ਚੰਡੀਗੜ੍ਹ : ਮੱਧ ਪੂਰਵੀ ਦੇਸ਼ਾਂ ‘ਚ ਵਸ ਰਹੇ ਭਾਰਤੀ ਪਰਵਾਸੀਆਂ, ਉੱਘੇ ਕਾਰੋਬਾਰੀਆਂ, ਕਾਰਪੋਰੇਟ ਨੇਤਾਵਾਂ, ਪ੍ਰਸਿੱਧ ਅਕਾਦਮਿਕ, ਵਿਚਾਰਵਾਨ ਆਗੂਆਂ ਤੇ ਯੂਏਈ ਦੇ ਸਮਾਜ ਸੇਵਕ ਲੋਕਾਂ ਦੀ ਮੌਜੂਦਗੀ ਵਿੱਚ, ਐਨਆਈਡੀ ਫਾਊਂਡੇਸ਼ਨ ਨੇ ਦੁਬਈ ਵਿੱਚ ਵਿਸ਼ਵ ਸਦਭਾਵਨਾ ਪ੍ਰੋਗਰਾਮ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਦੌਰਾਨ ਦੋ ਕਿਤਾਬਾਂ 'ਮੋਦੀ@20: ਡ੍ਰੀਮਜ਼ ਮੀਟ ਡਿਲੀਵਰੀ ਅਤੇ ਹਾਰਟਫੈਲਟ-ਦਿ ਲੈਗੇਸੀ ਆਫ ਫੇਥ' ਦੀ ਘੁੰਢ ਚੁਕਾਈ ਕੀਤੀ ਗਈ। ਇਨ੍ਹਾਂ ਕਿਤਾਬਾਂ ਨੂੰ ਕੇਂਦਰੀ ਹੁਨਰ ਵਿਕਾਸ ਅਤੇ ਉੱਦਮਤਾ, ਇਲੈਕਟ੍ਰੋਨਿਕਸ ਅਤੇ ਆਈਟੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ, ਹਾਈਨੈਸ ਸ਼ੇਖ ਮੁਹੰਮਦ ਬਿਨ-ਮਖਤੂਮ ਬਿਨ ਜੁਮਾ ਅਲ-ਮਖਤੂਮ ਐਮਬੀਐਮ ਗਰੁੱਪ ਦੇ ਚੇਅਰਮੈਨ ਅਤੇ ਸਤਨਾਮ ਸਿੰਘ,ਚੀਫ ਪੈਟਰਨ NID ਫਾਊਂਡੇਸ਼ਨ ਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ, NID ਫਾਊਂਡੇਸ਼ਨ ਦੇ ਸੰਸਥਾਪਕ ਪ੍ਰੋਫੈਸਰ ਹਿਮਾਨੀ ਸੂਦ ਦੁਆਰਾ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਗਿਆ। ਸ ਐਸ.ਪੀ.ਐਸ.ਓਬਰਾਏ, ਮੈਨੇਜਿੰਗ ਟਰੱਸਟੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਵੀ ਇਸ ਵਿੱਚ ਉਚੇਚੇ ਤੌਰ ‘ਤੇ ਸ਼ਾਮਲ ਹੋਏ। ਆਪਣੇ ਸੰਬੋਧਨ ਵਿੱਚ ਕੇਂਦਰੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰ ਸ਼ੇਖਰ ਨੇ ਕਿਹਾ, “ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨਵੇਂ ਭਾਰਤ ਦੇ ਸਿਰਜਕ ਹਨ। ਪਿਛਲੇ ਅੱਠ ਸਾਲਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਦੇ ਕਈ ਖੇਤਰਾਂ ਵਿੱਚ ਇਤਿਹਾਸਿਕ ਬਦਲਾਅ ਹੋਏ ਹਨ। 