
ਚੰਡੀਗੜ੍ਹ, 19 ਫਰਵਰੀ 2025 : ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਚੰਡੀਗੜ੍ਹ ਵਿਖੇ ਇੱਕ ਸਮਾਗਮ ਵਿੱਚ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧੀ ਹਰਕੀਰਤ ਕੌਰ ਦੇ ਵਿਆਹ ਵਿੱਚ ਸ਼ਾਮਲ ਨਾ ਹੋਣ ਤੇ ਕਿਹਾ ਕਿ ਮੈਂਨੂੰ ਇਸ ਵਿਆਹ ਲਈ ਸੱਦਾ ਨਹੀਂ ਸੀ ਆਇਆ ਤੇ ਨਾ ਉਹ ਅਜਿਹੇ ਲੋਕਾਂ ਦੇ ਘਰ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਲੋਕ ਰਾਜਨੀਤਿਕ ਲੋਕਾਂ ਤੇ ਰਾਜਨੀਤਿਕ ਪਾਰਟੀਆਂ ਪਿੱਛੇ ਪਿੰਡਾਂ ਵਿੱਚ ਆਪਣੀਆਂ ਲੜਾਈਆਂ ਪਾ ਲੈਂਦੇ ਹਨ, ਜਦੋਂ ਕਿ ਲੀਡਰਾਂ ਦੇ ਬੱਚਿਆਂ ਦੇ ਵਿਆਹਾਂ ਤੇ ਸਾਰੀਆਂ ਪਾਰਟੀਆਂ ਦੇ ਲੀਡਰ ਇੱਕਠੇ ਹੁੰਦੇ ਹਨ। ਮੁੱਖ ਮੰਤਰੀ ਮਾਨ ਕਿਹਾ ਕਿ ਮੈਂ ਨਿੱਜੀ ਕਿਸੇ ਦੇ ਪ੍ਰੋਗਰਾਮ ਦੇ ਕੋਈ ਇਤਰਾਜ ਨੀ ਕਰਦਾ, ਕਰੋ, ਪਰ ਜਿਹੜੇ ਲੋਕ ਤੁਹਾਡੇ ਪਿੱਛੇ ਡਾਂਗਾ ਚੁੱਕੀ ਫਿਰਦੇ ਆ, ਜਿੰਨ੍ਹਾਂ ਨੂੰ ਤੁਸੀਂ ਲੜਾ ਕੇ ਆਏ ਹੋ। ਉਨ੍ਹਾਂ ਵੱਲ ਤਾਂ ਦੇਖ ਲਿਆ ਕਰੋ। ਉਨ੍ਹਾਂ ਕਿਹਾ ਕਿ ਸਾਨੂੰ ਸਮਝਣਾ ਚਾਹੀਦਾ ਹੈ ਕਿ ਆਪ ਮਰੇ ਕਈ ਸੁਰਗਾਂ ਨੂੰ ਨੀ ਜਾਂਦਾ। ਰੋਏ ਬਿਨ੍ਹਾਂ ਤਾਂ ਮਾਂ ਵੀ ਦੁੱਧ ਨਹੀਂ ਪਿਲਾਉਂਦੀ। ਆਪਾਂ ਨੂੰ ਆਪਣੀ ਵਰਗੀਆਂ ਸਰਕਾਰਾਂ, ਆਪਣੇ ਹੱਥ ‘ਚ ਸਿਸਟਮ ਲਵੋ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਰਾਜਨੀਤਿਕ ਲੋਕ ਬੇਵਕੂਫ ਹੀ ਬਣਾਉਂਦੇ ਆ, ਜਦੋਂ ਕਿ ਮਿਲਦੇ ਆ ਤਾਂ ਇਹ ਸੋਹਣੇ ਸੋਹਣੇ ਕੱਪੜੇ ਪਾ ਕੇ ਗਲੇ ਮਿਲਦੇ ਆ, ਜਦੋਂ ਇਹ ਵਿਆਹਾਂ ਵਿੱਚ ਇੱਕਠੇ ਹੁੰਦੇ ਤਾਂ ਕਹਿੰਦੇ ਆ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਆ। ਇਹੀ ਗੱਲਾਂ ਨੇ ਜਿਸ ਕਾਰਨ ਉਹ ਉਨ੍ਹਾਂ ਤੇ ਲੱਗਦੇ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਹ ਤਾਂ ਸੱਚ ਬੋਲਣੇ ਕਾਰ ਮੇਰੇ ਤੇ ਲੱਗਦੇ ਹਨ। ਉਨ੍ਹਾਂ ਕਿਹਾ ਕਿ ਜਨਤਾ ਮਰਨ ਵਰਤ, ਭੁੱਖ ਹੜਤਾਲ ਤੇ ਬੈਠੀ ਹੋਵੇ ਤੇ ਰਾਜਨੀਤਿਕ ਲੋਕ ਗੁਰਸ਼ਰਲੇ ਉਡਾਰਹੇ ਹੋਣ ਦੀਆਂ ਵੀਡੀਓ ਆ ਰਹੀਆਂ ਹੋਣ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮਹਾਤਮਾ ਗਾਂਧੀ ਜੀ ਕੋਲ ਕੱਪੜਿਆਂ ਦੀ ਘਾਟ ਨਹੀਂ ਸੀ, ਪਰ ਉਨ੍ਹਾਂ ਨੂੰ ਪਤਾ ਸੀ ਕਿ 80 ਪ੍ਰਤੀਸਤ ਲੋਕਾਂ ਦੇ ਤਨ ਤੇ ਕੱਪੜਾ ਨਹੀਂ ਸੀ ਤਾਂ ਉਨ੍ਹਾਂ ਨੇ ਇੱਕ ਮੈਸੇਜ ਦੇ ਦਿੱਤਾ ਕੱਪੜੇ ਨਾ ਪਾ ਕੇ ਕਿ ਅਸੀਂ ਵੀ ਉਨ੍ਹਾਂ ਵਰਗੇ ਹੀ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਜੇ ਲੋਕਾਂ ਦਾ ਦੁੱਖ ਸਹਾਰ ਨਹੀਂ ਸਕਦੇ ਤਾਂ ਦੁੱਖ ਵਰਗਾ ਮੁੱਖ ਤਾਂ ਬਣਾ ਲਵੋ, ਜੇ ਖੁਸ਼ੀ ਨੀ ਦੇਖ ਸਕਦੇ ਤਾਂ ਘੱਟੋ ਘੱਟ ਤੰਗ ਤਾਂ ਨਾ ਕਰੋ। ਉਨ੍ਹਾਂ ਕਿਹਾ ਕਿ ਉਹ ਰੋਜਾਨਾ ਬਹੁਤ ਚੀਜਾਂ ਤੇ ਧਿਆਨ ਮਾਰਦੇ ਹਨ ਤੇ ਤੁਸੀਂ ਲੋਕ ਵੀ ਕਰਦੇ ਹੋਵੋਗੇ। ਉਨ੍ਹਾਂ ਕਿਹਾ ਜਦੋਂ ਇਹ ਲੋਕ ਤੁਹਾਡੇ ਕੋਲ ਆਉਣੇ ਤਾਂ ਤੁਸੀਂ ਪੁੱਛੋਗੇ ਕਿ ਤੁਸੀਂ ਕਿੰਨੇ ਸਾਲ ਰਹੇ ਹੋ ਸਰਕਾਰਾਂ ਵਿੱਚ ਤਾਂ ਤੁਸੀਂ ਕਿਉਂ ਨੀ ਕੰਮ ਕੀਤੇ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਕਈ ਰਾਜਨੀਤਿਕ ਆਗੂ ਤਾਂ ਉਸਨੂੰ ਹੀ ਗਾਲਾਂ ਦਿੰਦੇ ਹਨ, ਪਰ ਜਿੰਨੀ ਦੇਰ ਲੋਕ ਉੇਨ੍ਹਾਂ ਦੇ ਨਾਲ ਨੇ ਤਾਂ ਉਨ੍ਹਾਂ ਨੂੰ ਕੋਈ ਡਰ ਭੈਅ ਨਹੀਂ ਹੈ। ਜਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਦੀ ਧੀ ਹਰਕੀਰਤ ਕੌਰ ਦਾ ਵਿਆਹ 12 ਫਰਵਰੀ ਨੁੰ ਦਿੱਲੀ ਵਿਖੇ ਹੋਇਆ ਸੀ, ਜਿਸ ਵਿੱਚ ਰਾਜਨੀਤਿਕ, ਧਾਰਮਿਕ, ਗਾਇਕ, ਅਦਾਕਾਰ ਸਮੇਤ ਵੱਡੀ ਗਿਣਤੀ ‘ਚ ਲੋਕ ਪੁੱਜੇ ਸਨ, ਜਿਸ ਤੋਂ ਬਾਅਦ 17 ਫਰਵਰੀ ਨੂੰ ਚੰਡੀਗੜ੍ਹ ਵਿਖੇ ਰਿਸੈਪਸ਼ਨ ਪਾਰਟੀ ਰੱਖੀ ਗਈ ਸੀ। ਇਸ ਵਿੱਚ ਵੀ ਵੱਡੀ ਗਿਣਤੀ ‘ਚ ਰਾਜਨੀਤਿਕ, ਧਾਰਮਿਕ ਅਤੇ ਗਾਇਕਾਂ, ਅਦਾਕਾਰਾ ਨੇ ਸਮੂਲੀਅਤ ਕੀਤੀ ਸੀ।