ਚੰਡੀਗੜ: ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼ੈਸ਼ਨ 2021-22 ਤਹਿਤ ਸਵੱਛ ਵਿਦਿਆਲਾ ਪੁਰਸਕਾਰਾਂ ਦੀਆਂ ਵੱਖ-ਵੱਖ ਕੈਟੇਗਰੀਆਂ ਵਿੱਚ ਅੱਵਲ ਰਹਿਣ ਵਾਲੇ ਸਕੂਲਾਂ ਨੂੰ ਅੱਜ ਇਥੇ ਮੁੱਖ ਦਫ਼ਤਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਇਨਾਮ ਅਤੇ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ। ਇਨਾਮ ਜੇਤੂ ਸਕੂਲ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਸਕੂਲ ਮੁਖੀਆਂ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤੇ ਜਾ ਰਹੇ ਇਸ ਉਸਾਰੂ ਕੰਮ ਨਾਲ ਪੰਜਾਬ ਰਾਜ ਦਾ ਨਾਮ ਰੋਸ਼ਨ ਹੋਇਆ ਹੈ । ਉਨ੍ਹਾਂ ਜੇਤੂ ਸਕੂਲ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਜਿਵੇਂ ਉਨ੍ਹਾਂ ਨੇ ਆਪਣੇ ਸਕੂਲਾਂ ਨੂੰ ਬਿਹਤਰ ਬਣਾਇਆ ਹੈ ਉਵੇਂ ਹੀ ਆਪਣੇ ਨਾਲ ਦੇ ਸਕੂਲ਼ਾਂ ਨੂੰ ਵੀ ਬਿਹਤਰ ਬਨਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਤਾਂ ਜ਼ੋ ਅਗਲੇ ਸਾਲ ਸਾਡੇ ਹੋਰ ਜ਼ਿਆਦਾ ਸਕੂਲ ਇਹ ਸਨਮਾਨ ਹਾਸਲ ਕਰ ਸਕਣ। ਭਾਰਤ ਸਰਕਾਰ ਵਲੋਂ ਚਲਾਈ ਗਈ ਸਵੱਛ ਭਾਰਤ ਮੁਹਿੰਮ ਦੇ ਅਧੀਨ ਵੱਖ ਵੱਖ ਕੈਟਾਗਰੀਆਂ ਦੇ ਸਕੂਲ ਦੀ ਚੋਣ ਕੀਤੀ ਗਈ ਸੀ। ਚੁਣੇ ਗਏ ਸਕੂਲਾਂ ਵਿੱਚ ਸਰਕਾਰੀ ਅਤੇ ਨਿੱਜੀ ਸਕੂਲ ਸ਼ਾਮਲ ਸਨ। ਇਸ ਵਾਰ ਚੁਣੇ ਗਏ ਪੇਂਡੂ ਖੇਤਰਾਂ ਦੇ ਐਲੀਮੈਂਟਰੀ ਸਕੂਲਾਂ ਦੀ ਓਵਰਆਲ ਕੈਟੇਗਰੀ ਵਿੱਚ ਸਰਕਾਰੀ ਮਿਡਲ ਸਕੂਲ ਕਿੰਗਰਾ (ਫਰੀਦਕੋਟ), ਸਰਕਾਰੀ ਪ੍ਰਾਇਮਰੀ ਸਕੂਲ ਇੰਦਰਪੁਰਾ (ਪਟਿਆਲਾ), ਸਰਕਾਰੀ ਪ੍ਰਾਇਮਰੀ ਸਕੂਲ ਸੁਹਾਲੀ (ਐੱਸ.ਏ.ਐੱਸ. ਨਗਰ), ਸਰਕਾਰੀ ਪ੍ਰਾਇਮਰੀ ਸਕੂਲ ਫਤਿਹਪੁਰ (ਐੱਸ.ਏ.ਐੱਸ. ਨਗਰ), ਸਰਕਾਰੀ ਪ੍ਰਾਇਮਰੀ ਸਕੂਲ ਮੁਕੰਦਪੁਰ (ਸ.ਭ.ਸ. ਨਗਰ) ਅਤੇ ਸਰਕਾਰੀ ਪ੍ਰਾਇਮਰੀ ਸਕੂਲ ਕਟਾਰੀਆਂ (ਸ.ਭ.ਸ. ਨਗਰ) ਸ਼ਾਮਿਲ ਸਨ।
ਜਦਕਿ ਸ਼ਹਿਰੀ ਖੇਤਰ ਦੇ ਐਲੀਮੈਂਟਰੀ ਸਕੂਲਾਂ ਦੀ ਓਵਰਆਲ ਕੈਟੇਗਰੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਸ਼ੇਖੂਪੁਰ (ਕਪੂਰਥਲਾ), ਗੋਲਡਨ ਇਰਾ ਮਲੀਨੀਅਮ ਸਕੂਲ ਮੰਡੀ ਕਿੱਲਿਆਂਵਾਲੀ (ਸ੍ਰੀ ਮੁਕਤਸਰ ਸਾਹਿਬ), ਸਰਕਾਰੀ ਪ੍ਰਾਇਮਰੀ ਸਕੂਲ ਚੋਹਕ ਕਲਾਂ (ਜਲੰਧਰ) ਅਤੇ ਸਰਕਾਰੀ ਪ੍ਰਾਇਮਰੀ ਸਕੂਲ ਸੈਂਸੀ ਵਿਹੜਾ ਅਮਲੋਹ (ਫਤਿਹਗੜ੍ਹ ਸਾਹਿਬ) ਸ਼ਾਮਲ ਸਨ। ਇਸੇ ਤਰ੍ਹਾਂ ਪੇਂਡੂ ਖੇਤਰਾਂ ਦੇ ਸੈਕੰਡਰੀ ਸਕੂਲਾਂ ਦੀ ਓਵਰ ਆਲ ਕੈਟੇਗਰੀ ਵਿੱਚ ਡੀ.ਏ.