2014 ਤੋਂ ਪਹਿਲਾਂ, ਭਾਰਤ ਨੂੰ ਇੱਕ ਨੀਤੀ ਰਹਿਤ ਭ੍ਰਿਸ਼ਟ ਦੇਸ਼ ਵਜੋਂ ਦੇਖਿਆ ਜਾਂਦਾ ਸੀ। ਪਰ ਨਰਿੰਦਰ ਮੋਦੀ ਦੇ ਆਉਣ ਨਾਲ ਦੁਨੀਆਂ ਭਾਰਤ ਨੂੰ ਸੁਧਾਰਾਂ, ਪਾਰਦਰਸ਼ਤਾ ਅਤੇ ਜਵਾਬਦੇਹੀ ਸ਼ਾਸਨ ਵਾਲੇ ਦੇਸ਼ ਵਜੋਂ ਦੇਖਦੀ ਹੈ, ਜਿੱਥੇ ਖਰਚੇ ਗਏ ਇੱਕ-ਇੱਕ ਪੈਸੇ ਦਾ ਲਾਭ ਸਿੱਧਾ ਅਤੇ ਡਿਜੀਟਲ ਤੌਰ 'ਤੇ ਲਾਭਪਾਤਰੀਆਂ ਦੇ ਤੱਕ ਪਹੁੰਚਦਾ ਹੈ, ਜਿਸ ਨਾਲ ਭ੍ਰਿਸ਼ਟਾਚਾਰ ਦੇ ਸਾਰੇ ਰਸਤੇ ਬੰਦ ਹੋ ਗਏ ਹਨ। ਬੁਨਿਆਦੀ ਢਾਂਚੇ ਦੇ ਮਾਮਲੇ ਵਿੱਚ, ਅੱਜ ਭਾਰਤ ਆਧੁਨਿਕ ਬੁਨਿਆਦੀ ਢਾਂਚੇ ਦਾ ਨਿਰਮਾਣ ਕਰ ਰਿਹਾ ਹੈ। ਪਿਛਲੀਆਂ ਸਰਕਾਰਾਂ ਵਿੱਚ, ਟੈਕਸ-ਜੀਡੀਪੀ ਅਨੁਪਾਤ ਦੇ ਹਿਸਾਬ ਨਾਲ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਖਰਚ ਕਰਨ ਲਈ ਫੰਡਾਂ ਦੀ ਕਮੀ ਸੀ, ਅਤੇ ਦੇਸ਼ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ ਦਾ ਕੋਈ ਵਧੀਆ ਰਾਹ ਨਹੀਂ ਸੀ। ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਟੈਕਸ ਕੁਲੈਕਸ਼ਨ ਸਰਕਾਰ ਦੁਆਰਾ ਨਿਰਧਾਰਤ ਟੀਚੇ ਤੋਂ ਵੱਧ ਗਈ ਹੈ। ਜਿਸ ਦੀ ਵੱਡੀ ਉਦਾਹਰਣ ਇਹ ਹੈ ਕਿ ਪਿਛਲੇ ਸਾਲ ਇਹ ਟੈਕਸ ਮਾਲੀਆ ਅੰਦਾਜੇ ਤੋਂ 25 ਪ੍ਰਤੀਸ਼ਤ ਵੱਧ ਅਤੇ ਇਸ ਸਾਲ 30 ਪ੍ਰਤੀਸ਼ਤ ਵੱਧ ਇਕੱਠਾ ਹੋਇਆ। ਇਸੇ ਕਾਰਨ ਸਰਕਾਰ ਅੱਜ ਵਧੀਆ ਸੜਕਾਂ, ਆਧੁਨਿਕ ਰੇਲਵੇ ਸਿਸਟਮ, ਬੰਦਰਗਾਹਾਂ ਸਮੇਤ ਆਧੁਨਿਕ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਤਰਜੀਹ ਦੇ ਰਹੀ ਹੈ। ਅੱਜ ਸਰਕਾਰ ਬੁਨਿਆਦੀ ਢਾਂਚੇ ਦੇ ਨਿਰਮਾਣ 'ਤੇ 7.5 ਲੱਖ ਕਰੋੜ ਰੁਪਏ ਸਾਲਾਨਾ ਖਰਚ ਕਰ ਰਹੀ ਹੈ ਜੋ ਕਿ ਵਿਕਾਸ ਦੀ ਦਰ ਨੂੰ ਮਜ਼ਬੂਤ ਕਰਨ ਦੀ ਨੀਂਹ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਭਾਰਤ ਨੂੰ ਸਭ ਤੋਂ ਤੇਜ਼ੀ ਨਾਲ ਵਧ ਰਹੇ ਨਵੀਨਤਾ ਈਕੋਸਿਸਟਮ ਵਿੱਚ ਇੱਕ ਬਣਾਇਆ ਹੈ, ਪਿਛਲੇ ਦੋ ਸਾਲਾਂ ਦੌਰਾਨ 100 ਤੋਂ ਵੱਧ ਯੂਨੀਕੋਨ ਆਮ ਲੋਕਾਂ ਦੁਆਰਾ ਸਥਾਪਤ ਕੀਤੇ ਗਏ ਹਨ। ਪਿਛਲੀਆਂ ਸਰਕਾਰਾਂ ਦੇ ਉਲਟ, ਉਦਮੀ ਆਦਮੀ ਹੁਣ ਆਪਣੇ ਸੁਪਨੇ ਨੂੰ ਸਾਕਾਰ ਕਰਨ ਲਈ ਚੰਗੇ ਮੌਕੇ ਪ੍ਰਾਪਤ ਕਰ ਰਹੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਜਦੋਂ ਸੰਨ 2020 ਵਿੱਚ ਵਿਸ਼ਵ ਵਿਆਪੀ ਮਹਾਂ-ਮਾਰੀ ਦੌਰਾਨ ਆਰਥਿਕ ਸੰਸਾਰ ਮੰਦੀ ਦੇ ਸੰਕਟ ਤੋਂ ਗੁਜ਼ਰ ਰਿਹਾ ਸੀ, ਤਾਂ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸਵੈ-ਨਿਰਭਰ ਰਾਸ਼ਟਰ ਦੀ ਨੀਂਹ ਰੱਖ ਕੇ ਮਹਾਂਮਾਰੀ ਨੂੰ ਭਾਰਤ ਲਈ ਇੱਕ ਅਵਸਰ ਵਿੱਚ ਬਦਲਿਆ। ਉਸ ਸਮੇਂ ਭਾਰਤ ਨੇ ਆਪਣੇ ਨਾਗਰਿਕਾਂ ਲਈ 200 ਕਰੋੜ ਦੇ ਕੋਰੋਨਾ ਟੀਕੇ ਹੀ ਤਿਆਰ ਨਹੀਂ ਕੀਤੇ, ਸਗੋਂ ਭਾਰਤ ਵਿਸ਼ਵਭਰ ਦੇ ਲੋਕਾਂ ਲਈ ਇੱਕ ਕਿਫਾਇਤੀ ਕੋਰੋਨਾ ਟੀਕਿਆਂ ਦੇ ਨਿਰਮਾਣ ਕੇਂਦਰ ਵੱਜੋਂ ਵੀ ਉਭਰ ਕੇ ਸਾਹਮਣੇ ਆਇਆ। ਇਸ ਤੋਂ ਇਲਾਵਾ ਭਾਰਤ ਨੇ ਪਿਛਲੇ ਦੋ ਸਾਲਾਂ ਦੌਰਾਨ ਸਭ ਤੋਂ ਵੱਧ ਵਿਦੇਸ਼ੀ ਨਿਵੇਸ਼ (ਐਫਡੀਆਈ) ਪ੍ਰਾਪਤ ਕੀਤਾ ਅਤੇ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥ ਵਿਵਸਥਾ ਵਜੋਂ ਖੁਦ ਨੂੰ ਉਭਾਰਿਆ। ਸੰਨ 2014 ਤੋਂ 2019 ਡਿਜੀਟਲ ਇੰਡੀਆ, ਮੇਕ ਇਨ ਇੰਡੀਆ, ਸਟਾਰਟ ਅੱਪ ਇੰਡੀਆ ਵਰਗੀਆਂ ਵੱਖ-ਵੱਖ ਪਹਿਲਕਦਮੀਆਂ ਕਾਰਨ ਭਾਰਤ ਮਜਬੂਤੀ ਨਾਲ ਇਸ ਮਹਾਂਮਾਰੀ ਤੋਂ ਉਭਰਿਆ। ਆਈ ਟੀ ਅਤੇ ਇਲੈਕਟ੍ਰੌਨਿਕਸ ਦੇ ਖੇਤਰ ਵਿੱਚ ਇੱਕ ਨਿਰਮਾਣ ਕੇਂਦਰ ਵਜੋਂ ਭਾਰਤ ਦੇ ਉਭਰਨ ਬਾਰੇ ਵੇਰਵੇ ਦਿੰਦੇ ਹੋਏ, ਕੇਂਦਰੀ ਰਾਜ ਮੰਤਰੀ ਸ਼੍ਰੀ ਰਾਜੀਵ ਚੰਦਰ ਸ਼ੇਖਰ ਨੇ ਕਿਹਾ, 2014 ਤੋਂ ਪਹਿਲਾਂ ਅਸੀਂ 92 ਪ੍ਰਤੀਸ਼ਤ ਮੋਬਾਇਲ ਪ੍ਰਾਪਤ ਕਰਨ ਲਈ ਹੋਰਨਾਂ ਮੁਲਕਾਂ 'ਤੇ ਨਿਰਭਰ ਸੀ, ਤੇ ਭਾਰਤ ਵਿੱਚ ਇਨ੍ਹਾਂ ਦਾ ਨਿਰਮਾਣ ਨਾ-ਮਾਤਰ ਸਿਰਫ 7 ਕੁ ਪ੍ਰਤੀਸ਼ਤ ਹੀ ਹੁੰਦਾ ਸੀ। ਪਰ ਅੱਜ ਭਾਰਤ 97 ਪ੍ਰਤੀਸ਼ਤ ਮੋਬਾਇਲ ਅਤੇ ਉਸਦੇ ਉਪਕਰਣਾਂ ਦਾ ਆਪ ਨਿਰਮਾਣ ਕਰਦਾ ਹੈ ਅਤੇ ਨਾਲ ਹੀ ਹੋਰ ਦੇਸ਼ਾਂ ਨੂੰ ਐਸਕਪੋਰਟ(ਭੇਜਦਾ) ਵੀ ਹੈ। ਅੱਜ ਸਾਡਾ ਦੇਸ਼ 70 ਹਜਾਰ ਕਰੋੜ ਦੇ ਮੋਬਾਇਲ ਤੇ ਹੋਰ ਉਪਕਰਣ ਹੋਰਨਾਂ ਦੇਸ਼ ਨੂੰ ਵੇਚਦਾ ਹੈ।ਐਪਲ ਮੋਬਾਇਲ ਵਰਗੇ ਵੱਡੇ ਬਰਾਂਡ ਵੀ ਅੱਜ ਭਾਰਤ ਵਿੱਚ ਬਣ ਰਹੇ ਹਨ। ਪ੍ਰਧਾਨ ਮੰਤਰੀ ਮੋਦੀ ਨੇ ਇਹ ਅਹਿਦ ਕੀਤਾ ਹੈ ਕਿ 'ਸਬ ਕਾ ਸਾਥ, ਸਬ ਕਾ ਵਿਕਾਸ ਅਤੇ ਸਬ ਕਾ ਪਰਿਆਸ' ਰਾਹੀਂ ਹਰ ਭਾਰਤੀ ਦਾ ਜੀਵਨ ਪੱਧਰ ਸੁਧਰੇ। ਜਿਵੇਂ ਕਿ ਅਸੀਂ ਆਪਣੀ ਆਜ਼ਾਦੀ ਦੇ 75 ਸਾਲਾਂ ਦਾ ਜਸ਼ਨ ਮਨਾ ਰਹੇ ਹਾਂ, ਪ੍ਰਧਾਨ ਮੰਤਰੀ ਮੋਦੀ ਦੁਆਰਾ ਦਿੱਤੇ ਸੁਫਨੇ ਨਾਲ, ਭਾਰਤ 2047 ਤੱਕ ਇੱਕ ਵਿਕਸਤ ਰਾਸ਼ਟਰ ਬਣਨ ਲਈ ਅੰਮ੍ਰਿਤ ਕਾਲ (ਅਗਲੇ 25 ਸਾਲ) ਵੱਲ ਦੇਖ ਰਿਹਾ ਹੈ। ਐੱਮ.