ਕਾਲਜ ਵਿਚ ਪੜ੍ਹਾਈ ਵਿਚਾਲੇ ਛੱਡਣ ਵਾਲਾ ਸਾਨੂੰ ਮਾਂ ਬੋਲੀ ਪੰਜਾਬੀ ਬਾਰੇ ਉਪਦੇਸ਼ ਦੇਵੇਗਾ : ਬਿਕਰਮ ਸਿੰਘ ਮਜੀਠੀਆ  

  • ਸਰਕਾਰ ਚਲਾਉਣਾ ਕਾਮੇਡੀ ਸਰਕਸ ਨਹੀਂ, ਮੁੱਖ ਮੰਤਰੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ : ਮਜੀਠੀਆ 
  • ਕਿਹਾ ਕਿ ’’ਤੂੰ ਇਧਰ ਊਧਰ ਕੀ ਨਾ ਬਾਤ ਕਰ, ਬਤਾ ਪੰਜਾਬ ਕਾ ਯੇ ਹਾਲ ਕੈਸੇ ਹੂਆ’’
  • ਕਿਹਾ ਕਿ ਸਰਕਾਰ ਚਲਾਉਣਾ ਕਾਮੇਡੀ ਸਰਕਸ ਨਹੀਂ, ਮੁੱਖ ਮੰਤਰੀ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ
  • ਉਹਨਾਂ ਨੇ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਤੇ ਹਰ ਇਕ ਨਾਲ ਝੂਠੇ ਵਾਅਦੇ ਕਰਕੇ  ਧੋਖਾ ਕੀਤਾ

ਚੰਡੀਗੜ੍ਹ, 9 ਸਤੰਬਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਉਹਨਾਂ ਨੂੰ ਦਿੱਤੀ ਚੁਣੌਤੀ ’ਤੇ ਪਲਟਵਾਰਕੀਤਾ  ਤੇ ਪੁੱਛਿਆ ਕਿ  ਕੀ ਕਾਲਜ ਵਿਚ ਪੜ੍ਹਾਈ ਵਿਚ ਵਿਚਾਲੇ ਛੱਡਣ ਵਾਲਾ ਵਿਅਕਤੀ ਸਾਨੂੰ ਮਾਂ ਬੋਲੀ ਪੰਜਾਬੀ ਬਾਰੇ ਉਪਦੇਸ਼ ਦੇਵੇਗਾ। ਉਹਨਾਂ ਨੇ ਮੁੱਖ ਮੰਤਰੀ ਦਾ ਮਖੌਲ ਉਡਾਉਂਦਿਆਂ ਕਿਹਾ ’’ਤੂੰ ਇਧਰ ਊਧਰ ਕੀ ਨਾ ਬਾਤ ਕਰ, ਬਾਤਾ ਪੰਜਾਬ ਕਾ ਯੇ ਹਾਲ ਕਯੂੰ ਹੂਆ’’। ਇਥੇ ਜਾਰੀ ਕੀਤੇ ਇਕ ਸਖ਼ਤ ਸ਼ਬਦਾਂ ਵਾਲੇ ਬਿਆਨ ਵਿਚ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਵੇਖ ਕੇ ਹੈਰਾਨੀ ਹੋ ਰਹੀਹੈ  ਕਿ ਕਾਲਜ ਵਿਚ ਪੜ੍ਹਾਈ ਵਿਚ ਵਿਚਾਲੇ ਛੱਡਣ ਵਾਲਾ ਵਿਅਕਤੀ ਸਾਨੂੰ ਮਾਂ ਬੋਲੀ ਪੰਜਾਬੀ ਦੀ ਸੇਵਾ ਦਾ ਗਿਆਨ ਵੰਡ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਉਹਨਾਂ ਦਾ ਹਾਸ ਵਿਅੰਗ 2022 ਦੀਆਂ ਚੋਣਾਂ ਤੱਕ ਸਫਲ ਸੀ ਕਿਉਂਕਿ ਪੰਜਾਬੀਆਂ ਨੇ ਕਦੇ ਵੀ ਸੋਚਿਆ ਨਹੀਂ ਸੀ ਕਿ ਉਹ ਬੇਫਾਲਤੂ ਵਿਅਕਤੀ ਸਾਬਤ ਹੋਣਗੇ ਜਿਸਨੂੰ ਸੂਬਾ ਚਲਾਉਣਾ ਨਹੀਂ ਆਉਂਦਾ। ਉਹਨਾਂ ਕਿਹਾ ਕਿ ਉਹ ਹਾਸ ਰਸ ਸ਼ੋਅ ਵਿਚ ਚੰਗੇ ਹੋ ਸਕਦੇ ਸਨ ਪਰ ਸੂਬਾ ਚਲਾਉਣਾ ਕਾਮੇਡੀ ਸਰਕਸ ਨਹੀਂ ਹੈ। ਉਹਨਾਂ ਨੇ ਮੁੱਖ ਮੰਤਰੀ ਵੱਲੋਂ ਸਬ ਇੰਸਪੈਕਟਰਾਂ ਦੀ ਭਰਤੀ ਲਈ ਪਿਛਲੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਨਿੰਦਾ ਕਰਦਿਆਂ ਉਹਨਾਂ ਨੂੰ ਚੇਤੇ ਕਰਵਾਇਆ ਕਿ ਇਹ ਉਹਨਾਂ ਦੀ ਸਰਕਾਰ ਦੀ ਕਾਹਲ ਸੀ ਕਿ ਮੰਤਰੀ ਬਲਕਾਰ ਸਿੰਘ ਦੇ ਪੁੱਤਰ ਸ਼ੁਸ਼ੋਭਿਤਵੀਰ ਸਿੰਘ ਨੂੰ ਭਰਤੀ ਕਰਵਾਇਆ ਜਾਵੇ ਜਿਸ ਕਾਰਨ ਇਹਨਾਂ ਨਿਯੁਕਤੀਆਂ ਵਿਚ ਦੇਰੀ ਹੋਈ। ਉਹਨਾਂ ਕਿਹਾ ਕਿ ਸ੍ਰੀ ਭਗਵੰਤ ਮਾਨ ਸੂਬਾ ਚਲਾਉਣ ਨੂੰ ਆਪਣੇ ਆਪ ਵਿਚ ਹਾਸ ਰਸ ਕਲਾਕਾਰੀ ਮੰਨ ਰਹੇ ਹਨ ਪਰ ਉਹ ਮਹਿਸੂਸ ਨਹੀਂ ਕਰ ਰਹੇ ਕਿ ਉਹਨਾਂ ਨੇ ਕਿਸਾਨਾਂ, ਨੌਜਵਾਨਾਂ, ਮਜ਼ਦੂਰਾਂ ਤੇ ਹਰ ਕਿਸੇ ਨਾਲ ਝੂਠੇ ਵਾਅਦੇ ਕੀਤੇ ਤੇ ਠੱਗੀ ਮਾਰਨ ਵਾਲੇ ਵਿਅਕਤੀ ਸਾਬਤ ਹੋ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਲੋਕਾਂ ਸਾਹਮਣੇ ਮੰਨ ਲੈਣਾ ਚਾਹੀਦਾ ਹੈ ਕਿ ਉਹਨਾਂ ਨੂੰ ਸੂਬਾ ਚਲਾਉਣਾ ਨਹੀਂ ਆਉਂਦਾ ਤੇ ਇਸੇ ਕਾਰਨ ਉਹਨਾਂ ਸ੍ਰੀ ਅਰਵਿੰਦ ਕੇਜਰੀਵਾਲ ਸਮੇਤ ਦਿੱਲੀ ਦੀ ਲੀਡਰਸ਼ਿਪ ਹਵਾਲੇ ਸੂਬੇ ਦੀ ਵਾਗਡੋਰਕਰ  ਦਿੱਤੀ ਹੈ ਤੇ ਇਸੇ ਕਾਰਨ ਸ੍ਰੀ ਕੇਜਰੀਵਾਲ ਸੂਬੇ ਦੇ ਤਿੰਨ ਰੋਜ਼ਾ ਦੌਰੇ ’ਤੇ ਆ ਰਹੇ ਹਨ। ਉਹਨਾਂ ਨੇ ਸ੍ਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਕੀ ਉਹਨਾਂ ਨੇ ਕਦੇ ਵੀ ਕਿਸੇ ਹੋਰ ਸੂਬੇ ਦੇ ਮੁੱਖ ਮੰਤਰੀ ਨੂੰ ਤਿੰਨ ਦਿਨਾਂ ਲਈ ਸੂਬੇ ਦਾ ਦੌਰਾਕਰ  ਕੇ ਉਸਨੂੰ ਕਿਵੇਂ ਚਲਾਉਣਾ ਹੈ,ਇਹ  ਦੱਸਦਿਆਂ ਵੇਖਿਆ ਹੈ ? ਉਹਨਾਂ ਨੇ ਸ੍ਰੀ ਭਗਵੰਤ ਮਾਨ ਨੂੰ ਸਲਾਹ ਦਿੱਤੀ ਕਿ ਉਹ ਸੂਬਾ ਚਲਾਉਣ ਵਿਚ ਗੰਭੀਰਹੋ  ਜਾਣ ਨਹੀਂ ਤਾਂ ਸੂਬੇ ਨੂੰ ਉਹਨਾਂ ਦੀ ਡਰਾਮੇਬਾਜ਼ੀ ਦੀ ਵੱਡੀ ਕੀਮਤ ਤਾਰਨੀ ਪਵੇਗੀ। 
 

02