ਫਾਜ਼ਿਲਕਾ 3 ਨਵੰਬਰ : ਮਨਜੀਤ ਸਿੰਘ ਪੀ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲੀਸ ਪੰਜਾਬ ਤੇ ਸ੍ਰੀ ਰਣਜੀਤ ਸਿੰਘ, ਆਈ.ਪੀ.ਐਸ. ਡਿਪਟੀ ਇੰਸਪੈਕਟਰ ਜਨਰਲ ਆਫ ਪੁਲੀਸ, ਫਿਰੋਜਪੁਰ ਰੇਂਜ, ਫਿਰੋਜਪੁਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਤੇ ਸ਼੍ਰੀ ਮਨਜੀਤ ਸਿੰਘ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਫਾਜਿਲਕਾ ਦੀ ਨਿਗਰਾਨੀ ਹੇਠ ਜਿਲਾ ਪੁਲੀਸ ਫਾਜਿਲਕਾ ਵੱਲੋਂ ਦੇਸ਼ ਵਿਰੋਧੀ ਮਾੜੇ ਅਨਸਰਾ ਦੇ ਖਿਲਾਫ ਚਲਾਈ ਮੁਹਿੰਮ ਤਹਿਤ ਸ੍ਰੀ ਅਰੁਣ ਮੁੰਡਨ, ਪੀ.ਪੀ.ਐਸ. ਉਪ ਕਪਤਾਨ ਪੁਲਿਸ ਅਬੋਹਰ ਦੀ ਅਗਵਾਈ ਵਿੱਚ ਇੰਸ: ਪਰਮਜੀਤ ਕੁਮਾਰ ਮੁੱਖ ਅਫਸਰ ਥਾਣਾ ਖੂਈਆਂ ਸਰਵਰ ਵੱਲੋ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਸਬੰਧਤ ਅੱਤਵਾਦੀ ਗਿਰੋਹ ਨੂੰ ਟਰੇਸ ਕਰਨ ਵਿੱਚ ਅਹਿਮ ਸਫਲਤਾ ਹਾਸਲ ਕੀਤੀ। ਉਨ੍ਹਾਂ ਦੱਸਿਆ ਕਿ 10-09-2023 ਨੂੰ ਇੰਸ: ਪਰਮਜੀਤ ਕੁਮਾਰ, ਮੁੱਖ ਅਫਸਰ ਥਾਣਾ ਖੂਈਆਂ ਸਰਵਰ ਸਮੇਤ ਸਾਥੀ ਕ੍ਰਮਚਾਰੀਆ ਵੱਲੋ ਇੰਟਰ ਸਟੇਟ ਨਾਕਾਬੰਦੀ ਗੁੰਮਜਾਲ ਬੈਰੀਅਰ ਪਰ ਚੈਕਿੰਗ ਦੌਰਾਨ ਦੋ ਨੌਜਵਾਨ ਸ਼ਰਨਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਮਾਨ ਥਾਣਾ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਤੇ ਵਿਲੀਅਮ ਮਸੀਹ ਉਰਫ ਗੋਲੀ ਪੁੱਤਰ ਕਸ਼ਮੀਰ ਮਸੀਹ ਪੁੱਤਰ ਸਰਦਾਰ ਮਸੀਹ ਵਾਸੀ ਧਰਮਕੋਟ ਪੱਤਣ, ਥਾਣਾ ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ ਨੂੰ ਕਾਬੂ ਕਰਕੇ ਉਨਾ ਪਾਸੋ 02 ਪਿਸਟਲ, 03 ਮੈਗਜੀਨ ਅਤੇ 20 ਜਿੰਦਾ ਕਾਰਤੂਸ ਬ੍ਰਾਮਦ ਕੀਤੇ। ਜਿਸ ਤੇ ਮੁੱਕਦਮਾ ਨੰਬਰ:-120 ਮਿਤੀ 10-09-2023 ਅ/ਧ 25/54/59 ਆਰਮ ਐਕਟ ਥਾਣਾ ਖੂਈਆ ਸਰਵਰ ਦਰਜ ਰਜਿਸਟਰ ਕੀਤਾ ਗਿਆ। ਜਿੰਨਾ ਦੀ ਪੁੱਛਗਿੱਛ ਤੋ ਦੋਸ਼ੀ ਸਹਿਜ ਪ੍ਰੀਤ ਸਿੰਘ ਉਰਫ ਨਿਰਵੈਰ ਸਿੰਘ ਉਰਫ ਸੰਨੀ ਪੁੱਤਰ ਮੱਖਣ ਸਿੰਘ ਵਾਸੀ ਕੋਠਾ ਥਾਣਾ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸ ਪੁਰ ਅਤੇ ਕੈਲਾਸ਼ ਖਿਚਣ ਪੁੱਤਰ ਜਗਦੀਸ ਖਿਚਣ ਵਾਸੀ ਸ਼ਹੀਦ ਬੀਰਬਲ ਖਿਚਣ ਢਾਣੀ ਤਹਿ, ਫਲੋਦੀ ਜਿਲ੍ਹਾ ਜੋਧਪੁਰ ਨੂੰ ਨਾਮਜਦ ਦੋਸ਼ੀ ਕੀਤਾ ਗਿਆ। ਮਿਤੀ 27-10-2023 ਨੂੰ ਦੋਸ਼ੀ ਸਹਿਜਪ੍ਰੀਤ ਨੂੰ ਫਾਜਿਲਕਾ ਪੁਲੀਸ ਵੱਲੋਂ ਗ੍ਰਿਫਤਾਰ ਕੀਤਾ ਗਿਆ। ਜਿਸ ਪਾਸੋ 03 ਪਿਸਟਲ, 06 ਮੈਗਜੀਨ ਅਤੇ 03 ਜਿੰਦਾ ਕਾਰਤੂਸ ਬ੍ਰਾਮਦ ਕੀਤੇ ਗਏ। ਸਹਿਜਪ੍ਰੀਤ ਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਕੰਮ ਕਰਦਾ ਹੈ। ਜਿਸ ਦਾ ਮੁਖੀ ਹਰਿੰਦਰ ਸਿੰਘ ਉਰਫ ਰਿੰਦਾਂ ਪੁੱਤਰ ਚਰਨ ਸਿੰਘ ਵਾਸੀ ਨਾਂਦੇੜ, ਮਹਾਰਾਸ਼ਟਰ, ਜੋ ਇਸ ਸਮੇਂ ਪਾਕਿਸਤਾਨ ਵਿੱਚ ਰਹਿੰਦਾ ਹੈ। ਇਸ ਦੇ ਨਾਲ ਹਰਪ੍ਰੀਤ ਸਿੰਘ ਉਰਫ ਹੈਪੀ ਪਾਸ਼ੀਆ ਵਾਸੀ ਪਿੰਡ ਪਾਸ਼ੀਆਨਾ ਥਾਣਾ ਰਾਮਦਾਸ ਜਿਲਾ ਅਮ੍ਰਿਤਸਰ ਸਾਹਿਬ (ਹੁਣ ਅਮਰੀਕਾ), ਨਿਸ਼ਾਨ ਸਿੰਘ ਵਾਸੀ ਪਿੰਡ ਜੋੜੀਆ ਥਾਣਾ ਡੇਰਾ ਬਾਬਾ ਨਾਨਕ,ਗੁਰਦਾਸਪੁਰ (ਹੁਣ ਯੂ.ਕੇ), ਜੋ ਕਿ ਆਈ.ਐਸ.