ਬੀ.ਐੱਮ. ਗਰੁੱਪ ਦੇ ਚੇਅਰਮੈਨ ਮਹਾਮਹਿਮ ਸ਼ੇਖ ਮੁਹੰਮਦ ਬਿਨ-ਮਖਤੂਮ ਬਿਨ ਜੁਮਾ ਅਲ-ਮਖਤੂਮ ਨੇ ਕਿਹਾ, “ਭਾਰਤ ਵਿਭਿੰਨਤਾਵਾਂ ਦਾ ਦੇਸ਼ ਹੈ, ਜਿੱਥੇ ਵਿਭਿੰਨ ਧਰਮਾਂ, ਭਾਈਚਾਰਿਆਂ ਅਤੇ ਭਾਸ਼ਾਵਾਂ ਵਾਲੇ ਲੋਕ ਹਨ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੁਨੀਆਂ ਭਾਰਤ ਨੂੰ ਇੱਕ ਮਿਸ਼ਨ, ਇੱਕ ਵਿਜਨ ਅਤੇ ਇੱਕ ਪਰਿਵਾਰ ਦੀ ਤਰਾਂ ਇੱਕ ਰਾਸ਼ਟਰ ਦੇ ਰੂਪ ਵਿੱਚ ਦੇਖਦੀ ਹੈ। ਬਹੁਤ ਸਾਰੀਆਂ ਵਿਭਿੰਨਤਾਵਾਂ ਦੇ ਬਾਵਜੂਦ, ਪੂਰਾ ਦੇਸ਼ ਤਰੱਕੀ ਅਤੇ ਵਿਕਾਸ ਦੇ ਰਾਹ 'ਤੇ ਚੱਲਣ ਦੇ ਇੱਕ ਵਿਚਾਰ ਵਿੱਚ ਇਕਮਿਕ ਹੋ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ "ਭਾਰਤ ਅਤੇ UAE ਦੇ ਹਮੇਸ਼ਾ ਮਜ਼ਬੂਤ ਦੁਵੱਲੇ ਸਬੰਧ ਰਹੇ ਹਨ ਜੋ ਹੁਣ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਨਵੀਆਂ ਉਚਾਈਆਂ ਨੂੰ ਛੂਹ ਰਹੇ ਹਨ। ਸੰਯੁਕਤ ਅਰਬ ਅਮੀਰਾਤ ਨੇ ਹਮੇਸ਼ਾ ਭਾਰਤੀ ਕਦਰਾਂ-ਕੀਮਤਾਂ, ਸੰਸਕ੍ਰਿਤੀ ਅਤੇ ਇਸਦੀ ਵਿਭਿੰਨਤਾ ਤੋਂ ਸਿੱਖਿਆ ਹੈ। ਸਾਡੀ ਸਿੱਖਿਆ ਪ੍ਰਣਾਲੀ ਜ਼ਿਆਦਾਤਰ ਭਾਰਤੀ ਸਿੱਖਿਆ ਪ੍ਰਣਾਲੀ ਤੋਂ ਬਹੁਤ ਕੁੱਝ ਪ੍ਰਾਪਤ ਕਰਦੀ ਹੈ। ਦੁਬਈ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਸ਼ੇਖ ਮੁਹੰਮਦ ਬਿਨ ਜੁਮਾ ਅਲ-ਮਖਤੂਮ ਨੇ ਕਿਹਾ, “ਭਾਰਤੀ ਪ੍ਰਵਾਸੀਆਂ ਨੇ ਦੁਬਈ ਸ਼ਹਿਰ ਨੂੰ ਵਪਾਰ, ਸੈਰ-ਸਪਾਟਾ ਅਤੇ ਹੋਰ ਖੇਤਰਾਂ ਲਈ ਵਿਸ਼ਵ ਪੱਧਰ ‘ਤੇ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਦੁਬਈ ਨੂੰ ਸੁਪਨਿਆਂ ਦਾ ਸ਼ਹਿਰ ਬਣਾਉਣ ਵਿੱਚ ਭਾਰਤੀਆਂ ਨੇ ਯੋਗਦਾਨ ਪਾਇਆ ਹੈ।ਉਹ ਉਦੋਂ ਤੋਂ ਇੱਥੇ ਹਨ ਜਦੋਂ ਇਹ ਸ਼ਹਿਰ ਵੀ ਨਹੀਂ ਸੀ। ਵਿਸ਼ਵ ਸਦਭਾਵਨਾ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ, ਐਨਆਈਡੀ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਨੇ ਨਾ ਸਿਰਫ਼ ਸਾਨੂੰ ਇੱਕ ਵਿਕਸਤ ਰਾਸ਼ਟਰ ਦਿੱਤਾ ਹੈ, ਸਗੋਂ ਇਸ ਨੂੰ ਪ੍ਰਾਪਤ ਕਰਨ ਦੇ ਰਾਹ ਅਤੇ ਪ੍ਰਕਿਰਿਆ ਬਾਰੇ ਵੀ ਜਾਣੂ ਕਰਵਾਇਆ ਹੈ। ਇੱਕ ਵਿਸ਼ਵਵਿਆਪੀ ਲੀਡਰ ਹੋਣ ਦੇ ਨਾਤੇ, ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਦੇ ਵਿਸ਼ਵਵਿਆਪੀ ਅਕਸ਼ ਨੂੰ ਵਧਾਇਆ ਹੈ, ਜਿਸਨੂੰ ਦੁਨੀਆ ਹੁਣ ਇੱਕ ਅਜਿਹੇ ਦੇਸ਼ ਦੇ ਰੂਪ ਵਿੱਚ ਦੇਖਦੀ ਹੈ ਜੋ ਆਪਣੇ ਨਾਗਰਿਕਾਂ ਲਈ ਮੌਕੇ ਪੈਦਾ ਕਰਦਾ ਹੈ ਅਤੇ ਦੁਨੀਆ ਇਸ ਤੋਂ ਲਾਭ ਉਠਾਉਂਦੀ ਨਜ਼ਰ ਆ ਰਹੀ ਹੈ। ਲੋਕ ਪੱਖੀ ਫੈਸਲਿਆਂ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਸੋਚ ਨੇ ਭਾਰਤ ਨੂੰ ਉਮੀਦਾਂ ਅਤੇ ਭਵਿੱਖ ਦਾ ਦੇਸ਼ ਬਣਾ ਦਿੱਤਾ ਹੈ। ਸੰਧੂ ਨੇ ਕਿਹਾ ਕਿ "ਵਿਸ਼ਵ ਸਦਭਾਵਨਾ ਦੀ ਭਾਵਨਾ ਵਿਸ਼ਵਵਿਆਪੀ ਪੱਧਰ 'ਤੇ ਲੋਕਾਂ ਅਤੇ ਮਾਨਵਤਾ ਲਈ ਪ੍ਰਧਾਨ ਮੰਤਰੀ ਦੇ ਪ੍ਰਤੀ ਪਿਆਰ ਅਤੇ ਸਤਿਕਾਰ ਤੋਂ ਦਿਖਾਈ ਦਿੰਦੀ ਹੈ। ਪਿਛਲੇ 8 ਸਾਲਾਂ ਸੱਤਾ ਵਿੱਚ ਰਹਿਣ ਪ੍ਰਧਾਨ ਮੰਤਰੀ ਨੇ ਪੂਰੀ ਦੁਨੀਆ ਨੂੰ ਇਕੱਠੇ ਨਾਲ ਚੱਲਣ ਲਈ ਕੀਤੇ ਆਪਣੇ ਯਤਨਾਂ ਵਿੱਚ ਇੱਕ ਵਿਲੱਖਣ ਛਾਪ ਛੱਡੀ ਹੈ। ਉਨਾਂ ਨੇ ਇੱਕ ਸੱਚੇ ਵਿਸ਼ਵ ਪੱਧਰੀ ਲੀਡਰ ਹੋਣ ਦੇ ਸਾਰੇ ਨੂੰ ਉਜਾਗਰ ਕੀਤਾ ਹੈ। ਇਹ ਭਾਵਨਾ ਸਦਭਾਵਨਾ ਦੀ ਆਤਮਾ ਹੈ।" ਉਨ੍ਹਾਂ ਕਿਹਾ ਕਿ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਂਦਿਆਂ, ਐਨ.