- ਪਾਰਟੀ ਦੀ ਮੀਟਿੰਗ `ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੀ ਰੂਪ-ਰੇਖਾ ਤਿਆਰ ਕਰਨ ਬਾਰੇ ਵਿਸਥਾਰਪੂਰਵਕ ਚਰਚਾ
- ਜਗਮੀਤ ਸਿੰਘ ਬਰਾੜ ਨੂੰ ਤਾਲਮੇਲ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ
ਚੰਡੀਗੜ੍ਹ, 8 ਜੂਨ : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ: ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੀ ਰੂਪ-ਰੇਖਾ ਤਿਆਰ ਕਰਨ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ। ਸਮੂਹ ਆਗੂਆਂ ਵੱਲੋਂ ਸਿੱਖ ਪੰਥ ਦੀਆਂ ਸਿਰਮੋਰ ਸੰਸਥਾਵਾਂ ਸ਼੍ਰੀ ਅਕਾਲ ਤਖਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਦਲ ਦਲ ਦਾ ਗਲਬਾ ਹਟਾਉਣ ਲਈ ਸਭ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ ਅਤੇ ਸ਼ੋ੍ਰਮਣੀ ਅਕਾਲੀ ਦਲ ਨੂੰ ਪੁਰਾਣੇ ਪੰਥਕ ਸਰੂਪ ਵਿਚ ਉਜਾਗਰ ਕਰਨ ਲਈ ਠੋਸ ਪ੍ਰੋਗਰਾਮ ਉੇਲੀਕਣ `ਤੇ ਵੀ ਜ਼ੋਰ ਦਿੱਤਾ ਗਿਆ। ਮੀਟਿੰਗ ਵਿਚ ਸੀਨੀਅਰ ਆਗੂ ਸ: ਜਗਮੀਤ ਸਿੰਘ ਬਰਾੜ ਨੂੰ ਪਾਰਟੀ ਦੇ ਤਾਲਮੇਲ ਕਮੇਟੀ ਦਾ ਚੇਅਰਮੈਨ ਅਤੇ ਐਡਵੋਕੇਟ ਛਿੰਦਰਪਾਲ ਸਿੰਘ ਬਰਾੜ ਨੂੰ ਸਪੈਸ਼ਲ ਇਨਵਾਈਟੀ ਮੈਂਬਰ ਨਿਯੁਕਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਨਵ-ਨਿਯੁਕਤ ਯੂਥ ਪ੍ਰਧਾਨ ਸ: ਦਵਿੰਦਰ ਸਿੰਘ ਸੋਢੀ, ਜਨਰਲ ਸਕੱਤਰ ਸ: ਜਗਰੂਪ ਸਿੰਘ ਘੱਲਕਲਾਂ, ਜਿ਼ਲ੍ਹਾ ਪ੍ਰਧਾਨ ਮੋਗਾ ਸ: ਜਗਤਾਰ ਸਿੰਘ ਰਾਜੇਆਣਾ ਨੂੰ ਸਿਰੋਪਾE ਪਾਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਸ: ਢੀਂਡਸਾ ਨੇ ਆਖਿਆ ਕਿ ਸਮੁੁੱਚੀਆਂ ਪੰਥਕ ਧਿਰਾਂ ਨਾਲ ਤਾਲਮੇਲ ਕਰਨ ਅਤੇ ਅਗਲਾ ਏਜੰਡਾ ਤੈਅ ਕਰਨ ਲਈ ਜਲਦ ਹੀ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਮਾਂ ਪੈਣ ਨਾਲ ਸਾਡੇ ਗੁਰਦੁਆਰਾ ਪ੍ਰਬੰਧ ਵਿਚ ਤਿਆਗ ਤੇ ਸੇਵਾ ਦੀ ਭਾਵਨਾ ਬੇੱਹਦ ਸੀਮਤ ਹੋ ਗਈ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਸਿਆਸਤ ਮੁਕਤ ਕੀਤਾ ਜਾਵੇ। ਜਿਸ ਦੇ ਲਈ ਪੰਥਕ ਹਮਾਇਤੀਆਂ ਦਾ ਇੱਕਜੁੱਟ ਹੋਣ ਬੇਹੱਦ ਲਾਜ਼ਮੀ ਹੈ। ਮੀਟਿੰਗ ਵਿਚ ਦੁੱਖਦਾਈ ਘੱਲੂਘਾਰਾ ਸ਼ਹੀਦੀ ਸਮਾਗਮ ਦੌਰਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੌਮ ਦੇ ਨਾਂਅ ਦਿੱਤੇ ਠੋਸ ਸੁਨੇਹੇ ਦਾ ਭਰਪੂਰ ਸਮਰਥਨ ਕੀਤਾ ਗਿਆ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਰਵਉੱਚ ਪ੍ਰਵਾਨਗੀ ਦੇ ਹਰ ਹੁਕਮ ਦੀ ਪਾਲਣਾ ਕਰਨ ਦਾ ਅਹਿਦ ਲਿਆ ਗਿਆ। ਇਸ ਦੌਰਾਨ ਸਮੂਹ ਆਗੂਆਂ ਨੇ ਅੰਬਾਲਾ ਰਾਜਮਾਰਗ `ਤੇ ਕਿਸਾਨਾਂ ਉਪਰ ਹੋਏ ਲਾਠੀਚਾਰਜ ਅਤੇ ਗ੍ਰਿਫ਼ਤਾਰੀਆਂ ਦੀ ਨਿੰਦਾ ਕੀਤੀ ਅਤੇ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਮੁਤਾਬਕ ਫਸਲਾਂ ਦਾ ਵਾਜਬ ਅਤੇ ਸਹੀ ਮੂੱਲ ਦੀ ਪ੍ਰੋੜਤਾ ਕੀਤੀ ਗਈ। ਆਗੂਆਂ ਨੇ ਦਿੱਲੀ ਵਿਚ ਭਾਰਤੀ ਪਹਿਲਵਾਨਾਂ ਨਾਲ ਹੋਈ ਧੱਕਾਮੁੱਕੀ ਦੀ ਵੀ ਨਿੰਦਾ ਕੀਤੀ ਅਤੇ ਉਨ੍ਹਾਂ ਦੇ ਸੰਘਰਸ਼ ਦਾ ਸਮਰਥਨ ਕੀਤਾ। ਮੀਟਿੰਗ ਵਿਚ ਸ: ਜਗਮੀਤ ਸਿੰਘ ਬਰਾੜ, ਸ: ਰਣਜੀਤ ਸਿੰਘ ਤਲਵੰਡੀ, ਜਸਟਿਸ ਨਿਰਮਲ ਸਿੰਘ (ਸੇਵਾ ਮੁਕਤ), ਸ: ਸਰਵਣ ਸਿੰਘ ਫਿਲੌਰ, ਬੀਬੀ ਪਰਮਜੀਤ ਕੌਰ ਗੁਲਸ਼ਨ, ਸ: ਜਗਦੀਸ਼ ਸਿੰਘ ਗਰਚਾ, ਸ:ਪਰਮਿੰਦਰ ਸਿੰਘ ਢੀਂਡਸਾ, ਬੀਬੀ ਹਰਜੀਤ ਕੌਰ ਤਲਵੰਡੀ, ਸ: ਦਵਿੰਦਰ ਸਿੰਘ ਸੋਢੀ, ਐਡਵੋਕੇਟ ਛਿੰਦਰਪਾਲ ਸਿੰਘ ਬਰਾੜ, ਸ: ਸੁਖਵੰਤ ਸਿੰਘ ਸਰਾE, ਸ: ਸੁਖਵਿੰਦਰ ਸਿੰਘ ਔਲਖ,ਸ: ਹਰਵੇਲ ਸਿੰਘ ਮਾਧੋਪੁਰ, ਸ: ਜਗਰੂਪ ਸਿੰਘ ਘੱਲਕਲਾਂ, ਸ: ਦਮਨਵੀਰ ਸਿੰਘ ਫਿਲੌਰ,ਸ: ਮਹੀਪਾਲ ਸਿੰਘ ਬਹਿਣੀਵਾਲ,ਸ: ਮਨਜੀਤ ਸਿੰਘ ਬਪਿਆਣਾ, ਸ:ਅਵਤਾਰ ਸਿੰਘ ਜੌਹਲ, ਸ: ਰਣਧੀਰ ਸਿੰਘ ਰੱਖੜਾ, ਸ:ਸਰਬਜੀਤ ਸਿੰਘ ਡੂੰਮਵਾਲੀ ਸ: ਭੁਪਿੰਦਰ ਸਿੰਘ ਬਜਰੂੜ, ਸ: ਜਗਤਾਰ ਸਿੰਘ ਰਾਜੇਆਣਾ,ਸ: ਭੋਲਾ ਸਿੰਘ ਗਿੱਲਪੱਤੀ, ਸ: ਗੁਰਜੀਵਨ ਸਿੰਘ ਸਰੋਦ,ਸ: ਪ੍ਰਿਤਪਾਲ ਸਿੰਘ ਹਵੇਲੀ, ਸ:ਸੁਰਜੀਤ ਸਿੰਘ ਦੌਲਚੀਮਾਜਰਾ, ਡਾ[ ਮੇਜਰ ਸਿੰਘ, ਸ: ਰਵਿੰਦਰ ਸਿੰਘ ਸ਼ਾਹਪੁਰ, ਸ: ਗਰੁਜੰਟ ਸਿੰਘ ਅਮਰਕੋਟ, ਸ: ਨਿਰਮਲ ਸਿੰਘ ਅਤੇ ਸ: ਗੁਰਮੇਜ ਸਿੰਘ ਆਦਿ ਮੌਜੂਦ ਸਨ।