![](/sites/default/files/2025-02/06_6.jpg)
ਬਲਾਚੌਰ, 8 ਫਰਵਰੀ 2025 : ਪੰਜਾਬ ਰਾਜ ਦਿਹਾਤੀ ਅਜੀਵਿਕਾ ਮਿਸ਼ਨ ਤਹਿਤ ਲਕਸ਼ ਕਲੱਸਟਰ ਲੈਵਲ ਸੰਗਠਨ ਬਲਾਕ ਸੜੋਆ ਵਲੋਂ ਬਲਾਕ ਅਧੀਨ ਪੈਂਦੇ ਪਿੰਡ ਮੌਜੋਵਾਲ ਮਜਾਰਾ ਵਿਖੇ ਖੋਲੀ ਦੁਕਾਨ ਦਾ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਆਪਣੇ ਕਰ ਕਮਲਾ ਨਾਲ ਉਦਘਾਟਨ ਕਰਕੇ ਸੁਆਣੀਆਂ ਲਈ ਸਵੈ ਰੁਜਗਾਰ ਦੀ ਇੱਕ ਨਵੀਂ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਵਨੀਤ ਕੌਰ, ਬਲਾਕ ਪ੍ਰੋਗਰਾਮ ਮੈਨੇਜਰ ਭਾਵਨਾ ਕਾਲਰਾ, ਬੀਡੀਪੀਓ ਸੜੋਆ ਅਸ਼ੋਕ ਕੁਮਾਰ, ਸਿਮਰਨ ਕੌਰ ਡੀਪੀਐਮ, ਇੰਦਰਜੀਤ ਕੌਰ ਐਮਆਈਐਸ, ਗਗਨ ਖਜੂਰਾ ਕਲੱਸਟਰ ਕੋਆਡੀਨੇਟਰ ਬਲਾਕ ਸੜੋਆ, ਵਰਿੰਦਰ ਸਿੰਘ ਕਲੱਸਟਰ ਕੋਆਡੀਨੇਟਰ ਬਲਾਕ ਬਲਾਚੌਰ, ਸੰਦੀਪ ਕੁਮਾਰ ਬਲਾਕ ਪ੍ਰੋਗਰਾਮ ਮੈਨੇਜਰ ਬਲਾਕ ਨਵਾਂਸ਼ਹਿਰ, ਸ੍ਰੀਮਤੀ ਹਰਪ੍ਰੀਤ ਕੌਰ ਕਲੱਸਟਰ ਕੋਆਡੀਨੇਟਰ ਬਲਾਕ ਔੜ, ਸਮੇਤ ਸਮੁੱਚੀ ਟੀਮ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਲ ਹੋਈਆਂ ।ਇਸ ਮੌਕੇ ਹਲਕਾ ਵਿਧਾਇਕ ਸੰਤੋਸ਼ ਕਟਾਰੀਆ ਵਲੋਂ ਆਪਣੇ ਸੰਬੋਧਨ ਵਿੱਚ ਆਖਿਆ ਕਿ ਅਜੋਕੇ ਸਮੇਂ ਅੰਦਰ ਔਰਤਾਂ ਦਾ ਸਵੈ ਰੁਜਗਾ ਹੋਣਾ ਜਰੂਰੀ ਹੈ ਅਤੇ ਅਜਿਹੇ ਗਰੁੱਪਾ ਵਿੱਚ ਸ਼ਾਮਲ ਹੋ ਕੇ ਔਰਤਾਂ ਵੱਖ ਵੱਖ ਕੰਮਾ ਵਿੱਚ ਨਿਪੁੰਨ ਹੋ ਕੇ ਆਪਣੇ ਪੈਰਾ ਤੇ ਆਪ ਖੜ ਸਕਦੀਆਂ ਹਨ। ਸੈਲਪ ਹੈਲਪ ਗਰੁੱਪਾ ਰਾਹੀਂ ਪੇਂਡੂ ਤੇ ਘਰੇਲੂ ਔਰਤਾਂ ਨੂੰ ਵੱਡੀ ਰਾਹਤ ਮਿਲਦੀ ਹੈ। ਇਸ ਉਪਰੰਤ ਵੱਖ ਵੱਖ ਬੁਲਾਰਿਆ ਨੇ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਸੈਲਫ ਹੈਲਪ ਗਰੁੱਪ ਅਧੀਨ ਕੰਮ ਕਰਦੀਆਂ ਔਰਤਾਂ ਵਲੋਂ ਤਿਆਰ ਕੀਤੇ ਸਮਾਨ ਜਿਵੇਂ ਅਚਾਰ, ਮੁਰੱਬੇ, ਫੁਲਕਾਰੀ, ਸਜਾਵਟੀ ਸਮਾਨ ਅਤੇ ਸਿਲਾਈ ਕਢਾਈ ਤਿਆਰ ਕੀਤੇ ਕੱਪੜੇ ਦੀ ਡਿਮਾਂਡ ਵੱਧਦੀ ਜਾ ਰਹੀ ਹੈ। ਔਰਤਾਂ ਥੋੜ੍ਹੀ ਜਿਹੀ ਰਾਸ਼ੀ ਪ੍ਰਤੀ ਮਹੀਨਾ ਖਰਚ ਕੇ ਆਪਣੀ ਮੱਦਦ ਆਪ ਕਰ ਸਕਦੀਆਂ ਹਨ। ਪਿੰਡਾਂ ਵਿੱਚ ਖੁੱਲੇ ਸੈਲਫ ਹੈਲਫ ਗਰੁੱਪ ਪੇਂਡੂ ਔਰਤਾਂ ਦੀ ਮੱਦਦ ਲਈ ਸਾਰਥਿਕ ਸਿੱਧ ਹੋ ਰਹੇ ਹਨ। ਸੈਲਫ ਹੈਲਫ ਗਰੁੱਪਾ ਵਲੋਂ ਤਿਅਰ ਕੀਤੀਆਂ ਵਸਤਾਂ ਦੀ ਪਰਦਰਸ਼ਨੀਆਂ ਲਗਾਇਆਂ ਜਾਂਦੀਆਂ ਹਨ ।ਇਸ ਨਾਲ ਗਰੁੱਪ ਦੀਆਂ ਬਣਾਈਆਂ ਹੋਈਆਂ ਵਸਤੂਆਂ ਨੂੰ ਵੇਚ ਦਿੱਤਾ ਜਾਂਦਾ ਹੈ। ਸੈਲਫ ਹੈਲਪ ਗਰੁੱਪਾਂ ਨੂੰ ਅਪਣੇ ਸਵੈ ਰੋਜਗਾਰ ਧੰਦੇ ਸੁਰੂ ਕਰਨ ਲਈ ਕਰਜ਼ੇ ਮੁਹੱਈਆਂ ਕਰਵਾਏ ਜਾਂਦੇ ਹਨ। ਸਵੈ ਰੋਜਗਾਰ ਧੰਦਿਆ ਲਈ ਨਬਾਰਡ ਵਲੋਂ ਸਿਖਲਾਈ ਕੈਂਪ ਵੀ ਲਗਵਾਏ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਮੌਜੋਵਾਲ ਮਜਾਰਾ ਵਿਖੇ ਇਸ ਸੰਗਠਨ ਵਲੋਂ ਆਪ ਬਣਾਏ ਸਰਫ, ਫਿਰਨਾਇਲ, ਈਸਾਪੋਲ, ਹੈਡਵਾਸ਼ ਵੇਚਣ ਨਾਲ ਸੁਰੂਆਤ ਕੀਤੀ ਗਈ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਨੂੰ ਬਣਾਏ ਹੋਏ ਸਮਾਨ ਦੀ ਜਰੂਰਤ ਹੋਵੇ ਤਾਂ ਉਹ ਮੋ.ਨੰਬਰ 84273-03254 ਤੇ 62808-49518 ਤੇ ਸੰਪਰਕ ਕਰ ਸਕਦਾ ਹੈ। ਇਸ ਮੌਕੇ ਉਪਰ ਸਿਮਰਜੀਤ ਕੌਰ ਮੌਜੋਵਾਲ ਮਜਾਰਾ, ਬਲਵੀਰ ਕੌਰ, ਲਛਵਿੰਦਰ ਬਛੌੜੀ, ਸਿਮਰਨ ਮਜਾਰਾ, ਮਨਜੀਤ ਕੌਰ ਸਮੇਤ ਹੋਰ ਵੀ ਗਰੁੱਪ ਮੈਂਬਰਾਂ ਮੌਜੂਦ ਸਨ ।