ਵੀ. ਇੰਟਰਨੈਸ਼ਨਲ ਸਕੂਲ ਵੇਰਕਾ ਚੌਂਕ ਅੰਮ੍ਰਿਤਸਰ (ਅੰਮ੍ਰਿਤਸਰ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਵਾਨੀਪੁਰ (ਕਪੂਰਥਲਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਕੀ ਟਿੱਬੀ (ਸ੍ਰੀ ਮੁਕਤਸਰ ਸਾਹਿਬ), ਪਾਇਨੀਅਰ ਕਾਨਵੈਂਟ ਸਕੂਲ ਗੁਰਮੁੱਖ ਨਗਰ ਮਲੇਰਕੋਟਲਾ (ਮਲੇਰਕੋਟਲਾ), ਦੀ ਟਾਊਨ ਸਕੂਲ ਮਲੇਰਕੋਟਲਾ (ਮਲੇਰਕੋਟਲਾ) ਅਤੇ ਕੇ.ਵੀ. ਬਰਨਾਲਾ (ਬਰਨਾਲਾ) ਨੂੰ ਸਵੱਛ ਵਿਦਿਆਲਾ ਪੁਰਸਕਾਰ ਦਿੱਤਾ ਗਿਆ।ਸ਼ਹਿਰੀ ਖੇਤਰਾਂ ਦੇ ਸੈਕੰਡਰੀ ਸਕੂਲਾਂ ਦੀ ਓਵਰਆਲ ਕੈਟੇਗਰੀ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਪਟਿਆਲਾ (ਪਟਿਆਲਾ), ਐਸ.ਜੀ.ਆਰ.ਐਮ. ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ (ਫਿਰੋਜ਼ਪੁਰ), ਬੀ.ਵੀ.ਐੱਮ. ਕਿਚਲੂ ਨਗਰ ਲੁਧਿਆਣਾ (ਲੁਧਿਆਣਾ) ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਅਮਲੋਹ (ਫਤਿਹਗੜ੍ਹ ਸਾਹਿਬ) ਨੂੰ ਸਵੱਛ ਵਿਦਿਆਲਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਸਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਸਬਕੈਟੇਗਰੀ ਲਈ ਵੀ 6 ਸਕੂਲਾਂ ਨੂੰ ਸਨਮਾਨਿਤ ਕੀਤਾ ਗਿਆ ਜਿਸ ਵਿੱਚ ਸਰਕਾਰੀ ਮਿਡਲ ਸਕੂਲ ਕਿੰਗਰਾ ਨੂੰ ਕਪੈਸਿਟੀ ਬਿਲਡਿੰਗ ਅਤੇ ਬਿਹੇਵੀਅਰ ਚੇਂਜ ਲਈ, ਕੋਵਿਡ-19 ਦੀ ਮਹਾਮਾਰੀ ਦੇ ਨਾਲ ਜੂਝਣ ਲਈ ਤਿਆਰੀ ਅਤੇ ਰਿਸਪਾਂਸ ਲਈ ਸੈਕਰਡ ਹਾਰਟ ਸਕੂਲ ਦੁਸਾਂਝ ਰੋਡ ਮੋਗਾ (ਮੋਗਾ), ਸਾਬਣ ਨਾਲ ਹੱਥ ਧੋਣ ਦੀ ਸਫਾਈ ਲਈ ਸੀਤਾ ਗ੍ਰਾਮਰ ਸਕੂਲ ਮਲੇਰਕੋਟਲਾ (ਮਲੇਰਕੋਟਲਾ), ਵਧੀਆ ਮਾਹੌਲ ਬਣਾਈ ਰੱਖਣ ਅਤੇ ਪਾਣੀ ਦੀ ਪੂਰਤੀ ਅਤੇ ਸੁਚੱਜੀ ਵਰਤੋਂ ਲਈ ਐਸ.ਜੀ.ਆਰ.ਐਮ. ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਜ਼ੀਰਾ (ਫਿਰੋਜ਼ਪੁਰ) ਅਤੇ ਪਖਾਨਿਆਂ ਲਈ ਸਰਕਾਰੀ ਮਿਡਲ ਸਕੂਲ ਕਿੰਗਰਾ (ਫਰੀਦਕੋਟ) ਸਕੂਲਾਂ ਨੂੰ ਸਵੱਛ ਵਿਦਿਆਲਾ ਪੁਰਸਕਾਰ ਨਾਲ ਨਿਵਾਜਿਆ ਗਿਆ। ਇਸ ਮੌਕੇ ਪ੍ਰਦੀਪ ਕੁਮਾਰ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ, ਕੁਲਜੀਤ ਪਾਲ ਸਿੰਘ ਮਾਹੀ ਡੀ.ਪੀ.ਆਈ. ਸੈਕੰਡਰੀ ਸਿੱਖਿਆ, ਡਾ. ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਐੱਸ.ਸੀ.ਈ.ਆਰ.ਟੀ., ਗੁਰਜੀਤ ਸਿੰਘ ਡਿਪਟੀ ਐੱਸ.ਪੀ.ਡੀ. ਅਤੇ ਸਟੇਟ ਨੋਡਲ ਅਧਿਕਾਰੀ ਸਵੱਛ ਵਿਦਿਆਲਾ ਮੁਹਿੰਮ ਅਤੇ ਹੋਰ ਆਹਲਾ ਅਧਿਕਾਰੀ ਹਾਜ਼ਰ ਸਨ।