ਆਪ’ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਈਸਟਰ ਸਮਾਗਮ ਵਿੱਚ ਕੀਤੀ ਸ਼ਿਰਕਤ, ਲਿਆ ਅਸ਼ੀਰਵਾਦ

  •  "ਪ੍ਰਭੂ ਯਿਸੂ ਮਸੀਹ ਦੇ ਪੁਨਰ-ਜਨਮ ਦਿਹਾੜੇ ਦੀਆਂ ਸੰਗਤ ਨੂੰ ਸ਼ੁਭਕਾਮਨਾਵਾਂ" : ਹਰਚੰਦ ਬਰਸਟ

ਜਲੰਧਰ 9 ਅਪ੍ਰੈਲ : ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਐਤਵਾਰ ਨੂੰ ਪਿੰਡ ਤਾਜਪੁਰ ਦੇ ਚਰਚ ਵਿਖੇ ਕਰਵਾਏ ਈਸਟਰ ਸਮਾਗਮ ਵਿੱਚ ਭਾਗ ਲੈਂਦਿਆਂ ਪ੍ਰਭੂ ਯਿਸੂ ਮਸੀਹ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮਹਿਮਾਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਅਸੀਂ ਸਾਰੇ ਇੱਥੇ ਪ੍ਰਭੂ ਯਿਸੂ ਮਸੀਹ ਦੇ ਪੁਨਰ ਜਨਮ ਨੂੰ ਮਨਾਉਣ ਲਈ ਇਕੱਠੇ ਹੋਏ ਹਾਂ। ਮੈਂ ਬਹੁਤ ਭਾਗਾਂ ਵਾਲਾ ਹਾਂ ਕਿ ਮੈਨੂੰ ਇੱਥੇ ਸਾਰੀ ਸੰਗਤ ਦੇ ਦਰਸ਼ਨ ਹੋਏ। ਉਨ੍ਹਾਂ ਦੱਸਿਆ ਕਿ ਉਹ ਸੰਸਥਾ ਦੇ ਮੁਖੀ ਅਵਤਾਰ ਸਿੰਘ ਦੇ ਸੱਦੇ ’ਤੇ ਇੱਥੇ ਆਏ ਸਨ। ਬਰਸਟ ਨੇ ਅੱਗੇ ਕਿਹਾ ਕਿ ਜਦੋਂ ਪ੍ਰਭੂ ਦੀ ਇੱਛਾ ਹੁੰਦੀ ਹੈ, ਉਦੋਂ ਹੀ ਪ੍ਰਭੂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ। "ਬਲਜਿੰਦਰ ਸਿੰਘ ਮਨਿਸਟਰੀਸ ਸਮੇਤ ਤੁਹਾਨੂੰ ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਪੁਨਰ ਜਨਮ ਦੀਆਂ ਮੁਬਾਰਕਾਂ।" ਇਸ ਮੌਕੇ ਉਨ੍ਹਾਂ ਨਾਲ ਪਾਰਟੀ ਦੇ ਕਈ ਅਹੁਦੇਦਾਰ ਅਤੇ ਵਰਕਰ ਵੀ ਹਾਜ਼ਰ ਸਨ।