ਬਰਨਾਲਾ, 02 ਅਗਸਤ : ਸਥਾਨਕ ਸ਼ਹਿਰ ਦੇ ਸੇਖਾ ਰੋਡ ਤੇ ਪੈਂਦੀ ਗਲੀ 01 ਵਿੱਚ ਜਸਵੰਤ ਸਿੰਘ ਰਾਏ ਨਾਮ ਦੇ ਵਿਅਕਤੀ ਦਾ ਘਰ ਹੈ, ਜਦੋਂ ਉਹ ਆਪਣੇ ਕੰਮ ਤੇ ਗਏ ਹੋਏ ਸਨ ਤੇ ਉਨ੍ਹਾਂ ਦੀ ਬੇਟੀ ਪੜ੍ਹਾਈ ਲਈ ਕਾਲਜ ਗਈ ਹੋਣ ਕਰਕੇ ਮੰਜੂ ਬਾਲਾ (49) ਵਿੱਚ ਇੱਕਲੀ ਸੀ, ਜਦੋਂ 1-00 ਵਜੇ ਦੇ ਕਰੀਬ ਜਸਵੰਤ ਰਾਏ ਦੀ ਬੇਟੀ ਘਰ ਆਈ ਤਾਂ ਘਰ ਵਿੱਚ ਸਮਾਨ ਖਿੱਲਰਿਆ ਪਿਆ ਸੀ ਤੇ ਉਸਦੀ ਮਾਂ ਮੰਜੂ ਬਾਲਾ ਫਰਸ਼ ਦੇ ਡਿੱਗੀ ਹੋਈ ਸੀ, ਇਹ ਸਭ ਦੇਖ ਉਸਨੇ ਚੀਂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਉਸਦੀਆਂ ਚੀਂਕਾਂ ਸੁਣ ਕੇ ਗੁਆਂਢੀ ਇੱਕਠੇ ਹੋ ਗਏ ਅਤੇ ਜਸਵੰਤ ਰਾਏ ਨੂੰ ਘਰ ਬੁਲਾ ਕੇ ਮੰਜੂ ਬਾਲਾ ਨੂੰ ਇਲਾਜ ਲਈ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਮੰਜੂ ਬਾਲਾ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾਂ ਦੀ ਸੂਚਨਾ ਮਿਲਦਿਆਂ ਐਸਪੀ (ਡੀ) ਰਮਨੀਸ਼ ਚੌਧਰੀ, ਐਸਐਚਓ ਬਲਵੰਤ ਸਿੰਘ ਪੁਲਿਸ ਪਾਰਟੀ ਸਮੇਤ ਘਟਨਾਂ ਵਾਲੀ ਥਾਂ ਪੁੱਜੇ ਅਤੇ ਜਾਂਚ ਪੜਤਾਲ ਸ਼ੁਰੂ ਕਰਦਿੱਤੀ ਗਈ। ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਅਤੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਹੈ ਕਿ ਮ੍ਰਿਤਕਾਂ ਦੇ ਘਰ ਦੇ ਨਜਦੀਕ ਦੋ ਨਕਾਬਪੋਸ਼ ਵਿਅਕਤੀ ਦੇਖੇ ਗਏ ਹਨ। ਇਸ ਸਬੰਧੀ ਐਸਪੀ (ਡੀ) ਰਮਨੀਸ਼ ਚੌਧਰੀ ਨੇ ਕਿਹਾ ਕਿ ਪੁਲਿਸ ਵੱਲੋਂ ਬਾਰੀਕੀ ਨਾ ਜਾਂਚ ਕੀਤੀ ਜਾ ਰਹੀ ਹੈ, ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰਲਿਆ ਜਾਵੇਗਾ।