ ਦੀ ਉਮੀਦ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਬਣਾਈ ਗਈ ਨਵੀਂ ਫੈਡਰਲ ਕੈਬਿਨੇਟ 'ਚ 4 ਭਾਰਤੀ ਮੂਲ ਦੇ ਪੰਜਾਬੀ ਮੰਤਰੀ ਸ਼ਾਮਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਅਨੀਤਾ ਆਨੰਦ ਨੂੰ ਵਿਦੇਸ਼ ਮੰਤਰੀ ਬਣਾਇਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਕਿਸੇ ਭਾਰਤੀ ਮੂਲ ਦੀ ਔਰਤ ਨੂੰ ਵਿਦੇਸ਼ ਮੰਤਰੀ ਦੇ ਅਹੁਦੇ 'ਤੇ ਨਿਯੁਕਤ ਕੀਤਾ ਗਿਆ ਹੈ। ਰਿਡਿਊ ਹਾਲ ਵਿੱਚ ਸਹੁੰ ਚੁੱਕ ਸਮਾਗਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਗਵਰਨਰ ਜਨਰਲ ਮੈਰੀ ਸਾਈਮਨ ਨੇ ਸਮਾਗਮ ਦੀ ਅਗਵਾਈ ਕੀਤੀ। ਸਮਾਗਮ ਕੁਝ ਮਿੰਟ ਦੇਰੀ ਨਾਲ ਸ਼ੁਰੂ ਹੋਇਆ, ਜਿਸ ਦੌਰਾਨ ਨਵੇਂ ਮੰਤਰੀਆਂ ਨੇ ਆਪਣੇ ਅਹੁਦਿਆਂ ਦੀ ਸਹੁੰ ਚੁੱਕੀ।
4 ਭਾਰਤੀ ਮੂਲ ਦੇ ਪੰਜਾਬੀ ਮੰਤਰੀ
- ਅਨੀਤਾ ਆਨੰਦ : ਵਿਦੇਸ਼ ਮੰਤਰੀ (ਪਹਿਲੀ ਭਾਰਤੀ ਮੂਲ ਦੀ ਔਰਤ ਜੋ ਵਿਦੇਸ਼ ਮੰਤਰੀ ਬਣੀ)।
- ਮਨਿੰਦਰ ਸਿੱਧੂ : ਕੈਬਿਨੇਟ ਮੰਤਰੀ (ਕੌਮਾਂਤਰੀ ਵਪਾਰ ਵਿਭਾਗ)।
- ਰਣਦੀਪ ਸਿੰਘ ਸਰਾਏ : ਰਾਜ ਮੰਤਰੀ (ਅੰਤਰਰਾਸ਼ਟਰੀ ਵਿਕਾਸ ਵਿਭਾਗ)
- ਰੂਬੀ ਸਹੋਤਾ : ਰਾਜ ਮੰਤਰੀ (ਜੁਰਮ ਰੋਕੂ ਵਿਭਾਗ)।
ਵੱਖ-ਵੱਖ ਮੰਤਰਾਲੇ ਅਤੇ ਮੰਤਰੀਆਂ
- ਕ੍ਰਿਸਟੀਆ ਫਰੀਲੈਂਡ : ਟਰਾਂਸਪੋਰਟ ਅਤੇ ਟਰੇਡ ਮੰਤਰੀ ਵਜੋਂ ਮੁੜ ਸ਼ਾਮਲ।
- ਡੇਵਿਡ ਜੋਸਫ਼ : ਰੱਖਿਆ ਮੰਤਰੀ।
- ਸ਼ਫਕਤੀ ਅਲੀ : ਨਵੇਂ ਮੰਤਰੀ ਵਜੋਂ ਕੈਬਿਨੇਟ ਵਿੱਚ ਸ਼ਾਮਲ।
ਕੈਬਿਨੇਟ ਦੀ ਵਿਸ਼ੇਸ਼ਤਾਵਾਂ:
- ਨਵੀਂ ਕੈਬਿਨੇਟ ਵਿੱਚ ਕੁੱਲ 28 ਮੰਤਰੀ ਸ਼ਾਮਲ ਕੀਤੇ ਗਏ ਹਨ, 9 ਰਾਜ ਮੰਤਰੀ ਬਣਾਏ ਗਏ ਹਨ .
- ਦੋ ਦਰਜਨ ਤੋਂ ਵੱਧ ਨਵੇਂ ਚਿਹਰੇ, ਜਿਨ੍ਹਾਂ ਵਿੱਚ ਔਰਤਾਂ ਅਤੇ ਖੇਤਰੀ ਪ੍ਰਤੀਨਿਧਤਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ।
- ਕਈ ਸਾਲਾਂ ਬਾਅਦ, ਕੁਝ ਸੰਸਦ ਮੈਂਬਰਾਂ ਨੂੰ ਰਾਜ ਮੰਤਰੀ (ਪ੍ਰਿੰਸੀਪਲ ਸਕੱਤਰ) ਵਜੋਂ ਨਿਯੁਕਤ ਕੀਤਾ ਗਿਆ ਹੈ।