ਚੰਡੀਗੜ੍ਹ, 20 ਮਾਰਚ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੀ ਮਾਰਸ਼ਡੀਜ਼ ਗੱਡੀ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ। ਪੁਲਿਸ ਵੱਲੋਂ ਬੀਤੇ ਰਾਤ ਨੂੰ ਅੰਮ੍ਰਿਤਪਾਲ ਦੇ ਚਾਚਾ ਤੇ ਡਰਾਈਵਰ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੀਡੀਆ ਵਿੱਚ ਆਈਆਂ ਖਬਰਾਂ ਦੇ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਦੇ ਚਾਚਾ ਵੱਲੋਂ ਸਰੰਡਰ ਕੀਤਾ ਗਿਆ ਹੈ। ਖਬਰਾਂ ਮੁਤਾਬਕ ਡਰਾਈਵਰ ਹਰਪ੍ਰੀਤ ਅਤੇ ਚਾਚਾ ਹਰਜੀਤ ਸਿੰਘ ਨੇ ਮੇਹਤਪੁਰ ਵਿੱਚ ਪੁਲਿਸ ਸਾਹਮਣੇ ਸਰੰਡਰ ਕੀਤਾ ਹੈ। ਹਰਜੀਤ ਸਿੰਘ ਅੰਮ੍ਰਿਤਪਾਲ ਦੇ ਸਲਾਹਕਾਰ ਵੀ ਸਨ। ਸ਼ਨੀਵਾਰ ਨੂੰ ਅਮ੍ਰਿਤਪਾਲ ਦੇ ਟ੍ਰੇਵਲ ਕੋਡ ਉਤੇ ਹਰਜੀਤ ਮਰਸ਼ਡੀਜ਼ ਕਾਰ ਚਲਾ ਰਿਹਾ ਸੀ। ਉਹ ਵੀ ਫਰਾਰ ਚਲ ਰਿਹਾ ਸੀ। ਦੂਜੇ ਪਾਸੇ ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਨੂੰ ਫੜ੍ਹਨ ਲਈ ਯਤਨ ਜਾਰੀ ਹਨ।