ਆਈ.ਡੀ. ਫਾਊਂਡੇਸ਼ਨ ਦੁਬਈ ਵਿਖੇ 8 ਨਵੰਬਰ ਨੂੰ ਗੁਰਦੁਆਰਾ ਗੁਰੂ ਨਾਨਕ ਦਰਬਾਰ, ਵਿਖੇ ਗੁਰਪੁਰਬ ਸਮਾਗਮਾਂ ਵਿੱਚ ਭਾਗ ਲੈ ਕੇ "ਵਿਸ਼ਵ-ਇਕਸੁਰਤਾ" ਨੂੰ ਪ੍ਰਗਟਾਵੇਗਾ। ਦੁਬਈ ਵਿੱਚ ਗੁਰਪੁਰਬ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਐਨ.ਆਈ.ਡੀ. ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਨੇ ਦੱਸਿਆ, “ਦੁਬਈ ‘ਚ 20,000 ਤੋਂ ਵੱਧ ਸਿੱਖ ਸੰਗਤਾਂ ਵੱਲੋਂ ਗੁਰੂ ਨਾਨਕ ਦਰਬਾਰ ਅਤੇ ਐਨ.ਆਈ.ਡੀ. ਫਾਊਂਡੇਸ਼ਨ ਦੇ ਪ੍ਰਬੰਧਾਂ ਹੇਠ ਗੁਰੂ ਨਾਨਕ ਦੇਵ ਜੀ ਦਾ 553ਵਾਂ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ। ਐਨ.ਆਈ.ਡੀ. ਫਾਊਂਡੇਸ਼ਨ ਵੱਲੋਂ ਪ੍ਰਧਾਨ ਮੰਤਰੀ ਭਾਰਤ ਨਰਿੰਦਰ ਮੋਦੀ ਅਤੇ ਯੂਏਈ ਦੇ ਪ੍ਰਧਾਨ ਮੰਤਰੀ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਦੇ ਸਿਹਤਮੰਦ ਜੀਵਨ ਅਤੇ ਦੋਵੇ ਦੇਸ਼ਾਂ ਦੀ ਖੁਸ਼ਹਾਲੀ ਲਈ ਸਾਂਝੇ ਤੌਰ ਅਰਦਾਸ ਕੀਤੀ ਜਾਵੇਗੀ। ਐਨ.ਆਈ.ਡੀ. ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਸਤਨਾਮ ਸਿੰਘ ਸੰਧੂ ਨੇ ਪੁਸਤਕ ‘ਹਾਰਟਫਲਟ – ਦਿ ਲੈਗੇਸੀ ਆਫ ਫੇਥ’ ਬਾਰੇ ਵਿਸਥਾਰ ਨਾਲ ਦੱਸਿਆ, “ਇਹ ਸਿੱਖ ਕੌਮ ਦੇ ਇਤਿਹਾਸ ਅਤੇ ਸਿੱਖ ਦੀਆਂ ਸਿੱਖਿਆਵਾਂ ਅਤੇ ਫਲਸਫ਼ਿਆਂ ਦੇ ਤੱਥਾਂ ਨੂੰ ਦਸਤਾਵੇਜ਼ੀ ਰੂਪ ਦੇਣ ਦਾ ਇੱਕ ਸੁਹਿਰਦ ਯਤਨ ਹੈ। ਇਹ ਸਿੱਖ ਧਰਮ ਦੇ ਗੁਣਾਂ ਜਿਵੇਂ ਕਿ ਸੰਤੁਸ਼ਟੀ, ਸੰਤੋਖ, ਦਇਆ, ਨਿਮਰਤਾ ਅਤੇ ਪਿਆਰ ਨੂੰ ਦਰਸਾਉਂਦਾ ਹੈ, ਅਤੇ ਦਰਸਾਉਂਦਾ ਹੈ ਕਿ ਦੇਸ਼ ਦੀਆਂ ਕਦਰਾਂ-ਕੀਮਤਾਂ ਅਤੇ ਨੈਤਿਕਤਾ ਨੂੰ ਵਿਸਾਰਿਆ ਨਹੀਂ ਗਿਆ ਹੈ, ਸਗੋਂ ਉਹਨਾਂ ਦੇ ਸਰਬ-ਵਿਆਪਕ ਗੁਣਾਂ ਦੁਆਰਾ ਸਾਡੇ ਸ਼ਾਸਨ ਵਿੱਚ ਲਾਗੂ ਕੀਤਾ ਜਾ ਰਿਹਾ ਹੈ। ਸਿੱਖ ਜੀਵਨ ਦੇ ਪੰਜ ਜ਼ਰੂਰੀ ਗੁਣਾਂ ਨੂੰ ਕੇਂਦਰੀ ਵਿਸ਼ੇ ਵਜੋਂ ਲੈਂਦਿਆਂ, ਇਸ ਪੁਸਤਕ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਵੱਲੋਂ ਸਿੱਖਾਂ ਅਤੇ ਪੰਜਾਬ ਦੇ ਹਿੱਤਾਂ ਅਤੇ ਭਲਾਈ ਲਈ ਕੀਤੀਆਂ ਗਈਆਂ ਵੱਖ-ਵੱਖ ਪਹਿਲਕਦਮੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਐਸ.ਪੀ.ਐਸ.ਓਬਰਾਏ ਦੁਬਈ ਦੇ ਉੱਘੇ ਉਦਯੋਪਤੀ ਅਤੇ ਸਮਾਜ ਸੇਵੀ ਨੇ ਇਸ ਮੌਕੇ ਗੱਲ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ ਸਿੱਖ ਕੌਮ ਲਈ ਕੀਤੇ ਗਏ ਕੰਮ ਜਿਵੇਂ ਕਿ ਸੱਤ ਦਹਾਕਿਆਂ ਬਾਅਦ ਕਰਤਾਰਪੁਰ ਸਾਹਿਬ ਕੌਰੀਡੋਰ ਦਾ ਖੁੱਲਣਾ, ਹਾਲ ਦੇ ਵਿੱਚ ਸ਼੍ਰੀ ਹੇਮਕੁੰਟ ਸਾਹਿਬ ਲਈ ਰੋਪਵੇਅ ਪ੍ਰੋਜੈਕਟ ਦਾ ਉਦਘਾਟਨ ਕਰਨਾ, ਚੰਡੀਗੜ੍ਹ ਦੇ ਅੰਤਰਾਸ਼ਟਰੀ ਏਅਰ-ਪੋਰਟ ਦਾ ਨਾਮ ਸ.ਭਗਤ ਸਿੰਘ ਦੇ ਨਾਮ ‘ਤੇ ਰੱਖਣਾ ਸ਼ਲਾਘਾਯੋਗ ਕਦਮ ਹਨ।ਅੱਜ ਦੁਬਈ ਵਿਖੇ ਕਰਵਾਏ ਵਿਸ਼ਵ-ਸਦਭਾਵਨਾ ਸਮਾਗਮ ਦੇ ਚੌਥੇ ਐਡੀਸ਼ਨ ਵਿਖੇ ਦੁਬਈ ‘ਚ ਵਸ ਰਹੇ ਸਿੱਖਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦਾ ਦਿਲੋਂ ਧੰਨਵਾਦ ਕੀਤਾ।