ਐਸਏਐਸ ਨਗਰ, 2 ਸਤੰਬਰ 2024 : ਨਸ਼ਿਆਂ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਐਸ.ਏ.ਐਸ.ਨਗਰ ਪੁਲਿਸ ਦੀ ਸੀ.ਆਈ.ਏ ਟੀਮ ਨੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਕੋਲੋਂ 4.5 ਕਿਲੋਗ੍ਰਾਮ ਅਫੀਮ ਅਤੇ 1.50 ਲੱਖ ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਇਸ ਸਬੰਧੀ ਉੱਪ ਕਤਪਾਨ ਪੁਲਿਸ (ਇੰਨਵੈਸਟੀਗੇਸ਼ਨ) ਤਲਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇੰਸਪੈਕਟਰ ਹਰਮਿੰਦਰ ਸਿੰਘ (ਇੰਚਾਰਜ ਸੀ.ਆਈ.ਏ. ਸਟਾਫ) ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਉਹਨਾਂ ਪਾਸੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ 01 ਲੱਖ 50 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ। ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਪਿੰਡ ਕੰਬਾਲ਼ਾ ਨੇੜੇ ਗਸ਼ਤ ‘ਤੇ ਮੌਜੂਦ ਸੀ ਤਾਂ ਐਸਆਈ ਰੀਨਾ ਨੂੰ ਸੂਚਨਾ ਮਿਲ਼ੀ ਕਿ ਰਵੀ ਕੁਮਾਰ ਪੁੱਤਰ ਰਤਨ ਲਾਲ ਵਾਸੀ ਪਿੰਡ ਝਾਂਕਰਾ ਥਾਣਾ ਲਿਬਾਰੀ, ਜ਼ਿਲ੍ਹਾ ਮੁਰਾਦਾਬਾਦ ਯੂ.ਪੀ., ਵਿਸ਼ਨੂੰ ਅਤੇ ਵਰਜੇਸ਼ ਪੁੱਤਰਾਨ ਰਾਮਵੀਰ ਵਾਸੀਆਨ ਪਿੰਡ ਥੋਰੇਲਾ ਮਸ਼ਤਕਿਲ ਥਾਣਾ ਸਿਰੋਲੀ, ਜ਼ਿਲ੍ਹਾ ਬਰੇਲੀ, ਯੂ.ਪੀ. ਜੋ ਕਿ ਆਪਸ ਵਿੱਚ ਮਿਲਕੇ ਯੂ.ਪੀ. ਅਤੇ ਝਾਰਖੰਡ ਤੋਂ ਭਾਰੀ ਮਾਤਰਾ ਵਿੱਚ ਅਫੀਮ ਲਿਆ ਕੇ ਜ਼ਿਲ੍ਹਾ ਮੋਹਾਲੀ ਅਤੇ ਪੰਜਾਬ ਵਿੱਚ ਅੱਡ-ਅੱਡ ਥਾਵਾਂ ‘ਤੇ ਅਫੀਮ ਦੀ ਸਪਲਾਈ ਕਰਦੇ ਹਨ ਅਤੇ ਇਹ ਤਿੰਨੋਂ ਪਹਿਲਾਂ ਵੀ ਯੂ.ਪੀ. ਅਤੇ ਝਾਰਖੰਡ ਤੋਂ ਅਫੀਮ ਦੀਆਂ ਕਈ ਖੇਪਾਂ ਲਿਆਕੇ ਪੰਜਾਬ ਵਿੱਚ ਸਪਲਾਈ ਕਰ ਚੁੱਕੇ ਹਨ। ਇਹ ਤਿੰਨੋਂ ਪਿੰਡ ਕੰਬਾਲ਼ਾ ਵਿੱਚ ਨੇੜੇ ਸਰਕਾਰੀ ਸਕੂਲ, ਪ੍ਰਵੀਨ ਰਾਣਾ ਦੇ ਪੀ.