ਚੰਡੀਗੜ੍ਹ, 22 ਮਾਰਚ : ਬੈਂਕਾਂ ਦੀਆਂ ਸਾਰੀਆਂ ਸ਼ਾਖਾਵਾਂ 31 ਮਾਰਚ ਤੱਕ ਖੁੱਲ੍ਹੀਆਂ ਰਹਿਣਗੀਆਂ। ਆਰਬੀਆਈ ਨੇ ਬੈਂਕਾਂ ਨੂੰ 31 ਮਾਰਚ ਤੱਕ ਆਪਣੀਆਂ ਸ਼ਾਖਾਵਾਂ ਖੁੱਲ੍ਹੀਆਂ ਰੱਖਣ ਦਾ ਹੁਕਮ ਦਿੱਤਾ ਹੈ। ਇਸ ਦਾ ਕਾਰਨ ਸਾਲਾਨਾ ਬੰਦ (ਐਨੁਅਲ ਕਲੋਜ਼ਿੰਗ) ਹੋਣਾ ਹੈ। ਦਰਅਸਲ, ਵਿੱਤੀ ਸਾਲ 2022-23 ਇਸ ਮਹੀਨੇ ਦੀ 31 ਤਾਰੀਖ ਨੂੰ ਖਤਮ ਹੋਵੇਗਾ। ਇਸੇ ਲਈ ਆਰਬੀਆਈ ਨੇ ਬੈਂਕਾਂ ਨੂੰ ਕਿਹਾ ਹੈ ਕਿ ਇਸ ਮਹੀਨੇ ਦੇ ਸਰਕਾਰ ਨਾਲ ਸਬੰਧਤ ਸਾਰੇ ਲੈਣ-ਦੇਣ 31 ਮਾਰਚ ਤੱਕ ਨਿਪਟਾਏ ਜਾਣ। ਉਨ੍ਹਾਂ ਨੇ ਬੈਂਕਾਂ ਨੂੰ ਇਸ ਦਾ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ ਹੈ।