ਚੰਡੀਗੜ੍ਹ, 05 ਜੁਲਾਈ : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਚੰਡੀਗੜ੍ਹ ਵਿੱਚ ਬੁਲਾਈ ਗਈ ਮੀਟਿੰਗ ਸਿਆਸੀ ਹਲਕਿਆਂ ਵਿੱਚ ਕਈ ਸਵਾਲ ਖੜ੍ਹੇ ਕਰ ਰਹੀ ਹੈ। ਅਕਾਲੀ ਦਲ ਵੱਲੋਂ ਬੀਜੇਪੀ ਵਿਚਾਲੇ ਗਠਜੋੜ ਹੋਣ ਦੀਆ ਜੋ ਚਰਚਾ ਚੱਲ ਰਹੀ ਹੈ ਅੱਜ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਮੀਟਿੰਗ ਨਾਲ ਹੋਰ ਹੁੰਗਾਰਾ ਮਿਲਿਆ ਹੈ। ਜਿਕਰਯੋਗ ਹੈ ਕਿ ਅਕਾਲੀ ਦਲ ਵੱਲੋਂ ਅੱਜ ਚੰਡੀਗੜ੍ਹ ਵਿੱਚ ਇੱਕ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ, ਵਿਰਸਾ ਸਿੰਘ ਵਲਟੋਹਾ, ਸਿਕੰਦਰ ਸਿੰਘ ਮਲੂਕਾ, ਸੁਰਜੀਤ ਸਿੰਘ ਰੱਖੜਾ, ਜਨਮੇਜਾ ਸਿੰਘ ਸ਼ੇਖੋ, ਪ੍ਰੇਮ ਸਿੰਘ ਚੰਦੂਮਾਜਰਾ, ਦਲਜੀਤ ਚੀਮਾ, ਸ਼ਰਨਜੀਤ ਢਿੱਲੋਂ ਤੋ ਇਲਾਵਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਹਾਜ਼ਰ ਸਨ ਹਾਜ਼ਰ ਸਨ। ਚਾਹੇ ਇਸ ਮੀਟਿੰਗ ਬਾਰੇ ਹਾਲੇ ਕੁਝ ਵੀ ਕਹਿਣ ਤੋਂ ਸਿਆਸੀ ਲੀਡਰਾਂ ਨੇ ਚੁੱਪੀ ਧਾਰੀ ਹੋਈ ਹੈ ਪਰ ਜਿਸ ਤਰ੍ਹਾਂ ਸਿਆਸੀ ਹਲਕਿਆ ਵਿੱਚ ਅਕਾਲੀ ਦਲ ਵੱਲੋਂ ਆਪਣੀ ਪੁਰਾਣੀ ਭਾਈਵਾਲ਼ ਪਾਰਟੀ ਬੀ.ਜੇ.ਪੀ ਨਾਲ ਗਠਜੋੜ ਅਤੇ ਅਕਾਲੀ ਦਲ ਦੇ ਕਿਸੇ ਲੀਡਰ ਨੂੰ ਕੇਂਦਰ ਵਜ਼ਾਰਤ ਵਾਲੀ ਲਾਲ ਬੱਤੀ ਮਿਲਣ ਦੀਆਂ ਜੋ ਹਟਕਲਾਂ ਚੱਲ ਰਹੀਆਂ ਸਨ ਉਹਨਾਂ ਨੂੰ ਹੁੰਗਾਰਾ ਮਿਲਿਆ ਜਾਪਦਾ ਹੈ।