ਆਈ ਨਾਲ ਰਲ ਕੇ ਪੰਜਾਬ ਰਾਜ ਅਤੇ ਭਾਰਤ ਦੇ ਹੋਰ ਰਾਜਾ ਵਿੱਚ ਦੇਸ਼ ਵਿਰੋਧੀ ਅੱਤਵਾਦੀ ਗਤੀਵਿਧੀਆ ਚਲਾ ਕੇ ਦੇਸ਼ ਦੀ ਏਕਤਾ ਅਤੇ ਆਖੰਡਤਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਸ ਨੇ ਦੱਸਿਆ ਕਿ ਇਹ ਹਥਿਆਰ ਬਾਰਡਰ ਤੋਂ ਡਰੋਨ ਰਾਹੀ ਪੰਜਾਬ ਵਿੱਚ ਪਹੁੰਚਦੇ ਹਨ, ਇੰਨਾ ਹਥਿਆਰਾ ਦੇ ਨਾਲ ਭਾਰਤੀ ਜਾਅਲੀ ਕਰੰਸੀ ਵੀ ਭੇਜੀ ਜਾਦੀ ਹੈ, ਜੋ ਇਹ ਵਿਦੇਸ਼ੀ ਅਸਲੇ ਦੀ ਵਰਤੋਂ ਨਾਲ ਇੰਨਾ ਨੇ ਪੰਜਾਬ ਦੇ ਧਮਕੀ ਗ੍ਰਸਤ ਵਿਆਕਤੀਆ ਦਾ ਕਤਲ ਕਰਨ ਅਤੇ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਦੀ ਯੋਜਨਾ ਸੀ। ਇੰਨਾ ਦੀ ਪੁੱਛਗਿੱਛ ਤੋਂ ਬਾਅਦ 06 ਹੋਰ ਦੋਸ਼ੀਆਨ ਨੂੰ ਨਾਮਜਦ ਕੀਤਾ ਗਿਆ ਹੈ। ਮੁੱਕਦਮਾ ਵਿੱਚ ਹੁਣ ਤੱਕ ਕੁੱਲ 04 ਦੋਸ਼ੀਆਨ ਦੀ ਗ੍ਰਿਫਤਾਰੀ ਹੋ ਚੁੱਕੀ ਹੈ, ਬਾਕੀ ਦੋਸ਼ੀਆਨ ਦੀ ਗ੍ਰਿਫਤਾਰੀ ਬਾਕੀ ਹੈ।
ਇਸ ਸਬੰਧੀ ਮੁੱਕਦਮਾ ਨੰਬਰ : 120 ਮਿਤੀ 10-09-2023 ਆਧ 25/54/59 ਆਰਮ ਐਕਟ, ਵਾਧਾ ਜੁਰਮ ਸੈਕਸ਼ਨ . 17,18,20 ਯੂਪਾ(ਅਨਲਾਹਫੁਲ ਐਕਟੀਵਿਟੀ ਪਰੀਵੈਨਸ਼ਨ ਐਕਟ) ਥਾਣਾ ਖੂਈਆਂ ਸਰਵਰ ਵਿਚ ਦਰਜ ਕੀਤਾ ਹੈ।
ਇਸ ਕੇਸ ਵਿੱਚ ਸਾਰੇ ਦੋਸੀਆ ਦੇ ਨਾਮ ਹੇਠ ਲਿਖੇ ਹਨ
* ਸ਼ਰਨਜੀਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਮਾਨ ਥਾਣਾ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ।(ਗ੍ਰਿ:10/9/23)
* ਵਿਲੀਅਮ ਮਸੀਹ ਉਰਫ ਗੋਲੀ ਪੁੱਤਰ ਕਸਮੀਰ ਮਸੀਹ ਪੁੱਤਰ ਸਰਦਾਰ ਮਸੀਹ ਵਾਸੀ ਧਰਮਕੋਟ ਪੱਤਣ ਥਾਣਾ ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ। (ਗ੍ਰਿ-10-09-23)
