ਐੱਸਟੀਐੱਫ ਜਲੰਧਰ ਰੇਂਜ ਦੀ ਟੀਮ ਨੇ 5 ਕਿਲੋ 42 ਗ੍ਰਾਮ ਹੈਰੋਇਨ ਸਮੇਤ 4 ਨਸ਼ਾ ਤਸਕਰ ਕੀਤੇ ਕਾਬੂ

ਜਲੰਧਰ, 08 ਦਸੰਬਰ 2024 : ਜਲੰਧਰ ਰੇਂਜ ਦੀ ਟੀਮ ਨੇ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ 5 ਕਿਲੋ 42 ਗ੍ਰਾਮ ਹੈਰੋਇਨ ਸਮੇਤ 4 ਨਸ਼ਾ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦੇ ਹੋਏ ਐੱਸਟੀਐੱਫ ਦੇ ਏਆਈਜੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਡੀਐੱਸਪੀ. ਇੰਦਰਜੀਤ ਸਿੰਘ ਸੈਣੀ ਦੀ ਅਗਵਾਈ ਵਿਚ ਐੱਸ. ਆਈ. ਸੰਜੀਵ ਕੁਮਾਰ, ਏ. ਐੱਸ. ਆਈ. ਕੁਲਦੀਪ ਸਿੰਘ ਅਤੇ ਏ. ਐੱਸ. ਆਈ. ਪਰਮਿੰਦਰ ਸਿੰਘ ਵੱਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਵੱਖ-ਵੱਖ ਥਾਵਾਂ ਤੋਂ ਫੜੇ ਗਏ ਉਕਤ ਨਸ਼ਾ ਸਮੱਗਲਰਾਂ ਦੀ ਪਛਾਣ ਲਵਪ੍ਰੀਤ ਸਿੰਘ ਪੁੱਤਰ ਧਰਮ ਸਿੰਘ ਨਿਵਾਸੀ ਕੱਥੂਨੰਗਲ (ਅੰਮ੍ਰਿਤਸਰ), ਕਰਨ ਕੁਮਾਰ ਪੁੱਤਰ ਵਿਜੇ ਕੁਮਾਰ ਨਿਵਾਸੀ ਏਕਤਾ ਨਗਰ (ਅੰਮ੍ਰਿਤਸਰ), ਮਾਨ ਸਿਕੰਦਰ ਸਿੰਘ ਪੁੱਤਰ ਸੂਬਾ ਸਿੰਘ ਨਿਵਾਸੀ ਰਾਜਾਤਾਲ, ਥਾਣਾ ਘਰਿੰਡਾ (ਅੰਮ੍ਰਿਤਸਰ), ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ ਪੁੱਤਰ ਚਰਨਜੀਤ ਸਿੰਘ ਨਿਵਾਸੀ ਬਰੋਚੀ ਰਾਜਪੂਤਾਂ (ਅੰਮ੍ਰਿਤਸਰ) ਵਜੋਂ ਹੋਈ ਹੈ। ਚਾਰਾਂ ਖ਼ਿਲਾਫ਼ ਐੱਸ. ਟੀ. ਐੱਫ਼. ਥਾਣਾ ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਐੱਫ਼. ਆਈ. ਆਰਜ਼ ਦਰਜ ਕੀਤੀਆਂ ਗਈਆਂ ਹਨ। ਚਾਰਾਂ ਨੂੰ ਮਾਣਯੋਗ ਅਦਾਪੰਜਾਬ ਦੇ ਇਸ ਇਲਾਕੇ 'ਚ ਰਾਤ ਨੂੰ ਬਾਹਰ ਨਿਕਲਣ ਵਾਲੇ ਥੋੜ੍ਹਾ ਸਾਵਧਾਨ, ਹੋ ਗਿਆ ਵੱਡਾ ਐਲਾਨਲਤ ਵਿਚ ਪੇਸ਼ ਕਰਕੇ ਉਨ੍ਹਾਂ ਦਾ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਨਸ਼ਾ ਸਮੱਗਲਰਾਂ ਦੇ 2 ਮੋਟਰਸਾਈਕਲ ਵੀ ਐੱਸ. ਟੀ. ਐੱਫ. ਨੇ ਆਪਣੇ ਕਬਜ਼ੇ ਵਿਚ ਲਏ ਹਨ। ਜਾਂਚ ਵਿਚ ਪਤਾ ਲੱਗਾ ਹੈ ਕਿ 12ਵੀਂ ਪਾਸ ਲਵਪ੍ਰੀਤ ਸਿੰਘ ਪਹਿਲਾਂ ਡੈਂਟਿੰਗ-ਪੇਂਟਿੰਗ ਦਾ ਕੰਮ ਕਰਦਾ ਸੀ। ਕੰਮ ਮੰਦਾ ਪੈਣ ਕਰ ਕੇ ਉਸ ਨੇ ਨਸ਼ਾ ਵੇਚਣਾ ਸ਼ੁਰੂ ਕਰ ਦਿੱਤਾ। ਕਰਨ ਕੁਮਾਰ ਨੇ ਟੈਕਸੀ ਚਲਾਉਣ ਦਾ ਕੰਮ ਛੱਡ ਕੇ ਆਪਣੇ ਦੋਸਤ ਲਵਪ੍ਰੀਤ ਸਿੰਘ ਨਾਲ ਮਿਲ ਕੇ ਹੈਰੋਇਨ ਸਪਲਾਈ ਕਰਨੀ ਸ਼ੁਰੂ ਕਰ ਦਿੱਤੀ। ਕਰਨ ਵੀ 12ਵੀਂ ਜਮਾਤ ਤਕ ਪੜ੍ਹਿਆ ਹੈ। ਮਾਨ ਸਿਕੰਦਰ ਸਿੰਘ ਖੇਤੀਬਾੜੀ ਕਰਦਾ ਸੀ। ਉਸ ਦੇ ਕੁਝ ਖੇਤ ਬਾਰਡਰ ਤੋਂ ਪਾਰ ਹਨ, ਜਿਥੋਂ ਉਹ ਨਸ਼ਾ ਲਿਆ ਕੇ ਵੇਚਦਾ ਸੀ। ਜਸ਼ਨਪ੍ਰੀਤ ਸਿੰਘ ਜਸ਼ਨ ਨੇ 11ਵੀਂ ਜਮਾਤ ਤਕ ਪੜ੍ਹਾਈ ਕੀਤੀ ਹੈ। ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ ਅਤੇ ਮਾਂ ਮਲੇਸ਼ੀਆ ਵਿਚ ਰਹਿੰਦੀ ਹੈ। ਉਹ ਇਥੇ ਇਕੱਲਾ ਰਹਿੰਦਾ ਸੀ ਅਤੇ ਬੁਰੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੇ ਕਾਰੋਬਾਰ ਵਿਚ ਪੈ ਗਿਆ।