ਚੰਡੀਗੜ੍ਹ, 2 ਜੁਲਾਈ 2024 : ਬਠਿੰਡਾ ਸੀਟ ਤੋਂ ਚੌਥੀ ਬਾਰ ਸੰਸਦ ਬਣੇ ਬੀਬਾ ਹਰਸਿਮਰਤ ਕੌਰ ਬਾਦਲ ਨੇ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਸਤਵੇਂ ਦਿਨ ਪੰਜਾਬ ਦੇ ਕਈ ਭੱਖਵੇ ਮੁੱਦਿਆਂ ਤੇ ਆਪਣੇ ਵਿਚਾਰ ਰੱਖੇ। ਹਰਸਿਮਰਤ ਕੌਰ ਨੇ ਇਸ ਦੌਰਾਨ ਨੇ ਕੇਂਦਰ ਤੇ ਸਰਕਾਰਾਂ ਨੂੰ ਘੇਰਿਆ ਫਿਰ ਭਾਵੇਂ ਉਹ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇਂ ਜਾਂ ਕੇਂਦਰ ਦੀ ਭਾਜਪਾ ਸਰਕਾਰ। ਹਰਸਿਮਰਤ ਨੇ ਪਾਣੀ, ਨਸ਼ਾ, ਅਸਲੇ ਪੰਥਕ ਵਰਗ੍ਹੇ ਮੁੱਦਿਆਂ ਤੇ ਖੁੱਲ੍ਹ ਕੇ ਗੱਲ ਕੀਤੀ। ਨਾਲ ਹੀ ਉਨ੍ਹਾਂ ਦੇ ਅੰਮ੍ਰਿਤਪਾਲ ਦੀ ਸੁੰਹ ਚੁੱਕ ਨੂੰ ਲੈ ਕੇ ਵੀ ਕੇਂਦਰ ਸਰਕਾਰ ਤੇ ਹਮਲਾ ਬੋਲਿਆ। ਪੰਜਾਬ ਇਕ ਕਿਸਾਨੀ ਸੂਬਾ ਹੈ, ਇਸ ਕਿਸਾਨ ਦੇ ਉੱਤੇ ਬਹੁਤ ਵੱਡੇ-ਵੱਡੇ ਸਕੰਟ ਹਨ। ਅੱਜ ਸਰਕਾਰ ਨੂੰ ਕਿਸਾਨਾਂ, ਨੌਜਵਾਨਾਂ ਨੇ ਅਤੇ ਘੱਟ ਗਿਣਤੀ ਤਿੰਨਾ ਨੇਂ ਰਿਜੈੱਕਟ ਕੀਤਾ ਹੈ। ਜਿਸ ਕਾਰਨ ਇਨ੍ਹਾਂ ਦੇ ਨੰਬਰ ਘੱਟ ਹੋਏ ਹਨ। ਕਿਉਂਕਿ ਇਨ੍ਹਾਂ ਨੇ 800 ਕਿਸਾਨ ਪੰਜਾਬ ਦੀਆਂ ਬਰੂਹਾਂ ‘ਤੇ ਸ਼ਹੀਦ ਕਰਵਾ ਦਿੱਤੇ। ਯੂਪੀ ਦੇ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਇਹ ਕਿਹਾ ਗਿਆ ਕੀ ਤੁਹਾਡੀਆਂ ਮੰਗਾਂ ਮੰਨੀਆ ਜਾਣਗੀਆਂ ਪਰ ਨਾ ਹੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕੀਤੀਆਂ ਅਤੇ ਜਦੋਂ ਉਹ ਕਿਸਾਨ 2024 ਵਿੱਚ ਇਕ ਵਾਰ ਫਿਰ ਦਿੱਲੀ ਆ ਕੇ ਧਰਨਾ ਲਾਉਣਾ ਚਾਹੁੰਦੇ ਸੀ। ਉਨ੍ਹਾਂ ਨੂੰ ਬਾਰਡਰਾਂ ‘ਤੇ ਰੋਕ ਕੇ ਕਿਸ ਤਰ੍ਹਾਂ ਹਰਿਆਣਾ ਦੀ ਸਰਕਾਰ ਅਤੇ ਪੁਲਿਸ ਨੇ ਤਸ਼ਦੱਦਤ ਕੀਤੀ, ਸਾਰੇ ਜਾਣਦੇ ਹਨ। ਉਨ੍ਹਾਂ ਉੱਤੇ ਅਥਰੂ ਗੈਸ, ਗੋਲਿਆਂ ਦੀ ਬੁਛਾੜ ਕਰਕੇ ਜ਼ਖਮੀ ਕਰ ਦਿੱਤਾ ਗਿਆ। ਮੇਰੇ ਇਲਾਕੇ ਦੇ ਨੌਜਵਾਨ ਮੁੰਡੇ ਸ਼ੁਭਦੀਪ ਸਿੰਘ ਨੂੰ ਸ਼ਹੀਦ ਕਰ ਦਿੱਤਾ ਅਤੇ ਸਾਡੇ ਮੁੱਖ ਮੰਤਰੀ ਮੁੰਹ ‘ਤੇ ਤਾਲੇ ਲਗਾਕੇ ਬੈਠੇ ਰਹੇ। ਸਰਕਾਰ ਕਿਸਾਨਾਂ ਨੂੰ ਅੱਤਵਾਦੀ,ਵੱਖਵਾਦੀ ਨਾ ਕਹੇ ਸਗੋਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਤੇ ਫੋਕਸ ਕਰੇ। ਪੰਜਾਬ ਦਾ ਅਟਾਰੀ-ਵਾਘਾ ਬਾਰਡਰ ਅਤੇ ਹੁਸੇਨੀਵਾਲਾ ਬਾਰਡਰ ਖੋਲ੍ਹਿਆ ਜਾਵੇ ਤਾਂ ਜੋ ਦੋਵਾਂ ਮੁਲਕਾਂ ਵਿਚਾਲੇ ਵਪਾਰ ਹੋ ਸਕੇ। ਇਸ ਨਾਲ ਕਿਸਾਨੀ ਜੋ ਸਕੰਟ ਵਿੱਚ ਹੈ, ਨੌਜਵਾਨ ਜੋ ਬੇਰੁਜ਼ਗਾਰ ਹੈ ਅਤੇ ਇੰਡਸਟਰੀ ਜੋ ਵੱਡੇ ਖ਼ਤਰੇ ਵਿੱਚ ਹੈ ਉਨ੍ਹਾਂ ਨੂੰ ਰੁਜ਼ਗਾਰ ਮਿਲ ਸਕੇ। ਜੇਕਰ ਗੁਜਰਾਤ ਦੇ ਸਮੁੰਦਰੀ ਰਾਹ ਤੋਂ ਵਪਾਰ ਹੋ ਸਕਦਾ ਹੈ ਤਾਂ ਫਿਰ ਪੰਜਾਬ ਤੋਂ ਕਿਉਂ ਨਹੀਂ ਹੋ ਸਕਦਾ। ਟਰੇਡ ਰੂਟ ਬਾਰਡਰ ਛੇਤੀ ਤੋਂ ਛੇਤੀ ਖੋਲ੍ਹਿਆ ਜਾਵੇ। ਹਰਸਿਮਰਤ ਨੇ ਅੱਗੇ ਕਿਹਾ ਕਿ ਕਿਸਾਨੀ ਦੇ ਨਾਲ-ਨਾਲ ਨੌਜਵਾਨੀ ਹੀ ਇਸ ਵੇਲ੍ਹੇ ਬਹੁਤ ਵੱਡੇ ਸੰਕਟ ਵਿੱਚ ਹੈ। ਕਿਉਂਕਿ ਪੰਜਾਬ ਵਿੱਚ ਡਰੱਗ ਐਪੀਡੈਮਿਕ ਚੱਲ ਰਿਹਾ ਹੈ। ਪੰਜਾਬ ਵਿੱਚ ਇਸ ਹੱਦ ਤੱਕ ਨਸ਼ਾ ਵੱਧ ਗਿਆ ਹੈ। ਇਨ੍ਹਾਂ ਕਾਂਗਰਸੀਆਂ ਨੇ ਧਾਰਮਿਕ ਗ੍ਰੰਥ ਦੀ ਸੁੰਹ ਖਾਦੀ ਕਿ ਚਾਰ ਹਫਤੇ ਚ ਨਸ਼ੇ ਖ਼ਤਮ ਕਰ ਦੇਣਗੇ ਅਤੇ ਆਮ ਆਦਮੀ ਪਾਰਟੀ ਨੇ ਵੀ ਵਾਅਦੇ ਕੀਤੇ ਪਰ ਖ਼ਤਮ ਹੋਣ ਦੀ ਥਾਂ ਹਰ ਰੋਜ਼ ਨੌਜਵਾਨ ਨਸ਼ੇ ਦੀ ਚਪੇਟ ਵਿੱਚ ਆ ਕੇ ਮਰ ਰਹੇ ਹਨ। ਹੁਣ ਤਾਂ ਪੁਲਿਸ ਦੇ ਮੁਲਾਜ਼ਮ ਵੀ ਮਰਨ ਲੱਗ ਗਏ ਹਨ। ਇਸ ਕਾਰਨ ਸਾਡੇ ਮੁੱਖ ਮੰਤਰੀ ਨੇ ਅੱਧਾ ਪੰਜਾਬ ਬੀਐੱਸਐੱਫ ਦੇ ਹਵਾਲੇ ਕਰ ਦਿੱਤਾ। ਪਰ ਹਰ ਰੋਜ਼ ਡਰੋਨ ਰਾਹੀਂ ਨਸ਼ਾ ਅਤੇ ਹੱਥਿਆਰਾਂ ਦੀ ਸਪਲਾਈ ਹੋ ਰਹੀ ਹੈ ਅਤੇ ਪੰਜਾਬ ਵਿੱਚ ਤਬਾਹੀ ਫੈਲਾ ਰਹੇ ਹਨ। ਪੰਜਾਬ ਵਿੱਚ ਗੈਂਗਸਟਰਾਂ ਅਤੇ ਨਸ਼ੇ ਦੇ ਰਾਜ ਕਾਰਨ ਲੋਕ ਬੇਹਾਲ ਹਨ। ਜਿਸ ਕਾਰਨ ਸਾਡੀ ਨੌਜਵਾਨੀ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਜਾ ਰਹੀ ਹੈ। ਜਿਵੇਂ ਬਾਦਲ ਸਾਬ੍ਹ ਵਾਜਪਾਈ ਜੀ ਤੋਂ ਪੰਜਾਬ ਲਈ ਬਠਿੰਡਾ ਵਿੱਚ ਰਿਫਾਈਨਰੀ ਲੈ ਕੇ ਆਏ ਸਨ ਉਸੇ ਤਰ੍ਹਾਂ ਕੋਈ ਇੰਡਸਟਰੀਅਲ ਪੈਕੇਜ ਪੰਜਾਬ ਲਈ ਦਿੱਤਾ ਜਾਵੇ, ਖਾਸਤੌਰ ਤੇ ਬਾਰਡਰ ਇਲਾਕਿਆਂ ਵਿੱਚ। ਕਿਉਂਕਿ ਸਾਡੇ ਨਾਲ ਦੇ ਸੂਬਿਆਂ ਨੂੰ ਜਿਵੇਂ ਹਿਮਾਚਲ ਇਨ੍ਹਾਂ ਨੂੰ ਟੈਕਸ ਇਨਸੈਂਨਟਿਵਸ ਮਿਲਦੇ ਹਨ ਜਿਸ ਕਾਰਨ ਇੰਡਸਟਰੀ ਲਗਾਤਾਰ ਤਰੱਕੀ ਕਰ ਰਹੀ ਹੈ। ਜੇਕਰ ਬਾਰਡਰ ਸਟੇਟ ਵਿੱਚ ਸ਼ਾਤੀ ਹੋਵੇਗੀ ਤਾਂ ਹੀ ਦੇਸ਼ ਪੀਸਫੁੱਲ ਹੋ ਸਕਦਾ ਹੈ। ਹਰਸਿਮਰਤ ਨੇ ਕਿਹਾ ਕਿ ਸਾਡੇ ਘੱਟ ਗਿਣਤੀ ਅਤੇ ਧਾਰਮਿਕ ਮਸਲਿਆਂ ਵਿੱਚ ਆਪਣੀ ਦਖਲਅੰਦਾਜ਼ੀ ਬੰਦ ਕਰੋ। ਜੇਕਰ ਕਾਂਗਰਸ ਨੇ ਸਾਡੇ ਧਾਰਮਿਕ ਸਥਾਨਾਂ ਤੇ ਟੈਂਕਾਂ, ਤੋਪਾ ਨਾਲ ਹਮਲਾ ਕੀਤਾ ਤਾਂ ਤੁਸੀਂ ਸਾਡੇ ਧਾਰਮਿਕ ਸਥਾਨਾਂ ਤੇ ਕਬਜ਼ਾ ਕਰ ਲਿਆ। ਦਿੱਲੀ ਕਮੇਟੀ ਦੇ ਉੱਤੇ ਕਬਜ਼ਾ ਕਰ ਲਿਆ। ਨੰਦੇੜ ਸਾਹਿਬ ਦੀ ਬੋਰਡ ਵਿੱਚ ਤੁਸੀਂ ਆਪਣੇ ਸਰਕਾਰੀ ਬੰਦੇ ਬੈਠਾ ਦਿੱਤੇ ਅਤੇ 550 ਸਾਲਾਂ ਦੀ ਗੱਲ ਕਰਦੇ ਹੋ। 2019 ਵਿੱਚ 550 ਸਾਲਾਂ ਗੁਰੂ ਨਾਨਕ ਦੇਵ ਜੀ ਦੇ ਦਿਹਾੜੇ ਤੇ ਤੁਸੀਂ ਕਿਹਾ ਸੀ ਸਾਡੇ ਬੰਦੀ ਸਿੱਖ ਰਿਹਾ ਕਰੋਗੇ। ਚਾਰ ਸਾਲ ਹੋ ਗਏ ਅੱਜ ਤੱਕ ਤੁਸੀਂ ਕਿਉਂ ਰਿਹਾ ਨਹੀਂ ਕੀਤਾ। ਤੁਸੀਂ ਇਹ ਯੂ ਟਰੱਨ ਕਿਉਂ ਮਾਰਿਆ। ਪਹਿਲਾਂ ਨੋਟੀਫੀਕੇਸ਼ਨ ਕੱਡੀ ਫਿਰ ਅਦਾਲਤ ਵਿੱਚ ਕਿਹਾ ਕਿ ‘ਦੇ ਆਰ ਥਰੈੱਟ ਟੂ ਸੋਸਾਇਟੀ’। ਹਰਸਿਮਰਤ ਨੇ ਅੱਗੇ ਗਰਜਦਿਆਂ ਕਿਹਾ ਕਿ ਹੁਣ ਨਵੇਂ ਰੂਲ ਤੇ ਕਹਿੰਦੇ ਹੋ ਕਿ ਪਹਿਲੇ ਮੁਆਫੀ ਮੰਗਣ। ਤੁਹਾਡਾ ਕੋਈ ਸਟੈਂਡ ਹੈ ਕੀ ਨਹੀਂ ਹੈ। ਇਹ ਕਾਨੂੰਨ ਸਿਰਫ਼ ਸਿੱਖਾਂ ਲਈ। ਜਦੋਂ ਸਾਡੀਆਂ ਧੀਆਂ ਜੁਡੀਸ਼ੀਅਲ ਐਗਜ਼ਾਮ ਦੇਣ ਰਾਜਸਥਾਨ ਜਾਂਦੀਆਂ ਹਨ ਤਾਂ ਤੁਹਾਡੇ ਪਿੱਠੂ ਉਨ੍ਹਾਂ ਨੂੰ ਪੇਪਰ ਨਹੀਂ ਦੇਣ ਦਿੰਦੇ ਕਿਉਂਕਿ ਉਹ ਅੰਮ੍ਰਿਤਧਾਰੀ ਹਨ।ਪੰਜਾਬ ਦਾ ਮੈਂਬਰ ਆਫ ਪਾਰਲੀਆਮੈਂਟ ਖਡੂਰ ਸਾਹਿਬ ਤੋਂ ਜਿਸ ਨੂੰ ਲੋਕਾਂ ਨੇ ਜਿੱਤਾਇਆ ਤੁਸੀਂ ਤਾਂ ਉਸ ਨੂੰ ਵੀ ਸਹੁੰ ਨਹੀਂ ਲੈਣ ਦੇ ਰਹੇ। ਹੁਣ ਇਹ ਸਿੱਖਾਂ ਦੇ ਨਾਲ ਧੱਕਾ ਨਹੀਂ ਹੈ ਤਾਂ ਕੀ ਹੈ। ਅੱਜ ਪੰਜਾਬ ਵਿੱਚ ਹਾਲਾਤ ਅਜਿਹੇ ਹਨ ਕਿ ਜੋ ਰੈਡੀਕਲ ਫੋਰਸ ਹਨ ਉਹ ਹਾਵੀ ਹੋ ਰਹੇ ਹਨ ਅਤੇ ਮੋਡਰੇਟ ਫੋਰਸੈਸ ਘੱਟ ਹੋ ਰਹੇ ਹਨ। ਜੋ ਤੁਹਾਡੇ ਲਈ ਇਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ। ਹਰਸਿਮਰਤ ਕੌਰ ਨੇ ਅੱਗੇ ਕਿਹਾ ਕਿ ਅੱਜ ਸਾਰਿਆਂ ਸਰਕਾਰਾਂ ਪੰਜਾਬ ਦਾ ਪਾਣੀ ਖੋਣਾ ਚਾਹੁੰਦੀਆਂ ਹਨ। ਪੰਜਾਬ ਦਾ ਪਾਣੀ ਪੰਜਾਬ ਦੀ ਜਿੰਦ-ਜਾਨ। ਪਹਿਲਾਂ ਕਾਂਗਰਸੀਆਂ ਨੇ ਸਾਡਾ ਪਾਣੀ ਦੂਜੇ ਸੂਬਿਆਂ ਨੂੰ ਦੇ ਦਿੱਤਾ। ਹੁਣ ਇਹ ਸਾਰੇ ਰੱਲ ਮਿਲ ਕੇ ਐੱਸਵਾਈਐੱਲ ਬਣਾ ਕੇ ਸਾਡਾ ਪਾਣੀ ਸਾਡੇ ਤੋਂ ਖੋਣਾ ਚਾਹੁੰਦੇ ਹਨ। ਪੰਜਾਬ ਨੂੰ ਰੇਗਿਸਤਾਨ ਬਣਾਉਣਾ ਚਾਹੁੰਦੇ ਹਨ। ਅਕਾਲੀ ਦਲ ਹਮੇਸ਼ਾ ਇਨ੍ਹਾਂ ਬੇਇਨਸਾਫਿਆਂ ਖਿਲਾਫ ਲੜਦਾ ਰਿਹਾ ਹੈ। ਇਕ ਬੁੰਦ ਪੰਜਾਬ ਦਾ ਪਾਣੀ ਪੰਜਾਬ ਤੋਂ ਬਾਹਰ ਨਹੀਂ ਲੈ ਕੇ ਜਾਣ ਦਵਾਂਗੇ। ਚੰਡੀਗੜ੍ਹ ਦੇ ਮੁੱਦੇ ਤੇ ਬੋਲਦਿਆਂ ਹਰਸਿਮਰਤ ਨੇ ਕਿਹਾ ਕਿ ਸਿਟੀ ਬਿਊਟੀਫੁੱਲ ਸਾਡੀ ਰਾਜਧਾਨੀ ਹੈ ਅਸੀਂ ਇਸ ਨੂੰ ਕਦੇ ਨਹੀਂ ਛੱਡਾਂਗੇ। ਸਾਡੀ ਰਾਜਧਾਨੀ ਸਾਨੂੰ ਵਾਪਿਸ ਦਿਓ। ਸਾਡੇ ਪਾਣਿਆਂ ਤੇ ਡਾਕਾ ਨਾ ਪਾਓ, ਸਾਡੇ ਧਾਰਮਿਕ ਸਥਾਨਾਂ ਦਾ ਕਬਜ਼ਾ ਛੱਡੋ ਅਤੇ ਸਾਡੇ ਕਿਸਾਨਾਂ ਦੇ ਨਾਲ ਇਨਸਾਫ ਕਰੋ। ਜੇਕਰ ਤੁਸੀਂ ਪੰਜਾਬ ਦੇ ਜ਼ਖਮਾਂ ‘ਤੇ ਮਲਹਮ ਲਾਓਗੇ ਤਾਂ ਇਹ ਅਜਿਹੇ ਲੋਕੀਂ ਹਨ ਜੋ ਹਿੱਕ ਤੇ ਗੋਲੀਆਂ ਲੈਂ ਦੇ ਹਨ ਅੱਗੇ ਹੋ ਕੇ। ਜੇਕਰ ਇਸ ਸਟੇਟ ਨੂੰ ਤੁਸੀਂ ਆਈਸੋਲੇਟ ਕਰੋਗੇ ਤਾਂ ਇਹ ਦੇਸ਼ ਦੇ ਹਿੱਤ ਵਿੱਚ ਨਹੀਂ ਹੋਵੇਗਾ।