ਚੰਡੀਗੜ੍ਹ, 22 ਸਤੰਬਰ 2024 : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਵੱਲੋਂ ਕੈਬਨਿਟ ਵਿੱਚ ਬਦਲਾਓ ਕਰਨ ਅਤੇ ਸੋਮਵਾਰ ਨੂੰ ਨਵੇਂ ਮੰਤਰੀਆਂ ਨੂੰ ਸਹੁੰ ਚੁਕਵਾਉਣ ਲਈ ਰਾਜ ਭਵਨ ਵਿੱਚ ਸਮਾਗਮ ਕਰਵਾਏ ਜਾਣ ਦੀ ਸੰਭਾਵਨਾ ਹੈ। ਪਤਾ ਲੱਗਾ ਹੈ ਕਿ ਸਰਕਾਰ ਦੇ ਮੌਜ਼ੂਦਾ ਮੰਤਰੀਆਂ ਵਿੱਚ 3-4 ਮੰਤਰੀਆਂ ਦੀ ਛੁੱਟੀ ਕਰਕੇ ਨਵੇਂ ਮੰਤਰੀਆਂ ਨੂੰ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ ਅਤੇ ਜਿਸ ਵਿੱਚ ਜਲੰਧਰ ਵਿੱਚ ਪਿਛਲੇ ਸਮੇਂ ਹੋਈ ਜਿਮਨੀ ਚੋਣ ‘ਚ ਜੇਤੂ ਰਹੇ ਵਿਧਾਇਕ ਮਹਿੰਦਰ ਭਗਤ ਦਾ ਨਾਮ ਸਭ ਤੋਂ ਅੱਗੇ ਹੈ। ਅੱਜ ਰਾਤ ਤੱਕ ਨਵੇਂ ਮੰਤਰੀਆਂ ਦੇ ਨਾਵਾਂ ‘ਤੇ ਮੋਹਰ ਲੱਗ ਸਕਦੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਨਵੇਂ ਮੰਤਰੀਆਂ ਵਿੱਚ ਵਿਧਾਇਕ ਮਹਿੰਦਰ ਭਗਤ, ਵਿਧਾਇਕ ਹਰਪ੍ਰੀਤ ਸਿੰਘ ਮੁੰਡੀਆਂ, ਵਿਧਾਇਕ ਡਾ. ਰਵਜੋਤ ਸਿੰਘ ਅਤੇ ਵਿਧਾਇਕ ਵਰਿੰਦਰ ਗੋਇਲ ਦੇ ਨਾਮ ਸਾਹਮਣੇ ਆ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪਾਰਟੀ ਵੱਲੋਂ ਕਿਹੜੇ ਨਵੇਂ ਚਿਹਰਿਆਂ ਨੂੰ ਵਜੀਰ ਬਣਾਇਆ ਜਾਂਦਾ ਹੈ, ਇਹ ਲਿਸਟ ਜਾਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ।