ਮਹਾਦੇਵ ਭਗਵਾਨ ਸ਼ਿਵ ਹੀ ਸ੍ਰਿਸ਼ਟੀ ਦੇ ਆਧਾਰ ਹਨ : ਬ੍ਰਮ ਸ਼ੰਕਰ ਜਿੰਪਾ

ਹੁਸ਼ਿਆਰਪੁਰ, 18 ਫਰਵਰੀ : ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਅੱਜ ਪ੍ਰਜਾਪਿਤਾ ਬ੍ਰਹਮ ਕੁਮਾਰੀ ਈਸ਼ਵਰੀਏ ਵਿਸ਼ਵ ਵਿਦਿਆਲਿਆ ’ਚ ਸ੍ਰੀ ਮਹਾਸ਼ਿਵਰਾਤਰੀ ਸਬੰਧੀ ਆਯੋਜਿਤ ਪ੍ਰੋਗਰਾਮ ਵਿਚ ਸ਼ਿਰਕਤ ਕਰਕੇ ਭਗਵਾਨ ਸ਼ਿਵ ਦੇ ਯਾਦਗਾਰੀ ਚਿੰਨ੍ਹ ਦਾ ਝੰਡਾ ਲਹਿਰਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਦੇਵਾਂ ਦੇ ਦੇਵ ਮਹਾਦੇਵ ਭਗਵਾਨ ਸ਼ਿਵ ਹੀ ਸ੍ਰਿਸ਼ਟੀ ਦੇ ਆਧਾਰ ਹਨ। ਭਗਵਾਨ ਸ਼ਿਵ ਇਕ ਸੂਖਮ, ਪਵਿੱਤਰ ਤੇ ਸਵੈ ਪ੍ਰਭਾਵੀ ਦਿਵਿਆ ਜਿਓਤੀ ਦੇ ਪੁੰਜ ਹਨ। ਇਸ ਮੌਕੇ ਬ੍ਰਹਮ ਕੁਮਾਰੀ ਸੇਵਾ ਕੇਂਦਰ ਦੀ ਮੁਖੀ ਸੰਚਾਲਕ ਬੀ.ਕੇ. ਊਸ਼ਾ ਭੈਣ ਨੇ ਵੀ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਅਤੇ ਕਿਹਾ ਕਿ ਪਰਮਾਤਮਾ ਦੇ ਯਾਦਗਾਰੀ ਚਿੰਨ੍ਹ ਦਾ ਝੰਡਾ ਸ਼ਾਂਤੀ ਅਤੇ ਸ਼ਕਤੀ ਦਾ ਪ੍ਰਤੀਕ ਹੈ।ਇਸ ਮੌਕੇ ਬੀ.ਕੇ. ਲਕਸ਼ਮੀ ਭੈਣ, ਡਾ. ਮਨੋਰਮਾ ਕਾਲੀਆ, ਗੀਤਾ, ਪ੍ਰੋਮਿਲਾ, ਸ਼ਿਲਾ, ਸਰੋਜ, ਨੀਲਮ, ਮੀਰਾ, ਤਿਲਕ ਰਾਜ, ਅਮਨ ਕੁਮਾਰ, ਰਾਕੇਸ਼ ਕੁਮਾਰ, ਪਰਮਜੀਤ, ਅਵਤਾਰ ਸਿੰਘ, ਡਾ. ਜਸਵੀਰਾ ਮਿਨਹਾਸ, ਮੁਨਿਦਾਰ, ਸ਼ਿਵਾਨੀ, ਮੋਨਿਕਾ, ਰੇਖਾ, ਜਿਓਤੀ, ਗੀਤਾ ਪੁਰੀ, ਬਲਵਿੰਦਰ, ਸੁਰਿੰਦਰ ਰਮੇਸ਼, ਗਿਆਨ ਸਿੰਘ ਆਦਿ ਮੌਜੂਦ ਸਨ।