ਚੰਡੀਗੜ੍ਹ, 17 ਮਾਰਚ : ਸਾਬਕਾ ਕ੍ਰਿਕਟਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜੋ ਇੱਕ ਰੋਡ ਰੇਂਜ ਮਾਮਲੇ ‘ਚ ਅਦਾਲਤ ਵੱਲੋਂ ਸੁਣਾਰੀ ਇੱਕ ਸਾਲ ਦੀ ਸਜਾ ਪਟਿਆਲਾ ਜੇਲ੍ਹ ਵਿਖੇ ਕੱਟ ਰਹੇ ਹਨ, ਜਿੰਨ੍ਹਾਂ ਦੇ ਰਿਹਾਅ ਹੋਣ ਦੀਆਂ 01 ਅਪ੍ਰੈਲ ਨੂੰ ਉਮੀਦ ਲਗਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੀ ਇੱਕ ਸਾਲ ਦੀ ਸਜਾ ‘ਚ ਕੋਈ ਵੀ ਛੁੱਟੀ ਨਾ ਲੈਣ ਕਾਰਨ ਹੁਣ ਉਨ੍ਹਾਂ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਰਿਹਾਈ ਮਿਲ ਸਕਦੀ ਹੈ। ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਦੀ ਪਹਿਲਾਂ 20 ਜਨਵਰੀ ਨੂੰ ਰਿਹਾਅ ਹੋਣ ਦੀ ਉਮੀਦ ਜਤਾਈ ਜਾ ਰਹੀ ਸੀ, ਪਰ ਪੰਜਾਬ ਸਰਕਾਰ ਵੱਲੋਂ ਭੇਜੀ ਗਈ ਫਾਇਲ ਵਿੱਚ ਉਨ੍ਹਾਂ ਦਾ ਨਾਮ ਨਾ ਹੋਣ ਕਰਕੇ ਨਵਜੋਤ ਸਿੰਘ ਸਿੱਧੂ ਦੀ ਰਿਹਾਈ ਨਹੀਂ ਹੋ ਸਕੀ। ਜਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ 20 ਮਈ 2022 ਨੂੰ ਸਜ਼ਾ ਸੁਣਾਈ ਗਈ ਸੀ, ਜਿਸ ਦੇ ਤਹਿਤ ਉਨ੍ਹਾਂ ਦੀ ਰਿਹਾਈ 19 ਮਈ 2023 ਨੂੰ ਬਣਦੀ ਹੈ, ਪਰ ਉਨ੍ਹਾਂ ਵੱਲੋਂ ਛੁੱਟੀਆਂ ਨਾ ਲਈਆਂ ਜਾਣ ਕਰਕੇ ਹੁਣ ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਸ਼ਾਇਦ ਨਵਜੋਤ ਸਿੱਧੂ ਦੀ ਰਿਹਾਈ 01 ਅਪ੍ਰੈਲ ਨੂੰ ਹੋ ਸਕਦੀ ਹੈ।