ਗਾਇਕ ਸਿੱਧੂ ਮੂਸੇਵਾਲਾ ਦਾ ਨਾਮ ਦੁਨੀਆਂ ਦੇ ਸਭ ਤੋਂ ਜਿਆਦਾ ਸੁਣੇ ਜਾਣ ਵਾਲੇ ਰੈਪਰਸ ਦੀ ਲਿਸਟ ਸ਼ਾਮਿਲ, ਡਰੇਨ ਨੂੰ ਵੀ ਪਛਾੜਿਆ

ਚੰਡੀਗੜ੍ਹ, 14 ਜਨਵਰੀ : ਭਾਵੇਂ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਇਸ ਦੁਨੀਆ ਤੋਂ ਰੁਖ਼ਸਤ ਹੋਇਆ ਤਕਰੀਬਨ 7 ਮਹੀਨੇ ਬੀਤ ਚੁੱਕੇ ਹਨ, ਪਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਹਰਮਨ ਪਿਆਰਤਾ ਦਿਨ ਬਦਿਨ ਵਧਦੀ ਜਾ ਰਹੀ ਹੈ। ਜਿਸ ਦੀ ਤਾਜਾ ਮਿਸਾਲ ਗਾਇਕ ਸਿੱਧੂ ਮੂਸੇਵਾਲਾ ਦਾ ਨਾਮ ਹੁਣ ਦੁਨੀਆਂ ਦੇ ਮਸ਼ਹੂਰ ਰੈਪਰ ਡਰੇਕ ਨੂੰ ਪਛਾੜਦੇ ਹੋਏ ਦੁਨੀਆਂ ਦੇ ਸਭ ਤੋਂ ਜਿਆਦਾ ਸੁਣੇ ਜਾਣ ਵਾਲੇ ਰੈਪਰਾਂ ਦੀ ਲਿਸਟ ’ਚ ਸ਼ਾਮਿਲ ਹੋਇਆ ਹੈ। ਜਾਣਕਾਰੀ ਅਨੁਸਾਰ ਹਿਪ ਹੌਪ ਬਾਏ ਦਿ ਨੰਬਰਸ’ ਦੇ ਟਵਿਟਰ ਹੈਂਡਲ ਨੇ ਇਕ ਟਵੀਟ ਸਾਂਝਾ ਕੀਤਾ ਹੈ। ਇਸ ਟਵੀਟ ‘ਚ Highest Streamed Rappers In 2022 ਦੀ ਲਿਸਟ ਸਾਂਝੀ ਕੀਤੀ ਗਈ ਹੈ। ਟਾਪ 10 ਰੈਪਰਸ ਦੀ ਇਸ ਲਿਸਟ ‘ਚ ਦੁਨੀਆ ਭਰ ਤੋਂ ਵੱਡੇ-ਵੱਡੇ ਰੈਪਰਸ ਦੇ ਨਾਂ ਸ਼ਾਮਲ ਹਨ। ਮਾਣ ਵਾਲੀ ਗੱਲ ਇਹ ਹੈ ਕਿ ਇਸ ਲਿਸਟ ਵਿਚ ਸਿੱਧੂ ਮੂਸੇਵਾਲਾ ਨੇ ‘ਚ 5ਵਾਂ ਸਥਾਨ ਹਾਸਲ ਕੀਤਾ ਹੈ। ਦੱਸਣਯੋਗ ਗੱਲ ਇਹ ਹੈ ਕਿ ਸਿੱਧੂ ਨੇ ਇਸ ਲਿਸਟ ‘ਚ ਡਰੇਕ ਵਰਗੇ ਮਸ਼ਹੂਰ ਰੈਪਰ ਨੂੰ ਪਛਾੜ ਦਿੱਤਾ ਹੈ। ਡਰੇਕ ਦਾ ਇਸ ਲਿਸਟ ‘ਚ 9ਵਾਂ ਸਥਾਨ ਹੈ। ਇਸ ਪੋਸਟ ਨੂੰ ਸਿੱਧੂ ਮੂਸੇ ਵਾਲਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਗਿਆ ਹੈ। ਪੋਸਟ ਨਾਲ ਲਿਖਿਆ ਹੈ, ”ਲੌਂਗ ਲਿਵ ਰਹਿਣਾ ਜੱਟ ਦਿਲਾਂ ਵਿਚ ਨੀ।”