ਰਾਏਕੋਟ (ਜੱਗਾ) : ਛਪਾਰ ਮੇਲੇ ਦੀ ਸਮਾਪਤੀ ਉਪਰੰਤ ਸਥਾਨਕ ਗੁੱਗਾ ਮੈੜੀ ਅਸਥਾਨ ’ਤੇ ਲੱਗਣ ਵਾਲਾ ਮੇਲਾ ਅੱਜ ਦੂਜੇ ਦਿਨ ਪੂਰੇ ਜੋਬਨ ਤੇ ਰਿਹਾ। ਮੇਲੇ ਦੇ ਅੱਜ ਦੂਜੇ ਦਿਨ ਗੁੱਗਾ ਮੈੜੀ ਸੇਵਾ ਸੰਮਤੀ ਵੱਲੋਂ ਅਸਥਾਨ ਤੇ 21ਵਾਂ ਸੱਭਿਆਚਾਰਕ ਮੇਲਾ ਕਰਵਾਇਆ ਗਿਆ। ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਉੱਘੇ ਸਮਾਜਸੇਵੀ ਹੀਰਾ ਲਾਲ ਬਾਂਸਲ ਅਤੇ ਹਰਦੀਪ ਕੁਮਾਰ ਜੋਸ਼ੀ ਵੱਲੋਂ ਹੋਰ ਪਤਵੰਤਿਆਂ ਦੀ ਮੌਜੂਦਗੀ ’ਚ ਕੀਤਾ ਗਿਆ। ਸ਼ਮਾਂ ਰੌਸ਼ਨ ਕਰਨ ਦੀ ਰਸਮ ਡੀ.ਐਸ.ਪੀ ਮੈਡਮ ਪ੍ਰਭਜੋਤ ਕੌਰ, ਭਾਜਪਾ ਆਗੂ ਸਤੀਸ਼ ਅੱਗਰਵਾਲ, ਮਹੰਤ ਕਿਰਨ, ਡਾਇਰੈਕਟਰ ਗੁਰਪ੍ਰੀਤ ਸਿੰਘ ਤਲਵੰਡੀ, ਬਾਬਾ ਜਗਰਾਜ ਸਿੰਘ, ਰਾਧੇ ਸ਼ਾਮ ਵਲੋਂ ਸਾਂਝੇ ਤੌਰ ’ਤੇ ਹੋਰ ਕਈ ਪਤਵੰਤੇ ਸੱਜਣਾਂ ਦੀ ਮੌਜ਼ੂਦਗੀ ’ਚ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜ਼ੋਂ ਹਲਕਾ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੀ ਪੁੱਜੇ ਅਤੇ ਸਮੂਹ ਸੰਗਤਾਂ ਨੂੰ ਮੇਲੇ ਦੀ ਮੁਬਾਰਕਬਾਦ ਦਿੱਤੀ। ਇਸ ਮੌਕੇ ਮੇਲੇ ’ਚ ਪੁੱਜੇ ਪ੍ਰਸਿੱਧ ਪੰਜਾਬੀ ਗਾਇਕ ਅਮਰ ਅਰਸ਼ੀ ਅਤੇ ਬੀਬਾ ਨਰਿੰਦਰ ਜੋਤ, ਕੁਲਵੰਤ ਬਿੱਲਾ ਅਤੇ ਬੀਬਾ ਕੁਲਵੰਤ ਕੌਰ, ਰੇਸ਼ਮ ਸਿਕੰਦਰ ਅਤੇ ਬੀਬਾ ਬੇਅੰਤ ਸੋਨੀਆਂ, ਲੱਖੀ ਸਿੱਧੂ, ਬੀਬਾ ਮਹਿੰਦੀ ਬਰਾੜ, ਜਸਵੀਰ ਜੱਸੀ ਅਤੇ ਬੀਬੀ ਹੁਸਲਪ੍ਰੀਤ ਹੰਸ, ਜੀ.ਐਸ. ਪੀਟਰ, ਰਮਨ ਗਿੱਲ ਅਤੇ ਅਮਰਚਮਕੀਲਾ ਵਲੋਂ ਮੇਲੇ ’ਚ ਹਾਜ਼ਰੀ ਲਵਾਉਂਦੇ ਹੋਏ ਆਪਣੀ ਗਾਇਕੀ ਰਾਂਹੀ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ। ਭਰਵੇਂ ਇੱਕਠ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਮਨੋਹਰ ਲਾਲ ਲਾਡੀ ਨੇ ਕਿਹਾ ਕਿ ਗੁੱਗਾ ਮਾੜੀ ਸੇਵਾ ਸੰਮਤੀ ਵੱਲੋਂ ਹਰ ਸਾਲ ਮੇਲੇ ਦੇ ਦੂਸਰੇ ਦਿਨ ਇਹ ਸੱਭਿਚਾਰਕ ਮੇਲਾ ਕਰਵਾਇਆ ਜਾਂਦਾ ਹੈ। ਇਸ ਮੌਕੇ ਸੇਵਾ ਸੰਮਤੀ ਦੇ ਮੈਂਬਰਾਂ ਵੱਲੋਂ ਚੇਅਰਮੈਨ ਮਨੋਹਰ ਲਾਲ ਲਾਡੀ ਦੀ ਅਗਵਾਈ ’ਚ ਆਏ ਹੋਏ ਗਾਇਕ ਅਤੇ ਮਹਿਮਾਨਾਂ ਦਾ ਸਨਮਾਨ ਨਿਸ਼ਾਨੀਆਂ ਦੇ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਮਨੋਹਰ ਲਾਲ ਲਾਡੀ, ਪ੍ਰਧਾਨ ਨਰਿੰਦਰ ਡਾਬਰ, ਬਲਵੰਤ ਸਿੰਘ ਜੰਟਾ, ਟਰੱਕ ਯੂਨੀਅਨ ਪ੍ਰਧਾਨ ਬਿੰਦਰਜੀਤ ਸਿੰਘ ਗਿੱਲ, ਮੰਚ ਸੰਚਾਲਕ ਅਸ਼ੋਕ ਕੁਮਾਰ ਨਿਹਾਲਾ, ਇੰਦਰਪਾਲ ਗੋਲਡੀ, ਸੁਰਿੰਦਰ ਕੁਮਾਰ, ਸਤਨਾਮ ਸਿੰਘ ਸਿਵੀਆਂ, ਠਾਕੁਰ ਦੱਤ, ਕੌਂਸਲਰ ਇਮਰਾਨ ਖਾਨ, ਕੌਂਸਲਰ ਸੁਖਵਿੰਦਰ ਸਿੰਘ ਗਰੇਵਾਲ,ਗਿਆਨੀ ਗੁਰਦਿਆਲ ਸਿੰਘ, ਜੋਗਿੰਦਰਪਾਲ ਮੱਕੜ, ਸੁਮਨਦੀਪ ਸਿੰਘ ਦੀਪਾ, ਸੁਖਵਿੰਦਰ ਸਿੰਘ ਤਾਜਪੁਰ, ਰਾਜਦੀਪ ਸਿੰਘ ਆਂਡਲੂ, ਗੁਰਮੀਤ ਸਿੰਘ ਤਲਸਵੰਡੀ, ਅਮਨ ਸ਼ਰਮਾਂ, ਕਾਕਾ ਪ੍ਰਧਾਨ, ਜਗਤਾਰ ਸਿੰਗ ਤਾਰਾ ਤਲਵੰਡੀ, ਕੁਲਦੀਪ ਸਿੰਘ ਕੱਦੂ, ਕਰਮਜੀਤ ਸਿੰਘ ਅਮਨ ਸ਼ਰਮਾਂ, ਕਰਮਜੀਤ ਸਿੰਘ, ਸਤਨਾਮ ਸਿੰਘ ਸਿਵੀਆਂ, ਹਰਪਰੀਤ ਸਿੰਘ, ਜੀਵਨ ਕੁਮਾਰ, ਹੁਕਮ ਚੰਦ ਗੋਇਲ, ਬਲਵਿੰਦਰ ਸਿੰਘ ਉੱਪਲ, ਬੀਰੂ ਰੋਮਾਣਾ, ਸੰਜੀਵ ਬੌਬਾ, ਕਰਮਾ ਰਾਏਕੋਟ, ਪੀ.ਏ ਕਮਲ ਸੁਖਾਣਾ, ਸ਼ਾਮ ਸੁੰਦਰ, ਲੱਕੀ ਸਮੇਤ ਹੋਰ ਕਈ ਪਤਵੰਤੇ ਸੱਜਣ ਹਾਜ਼ਰ ਸਨ।