ਜੀ. ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੇ ਹਨ। ਜੇਕਰ ਇਹਨਾਂ ਦੇ ਕਮਰੇ ‘ਤੇ ਰੇਡ ਕੀਤਾ ਜਾਵੇ ਤਾਂ ਉਕਤ ਤਿੰਨੋਂ ਭਾਰੀ ਮਾਤਰਾ ਵਿੱਚ ਅਫੀਮ ਸਮੇਤ ਕਾਬੂ ਆ ਸਕਦੇ ਹਨ। ਉਕਤ ਸੂਚਨਾ ਮਿਲਣ ਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 103 ਮਿਤੀ 01-09-2024 ਅ/ਧ 18/29-61-85 ਥਾਣਾ ਆਈ.ਟੀ. ਸਿਟੀ ਜ਼ਿਲ੍ਹਾ ਐਸ.ਏ.ਐਸ. ਨਗਰ ਰਜਿਸਟਰ ਕੀਤਾ ਗਿਆ ਅਤੇ ਉਹਨਾਂ ਦੇ ਕਿਰਾਏ ਦੇ ਕਮਰੇ ’ਤੇ ਰੇਡ ਕਰਕੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਮੌਕੇ ਤੇ ਸ਼੍ਰੀ ਹਰਸਿਮਰਨ ਸਿੰਘ ਬਲ ਪੀ.ਪੀ.ਐਸ. ਉੱਪ ਕਪਤਾਨ ਪੁਲਿਸ ਸਬ ਡਵੀਜਨ ਸਿਟੀ-2, ਮੋਹਾਲ਼ੀ ਦੀ ਮੌਜੂਦਗੀ ਵਿੱਚ ਦੋਸ਼ੀਆਂ ਪਾਸ ਮੌਜੂਦ ਬੈਗ ਦੀ ਤਲਾਸ਼ੀ ਕੀਤੀ ਗਈ। ਬੈਗ ਦੀ ਤਲਾਸ਼ੀ ਕਰਨ ਤੇ ਬੈਗ ਵਿੱਚੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ ਅਫੀਮ ਵੇਚਕੇ ਕਮਾਈ ਹੋਈ ਡਰੱਗ ਮਨੀ 01 ਲੱਖ 50 ਹਜਾਰ ਰੁਪਏ ਬ੍ਰਾਮਦ ਕੀਤੀ ਗਈ। ਕਥਿਤ ਦੋਸ਼ੀਆਂ ਦੀ ਪਛਾਣ ਰਵੀ ਕੁਮਾਰ (25) ਪੁੱਤਰ ਰਤਨ ਲਾਲ ਵਾਸੀ ਪਿੰਡ ਝਾਂਕਰਾ ਥਾਣਾ ਲਿਬਾਰੀ, ਜਿਲਾ ਮੁਰਾਦਾਬਾਦ (ਯੂ.ਪੀ.), ਵਿਸ਼ਨੂੰ (27) ਪੁੱਤਰ ਰਾਮਵੀਰ ਵਾਸੀ ਪਿੰਡ ਥੋਰੇਲਾ ਮਸ਼ਤਕਿਲ ਥਾਣਾ ਸਿਰੋਲੀ, ਜਿਲਾ ਬਰੇਲੀ, (ਯੂ.ਪੀ.), ਵਰਜੇਸ਼ (35) ਪੁੱਤਰ ਰਾਮਵੀਰ ਵਾਸੀ ਪਿੰਡ ਥੋਰੇਲਾ ਮਸ਼ਤਕਿਲ ਥਾਣਾ ਸਿਰੋਲੀ, ਜਿਲਾ ਬਰੇਲੀ, (ਯੂ.ਪੀ.) ਵਜੋਂ ਹੋਈ ਹੋਈ ਹੈ, ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਕਿਸ ਪਾਸੋਂ ਲੈਕੇ ਆਏ ਸੀ ਅਤੇ ਅੱਗੇ ਹੋਰ ਕਿਸ-ਕਿਸ ਵਿਅਕਤੀ ਨੂੰ ਸਪਲਾਈ ਕਰਨੀ ਸੀ।