* ਸਹਿਜ ਪ੍ਰੀਤ ਸਿੰਘ ਉਰਫ ਨਿਰਵੈਰ ਸਿੰਘ ਉਰਫ ਸੰਨੀ ਪੁੱਤਰ ਮੱਖਣ ਸਿੰਘ ਵਾਸੀ ਕੋਠਾ ਥਾਣਾ ਢੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ।(ਸ਼ਾਮਲ ਤਫਤੀਸ਼:-13-10-23, ਗ੍ਰਿਫਤਾਰ ਦੁਬਾਰਾ:-27-10-23)
* ਕੈਲਾਸ਼ ਖਿਚਣ ਪੁੱਤਰ ਜਗਦੀਸ ਖਿੱਚਣ ਵਾਸੀ ਸ਼ਹੀਦ ਬੀਰਬਲ ਖਿਚਣ ਢਾਣੀ ਤਹਿ, ਫਲੋਦੀ ਜਿਲ੍ਹਾ ਜੋਧਪੁਰ, (ਗ੍ਰਿਫਤਾਰੀ ਬਾਕੀ ਹੈ)
* ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਕੋਠਾ ਤਹਿ, ਡੇਰਾ ਬਾਬਾ ਨਾਨਕ ਜਿਲ੍ਹਾ ਗੁਰਦਾਸਪੁਰ ਹਾਲ ਅਬਾਦ ਕਰਤਾਰ ਨਗਰ ਘਠ ਰੋੜ ਬਟਾਲਾ ਜਿਲ੍ਹਾ ਗੁਰਦਾਸਪੁਰ। (ਗ੍ਰਿਫਤਾਰੀ ਬਾਕੀ ਹੈ)
* ਦਲੇਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਮਰੜੀ ਕਲਾਂ ਥਾਣਾ ਮਜੀਠਾ ਜਿਲ੍ਹਾ ਸ਼੍ਰੀ ਅਮ੍ਰਿਤਸਰ ਸਾਹਿਬ।(ਗ੍ਰਿਫਤਾਰੀ ਬਾਕੀ ਹੈ)
* ਅਮਰਜੀਤ ਸਿੰਘ ਉਰਫ ਨਿੱਕਾ ਪੁੱਤਰ ਸੁਖਦੇਵ ਸਿੰਘ ਵਾਸੀ ਚੰਡੀਗੜ ਮੋਹਲਾ, ਕੋਟਲੀ ਸੂਰਤ ਮੱਲੀ ਜਿਲ੍ਹਾ ਗੁਰਦਾਸਪੁਰ।
(ਗ੍ਰਿ:-30-10-23)
* ਹਰਿੰਦਰ ਸਿੰਘ ਉਰਫ ਰਿੰਦਾਂ ਪੁੱਤਰ ਚਰਨ ਸਿੰਘ ਵਾਸੀ ਨਾਂਦੇੜ, ਮਹਾਰਾਸ਼ਟਰ, (ਗ੍ਰਿਫਤਾਰੀ ਬਾਕੀ ਹੈ)
* ਹਰਪ੍ਰੀਤ ਸਿੰਘ ਉਰਫ ਹੈਪੀ ਪਾਸ਼ੀਆ ਵਾਸੀ ਪਿੰਡ ਪਾਸ਼ੀਆਨਾ ਥਾਣਾ ਰਾਮਦਾਸ, ਜਿਲਾ ਅਮ੍ਰਿਤਸਰ ਸਾਹਿਬ, (ਹੁਣ ਅਮਰੀਕਾ), (ਗ੍ਰਿਫਤਾਰੀ ਬਾਕੀ ਹੈ)
* ਨਿਸ਼ਾਨ ਸਿੰਘ ਵਾਸੀ ਪਿੰਡ ਜੋੜੀਆ ਥਾਣਾ ਡੇਰਾ ਬਾਬਾ ਨਾਨਕ,ਗੁਰਦਾਸਪੁਰ (ਹੁਣ ਯੂ.ਕੇ) (ਗ੍ਰਿਫਤਾਰੀ ਬਾਕੀ ਹੈ)
ਕੁੱਲ 10 ਦੋਸ਼ੀ ਹਨ ਜਿਨ੍ਹਾਂ ਵਿਚੋ 04 ਦੋਸ਼ੀ ਗ੍ਰਿਫਤਾਰ ਕੀਤੇ ਗਏ ਅਤੇ ਬਾਕੀ 06 ਗ੍ਰਿਫਤਾਰੀ ਬਾਕੀ ਹਨ।
05 ਪਿਸਟਲ, 09 ਮੈਗਜੀਨ ਅਤੇ 23 ਜਿੰਦਾਂ ਕਾਰਤੂਸ ਬ੍ਰਾਮਦਗੀ ਕੀਤੇ ਹਨ।