ਕਾਸਿਮ ਸੁਲੇਮਾਨੀ ਦੀ ਕਬਰ ਨੇੜੇ ਦੋ ਜ਼ੋਰਦਾਰ ਧਮਾਕੇ, 100 ਦੀ ਮੌਤ, 141 ਜ਼ਖਮੀ

ਤਹਿਰਾਨ, 03 ਜਨਵਰੀ : ਈਰਾਨ ਦੀ ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕੀ ਹਵਾਈ ਹਮਲੇ ਵਿੱਚ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਕੇਰਮਾਨ ਸ਼ਹਿਰ ਵਿੱਚ ਕਾਸਿਮ ਸੁਲੇਮਾਨੀ ਦੀ ਕਬਰ ਦੇ ਨੇੜੇ ਦੋ ਵੱਡੇ ਧਮਾਕੇ ਹੋਣ ਦੀ ਸੂਚਨਾ ਮਿਲੀ ਹੈ। ਇਸ ਹਮਲੇ 'ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ 141 ਲੋਕ ਜ਼ਖਮੀ ਹੋ ਗਏ ਸਨ। ਕਾਸਿਮ ਸੁਲੇਮਾਨੀ ਦੀ ਅੱਜ ਚੌਥੀ ਬਰਸੀ ਹੈ। ਤੁਹਾਨੂੰ ਦੱਸ ਦੇਈਏ ਕਿ 3 ਜਨਵਰੀ 2020 ਨੂੰ ਬਗਦਾਦ ਏਅਰਪੋਰਟ 'ਤੇ ਅਮਰੀਕੀ ਹਵਾਈ ਹਮਲੇ 'ਚ ਚੋਟੀ ਦੇ ਈਰਾਨੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਸੀ। ਈਰਾਨ ਦੇ ਸਰਕਾਰੀ ਟੀਵੀ ਨਿਊਜ਼ ਦੇ ਅਨੁਸਾਰ, ਬੁੱਧਵਾਰ ਦੁਪਹਿਰ ਨੂੰ ਸੁਲੇਮਾਨੀ ਦੇ ਕਬਰਸਤਾਨ ਨੇੜੇ ਦੋ ਜ਼ੋਰਦਾਰ ਧਮਾਕੇ ਸੁਣੇ ਗਏ, ਜਿਸ ਵਿੱਚ 73 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਟੀਵੀ ਨੇ ਕਿਹਾ ਕਿ ਧਮਾਕਿਆਂ ਕਾਰਨ ਮਕਬਰੇ ਦੇ ਨੇੜੇ ਭਗਦੜ ਮਚ ਗਈ, ਜਿਸ ਨਾਲ ਕਈ ਦਰਜਨ ਲੋਕ ਜ਼ਖਮੀ ਹੋ ਗਏ। ਘਟਨਾ ਵਾਲੀ ਥਾਂ 'ਤੇ ਭਾਰੀ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਕਰਮਨ ਸੂਬੇ ਦੇ ਰੈੱਡ ਕ੍ਰੀਸੈਂਟ ਦੇ ਮੁਖੀ ਰੇਜ਼ਾ ਫੱਲਾਹ ਨੇ ਕਿਹਾ ਕਿ ਸਾਡੀ ਪਹਿਲੀ ਤਰਜੀਹ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਉਣਾ ਹੈ। ਇਸ ਦੇ ਨਾਲ ਹੀ ਗਾਜ਼ਾ ਪੱਟੀ ਵਿੱਚ ਹਮਾਸ ਵਿਰੁੱਧ ਇਜ਼ਰਾਈਲ ਦੀ ਜਾਰੀ ਜੰਗ ਨੂੰ ਲੈ ਕੇ ਮੱਧ ਪੂਰਬ ਵਿੱਚ ਵਧੇ ਤਣਾਅ ਦੇ ਵਿਚਕਾਰ, ਇੱਕ ਸੀਨੀਅਰ ਅਧਿਕਾਰੀ ਨੇ ਇਨ੍ਹਾਂ ਧਮਾਕਿਆਂ ਨੂੰ ਅੱਤਵਾਦੀ ਹਮਲੇ ਕਰਾਰ ਦਿੱਤਾ ਹੈ।