
ਨਵਾਂਸ਼ਹਿਰ, 10 ਮਾਰਚ 2025 : ਅੱਜ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰ, ਨਵਾਂਸ਼ਹਿਰ ਰਾਜਵਿੰਦਰ ਕੌਰ ਦੀਆਂ ਹਦਾਇਤਾਂ ਅਨੁਸਾਰ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਸਰਪੰਚਾਂ ਅਤੇ ਪੰਚਾਂ ਲਈ ਬਲਾਕ ਪੱਧਰ 'ਤੇ ਮੁਢਲੀ ਸਿਖਲਾਈ ਪ੍ਰੋਗਰਾਮ ਬਾਰਾਦਰੀ ਬਾਗ਼ ਨਵਾਂਸ਼ਹਿਰ ਵਿਖੇ ਰੱਖਿਆ ਗਿਆ। ਇਸ ਵਿਚ ਹਰਜੀਤ ਸਿੰਘ ਅਟਵਾਲ ਐਡਵੋਕੇਟ ਮਾਸਟਰ ਰੀਸੋਰਸ ਪਰਸਨ ਸਟੇਟ ਇੰਸਟੀਚਿਊਟ ਰੁਰਲ ਡਿਵੈਲਪਮੈਂਟ ਮੁਹਾਲੀ, ਹਰਨਿੰਦਰ ਕੌਰ ਰੀਸੋਰਸ ਪਰਸਨ ਐਸ. ਆਈਂ. ਆਰ. ਡੀ ਮੁਹਾਲੀ, ਸੁਰੇਸ਼ ਕੁਮਾਰ ਕੰਪਿਉਟਰ ਅਪਰੇਟਰ, ਨਵਦੀਪ ਬੀ. ਡੀ. ਪੀ. ਓ ਦਫਤਰ ਨਵਾਂਸ਼ਹਿਰ ਨੇ ਪੂਰਨ ਸਹਿਯੋਗ ਦਿੱਤਾ। ਇਸ ਪ੍ਰੋਗਰਾਮ ਵਿਚ ਸਿਵਲ ਸਰਜਨ ਦਫ਼ਤਰ ਸ਼ਹੀਦ ਭਗਤ ਸਿੰਘ ਨਗਰ ਤੋਂ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਵੱਲੋਂ ਆਏਂ ਹੋਏ ਸਰਪੰਚਾ ਤੇ ਪੰਚਾਂ ਨੂੰ ਸਿਹਤ ਪ੍ਰੋਗਰਾਮਾਂ ਤੇ ਐਨ. ਸੀ. ਡੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤਰਸੇਮ ਲਾਲ ਨੇ ਨੈਸ਼ਨਲ ਵਾਇਰਲ ਹੈਪੇਟਾਈਟਸ ਕੰਟਰੋਲ ਪ੍ਰੋਗਰਾਮ, ਹਫ਼ਤਾਵਾਰੀ ਆਇਰਨ ਅਤੇ ਫੋਲਿਕ ਐਸਿਡ ਸਪਲੀਮੈਂਟ ਪ੍ਰੋਗਰਾਮ, ਜਨਨੀ ਸ਼ਿਸ਼ੂ ਸੁਰੱਖਿਆ ਕਾਰੀਆਕਰਮ, ਐਮਰਜੈਂਸੀ ਰਿਸਪਾਂਸ ਸਰਵਿਸ, 108 ਟੋਲ ਫਰੀ ਮੈਡੀਕਲ ਹੈਲਪ ਲਾਈਨ ਨੰਬਰ 104, ਮੋਬਾਈਲ ਮੈਡੀਕਲ ਯੂਨਿਟ, ਰਾਸ਼ਟਰੀ ਬਾਲ ਸਵੱਸਥ ਕਾਰੀਆਕਰਮ ਅਧੀਨ ਬੱਚਿਆਂ ਦਾ ਮੁਫ਼ਤ ਇਲਾਜ, ਡੇਂਗੂ, ਚਿਕਨਗੁਨੀਆ, ਮਲੇਰੀਆ ਦਾ ਇਲਾਜ ਮੁਫ਼ਤ,ਕੋਰਨੀਅਲ ਅੰਨ੍ਹਾਪਣ ਮੁਕਤ ਪੰਜਾਬ, ਆਯੂਰਵੈਦਾ ਪੰਜਾਬ, ਮੁਫ਼ਤ ਟੀਕਾਕਰਨ, ਬੇਟੀ ਬਚਾਓ, ਬੇਟੀ ਪੜ੍ਹਾਓ, ਨੈਸ਼ਨਲ ਟੀਬੀ ਕੰਟਰੋਲ ਪ੍ਰੋਗਰਾਮ, ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਤੇ ਹੋਰ ਪ੍ਰੋਗਰਾਮਾਂ ਤੇ ਐਨ. ਸੀ. ਡੀ ਤਹਿਤ ਵਿਸਥਾਰਪੂਰਵਕ ਸਿਹਤ ਸਿੱਖਿਆ ਦਿੱਤੀ। ਇਸ ਮੌਕੇ ਸਿਖਿਆ ਵਿਭਾਗ ਵੱਲੋਂ ਆਏ ਹੋਏ ਪ੍ਰਤੀਨਿਧੀ ਵੱਲੋਂ ਸਰਕਾਰੀ ਸਮਾਰਟ ਸਕੂਲਾ ਸਬੰਧੀ ਜਾਣਕਾਰੀ ਦਿੱਤੀ ਗਈ।