ਗਾਇਕ ਹੈਪੀ ਲਾਪਰਾਂ ਦਾ ਧਾਰਮਿਕ ਸ਼ਬਦ ''ਨਗਰ ਕੀਰਤਨ'' 17 ਜਨਵਰੀ ਨੂੰ ਹੋਵੇਗਾ ਰਿਲੀਜ

ਰਾੜਾ ਸਾਹਿਬ, 15 ਜਨਵਰੀ (ਸਿਮਰਨ ਰਾੜਾ ਸਾਹਿਬ) : ਗਾਇਕ ਹੈਪੀ ਲਾਪਰਾਂ ਦਾ ਧਾਰਮਿਕ ਸ਼ਬਦ ''ਨਗਰ ਕੀਰਤਨ'' ਲੈ ਕੇ ਹਾਜ਼ਰ ਹੋਏ ਹਨ, ਜਿਸ ਦਾ ਫਿਲਮਾਂਕਣ ਉਨ੍ਹਾਂ ਦੇ ਜੱਦੀ ਪਿੰਡ ਲਾਪਰਾਂ ਵਿਖੇ ਨਗਰ ਕੀਰਤਨ ਦੌਰਾਨ ਹੀ ਕੀਤਾ ਗਿਆ ਸੀ। ਇਸ ਸ਼ਬਦ ਬਾਰੇ ਜਾਣਕਾਰੀ ਦਿੰਦਿਆ ਗਾਇਕ ਹੈਪੀ ਲਾਪਰਾਂ ਨੇ ਦੱਸਿਆ ਕਿ ਇਸ ਧਾਰਮਿਕ ਸ਼ਬਦ ਦਾ ਪੋਸਟਰ ਰਿਲੀਜ ਕੀਤਾ ਜਾ ਚੁੱਕਾ ਹੈ ਅਤੇ ਸ਼ਬਦ 17 ਜਨਵਰੀ ਨੂੰ ਯੂ ਟਿਊਬ ਤੇ ਰਿਲੀਜ ਕੀਤਾ ਜਾਵੇਗਾ, ਉਨ੍ਹਾਂ ਦੱਸਿਆ ਕਿ ਸ਼ਬਦ ਨਗਰ ਕੀਰਤਨ ਦੀ ਉਡੀਕ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਬੇਸਬਰੀ ਨਾਲ ਕੀਤਾ ਜਾ ਰਿਹਾ ਹੈ।