ਲੁਧਿਆਣਾ ‘ਚ ਇੱਕ ਸਾਈਕਲਾਂ ਦੀਆਂ ਸੀਟਾਂ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਅੱਗ, ਦੋ ਮਜ਼ਦੂਰ ਜਿੰਦਾ ਸੜੇ

ਲੁਧਿਆਣਾ, 17 ਫਰਵਰੀ 2025 : ਲੁਧਿਆਣਾ ਸ਼ਹਿਰ ਦੇ ਗਿੱਲ ਰੋਡ ਤੇ ਇੱਕ ਸਾਈਕਲ ਦੀਆਂ ਸੀਟਾਂ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਅਚਾਨਕ ਅੱਗ ਕਾਰਨ ਦੋ ਮਜ਼ਦੂਰਾਂ ਦੇ ਜਿੰਦਾ ਸੜ ਜਾਣ ਦੀ ਦੁੱਖਦਾਈ ਖਬਰ ਹੈ। ਜਾਣਕਾਰੀ ਅਨੁਸਾਰ ਇਹ ਘਟਨਾਂ ਸਵੇਰੇ 10:30 ਵਜੇ ਦੇ ਕਰੀਬ ਦੀ ਹੈ, ਮਜ਼ਦੂਰ ਕੰਮ ਕਰ ਰਹ ਸਨ ਕਿ ਅਚਾਨਕ ਅੱਗ ਲੱਗ ਗਈ, ਇਸ ਮੌਕੇ ਇੱਕ ਮਜ਼ਦੂਰ ਨੂੰ ਬਚਾ ਲਿਆ ਗਿਆ, ਪਰ ਦੋ ਮਜ਼ਦੂਰ ਅੱਗ ਦੀ ਲਪੇਟ ਵਿੱਚ ਆ ਗਏ ਅਤੇ ਬੁਰੀ ਤਰ੍ਹਾਂ ਝੁਲਸ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮੌਕੇ ਤੇ ਪੁੱਜੀ ਪੁਲਿਸ ਪਾਰਟੀ ਵੱਲੋਂ ਮੌਕੇ ਤੇ ਪੁੱਜੇ ਕੇ ਘਟਨਾਂ ਦਾ ਜਾਇਜ਼ਾ ਲਿਆ ਗਿਆ। ਅੱਗ ਐਨੀ ਤੇਜੀ ਨਾ ਫੈਲੀ ਕਿ ਫਾਇਰ ਬਿਗ੍ਰੇਡ ਗੱਡੀਆਂ ਵੱਲੋਂ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ ਗਿਆ। ਇਸ ਸਬੰਧੀ ਮੌਕੇ ਤੇ ਪੁੱਜੇ ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ, ਇੱਕ ਗੰਭੀਰ ਜਖ਼ਮੀ ਸੀ, ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਫਾਇਰ ਸੁਰੱਖਿਆ ਉਪਕਰਨ ਨਹੀ ਸਨ, ਇਸ ਬਾਰੇ ਵੀ ੳੇੁਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਘਟਨਾਂ ਦੀ ਸੂਚਨਾਂ ਮਿਲਦਿਆਂ ਮੌਕੇ ਤੇ ਪੁੱਜੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਇਸ ਘਟਨਾਂ ਤੇ ਡੂੰਘੇ ਦੁੱਖਦਾ ਪ੍ਰਗਟਾਵਾ ਕੀਤਾ ਤੇ ਕਿਹਾ ਕਿ ਇਸ ਘਟਨਾਂ ਵਿੱਚ ਜਿਹੜੇ ਮਜ਼ਦੂਰਾਂ ਦੀ ਮੌਤ ਹੋਈ ਹੈ, ਸਰਕਾਰ ਵੱਲੋਂ ਉਨ੍ਹਾਂ ਦੀ ਹਰ ਸੰਭਵ ਮੱਦਦ ਕਰਵਾਉਣ ਲਈ ਯਤਨ ਕੀਤੇ ਜਾਣਗੇ। ਇਸ ਤੋਂ ਇਲਾਵਾ ਫੈਕਟਰੀ ਵਿੱਚ ਅੱਗ ਕਿਸ ਤਰ੍ਹਾਂ ਲੱਗੀ, ਫੈਕਟਰੀ ਸਰਕਾਰ ਤੋਂ ਮਾਨਤਾ ਪ੍ਰਾਪਤ ਸੀ ਜਾਂ ਗੈਰ ਕਾਨੂੰਨੀ ਇਸ ਬਾਰੇ ਵੀ ਜਾਂਚ ਪੜਤਾਲ ਕੀਤੀ ਜਾਵੇਗੀ।