ਰਾਏਕੋਟ (ਰਘਵੀਰ ਸਿੰਘ ਜੱਗਾ) ਨੇੜਲੇ ਪਿੰਡ ਆਂਡਲੂ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਇੱਕ ਭਰਵੀਂ ਮੀਟਿੰਗ ਜਿਲ੍ਹਾ ਪ੍ਧਾਨ ਸਪਿੰਦਰ ਸਿੰਘ ਬੱਗਾ ਦੀ ਅਗਵਾਈ ਹੇਠ ਕੀਤੀ ਗਈ।ਇਸ ਮੌਕੇ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਸਪਿੰਦਰ ਸਿੰਘ ਬੱਗਾ ਨੇ ਕਿਹਾ ਕਿ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਨਾਲ ਬਹੁਤ ਸਾਰੇ ਕਿਸਾਨਾਂ ਦੇ ਦੁਧਾਰੂ ਪਸ਼ੂ ਪ੍ਰਭਾਵਤ ਹੋਏ ਅਤੇ ਵੱਡੀ ਗਿਣਤੀ 'ਚ ਪਸ਼ੂ ਇਸ ਲੰਪੀ ਬਿਮਾਰੀ ਕਾਰਨ ਮਰ ਵੀ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸਾਨੀ ਤਾਂ ਪਹਿਲਾਂ ਹੀ ਮੰਦਹਾਲੀ ਵਿੱਚ ਹੈ, ਦੂਸਰਾ ਇਸ ਬਿਮਾਰੀ ਕਾਰਨ ਮਰੇ ