ਕੈਨੇਡਾ ਵਿਚ ਸੜਕ ਹਾਦਸੇ ਦੌਰਾਨ 20 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

ਕੈਨੇਡਾ : ਕੈਨੇਡਾ ਵਿਚ 20 ਸਾਲਾ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਾਰਤਕ ਸੈਣੀ ਵਜੋਂ ਹੋਈ ਹੈ। ਉਹ ਹਰਿਆਣਾ ਦੇ ਕਰਨਾਲ ਦਾ ਰਹਿਣ ਵਾਲਾ ਸੀ। ਕਾਰਤਿਕ ਸੈਣੀ ਓਨਟਾਰੀਓ ਦੇ ਸ਼ੈਰੀਡਨ ਕਾਲਜ ਦਾ ਵਿਦਿਆਰਥੀ ਸੀ। ਉਹ ਅਜੇ ਇਕ ਸਾਲ ਪਹਿਲਾਂ ਹੀ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਗਿਆ ਸੀ। ਮਿਲੀ ਜਾਣਕਾਰੀ ਮੁਤਾਬਕ ਘਟਨਾ ਬੁੱਧਵਾਰ ਸਵੇਰੇ 4.30 ਵਜੇ ਵਾਪਰੀ ਜਦੋਂ ਕਾਰਤਿਕ ਸਾਈਕਲ ਚਲਾ ਰਿਹਾ ਸੀ ਤੇ ਪਿਕ ਅੱਪ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜਿਸ ਕਾਲਜ ਵਿਚ ਕਾਰਤਿਕ ਪੜ੍ਹਦਾ ਸੀ ਉਸ ਵੱਲੋਂ ਵੀ ਮੌਤ ‘ਤੇ ਦੁੱਖ ਪ੍ਰਗਟਾਇਆ ਗਿਆ ਹੈ। ਕਾਲਜ ਵੱਲੋਂ ਕਾਰਤਿਕ ਦੇ ਪਰਿਵਾਲ, ਦੋਸਤਾਂ, ਸਾਥੀਆਂ ਤੇ ਪ੍ਰੋਫੈਸਰਾਂ ਵੱਲੋਂ ਈ-ਮੇਲ ਰਾਹੀਂ ਅਫਸੋਸ ਪ੍ਰਗਟਾਇਆ ਗਿਆ ਹੈ। ਪਰਿਵਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕਾਰਤਿਕ ਸੈਣੀ ਦੀ ਲਾਸ਼ ਨੂੰ ਜਲਦੀ ਤੋਂ ਜਲਦੀ ਸਸਕਾਰ ਲਈ ਭਾਰਤ ਭੇਜਿਆ ਜਾਵੇਗਾ।