ਮਾਂ-ਬੋਲੀ ਸ਼ਬਦ ਸਾਡੇ ਜ਼ਿਹਨ ਵਿੱਚ ਆਉਂਦਿਆਂ ਹੀ ਅਸੀਂ ਸਹਿਜੇ ਹੀ ਇਸ ਗੱਲ ਦਾ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਸਾਨੂੰ ਜਨਮ ਦੇਣ ਵਾਲੀ ਮਾਂ ਦੇ ਕੰਨੋਂ ਸਾਨੂੰ ਸੁਣਨ ਵਾਲੇ ਬੋਲ ਮਾਂ-ਬੋਲੀ ਹੁੰਦੀ ਹੈ। ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਨ ਸਮੇਂ ਮਾਂ ਇੱਕ ਵੱਖਰੇ ਹੀ ਮਮਤਾ ਭਰੇ ਅੰਦਾਜ਼ ਵਿੱਚ ਆਪਣੇ ਬੱਚੇ ਨੂੰ ਲਾਡ ਲੜਾਉਂਦੀ ਹੈ। ਅੱਗੋਂ ਬੱਚਾ ਵੀ ਮਾਂ ਦੀ ਬੋਲੀ ਨੂੰ ਇੱਕ ਤਰਾਂ ਨਾਲ ਸਮਝਦਾ ਹੋਇਆ ਆਪਣੀ ਤੋਤਲੀ ਆਵਾਜ ਨਾਲ ਮੁਸਕਰਾਹਟਾਂ ਬਿਖੇਰਦਾ ਹੋਇਆ ਲੱਤਾਂ-ਬਾਹਵਾਂ ਮਾਰ ਕੇ ਜਿਵੇਂ ਆਪਣੀ ਮਾਂ ਦੀ ਬੋਲੀ ਨੂੰ ਸਮਝਦਾ ਹੈ । ਇਸ ਤਰਾਂ ਇਨਸਾਨ ਆਪਣੇ ਬਚਪਨ ਦਾ ਆਪਣੀ ਮਾਂ ਦੀ ਗੋਦੀ ਦਾ ਨਿੱਘ ਮਾਣਦਾ ਹੋਇਆ ਆਪਣੇ ਬਚਪਨ ਦੀ ਆਯੂ ਵਿੱਚੋਂ ਬਾਹਰ ਆਉਂਦਾ ਹੈ। ਆਪਣੀ ਮਾਂ ਕੋਲੋਂ ਬਾਲ ਅਵਸਥਾ ਵਿੱਚ ਸਿੱਖੀ ਗਈ ਬੋਲੀ ਪੰਜਾਬੀ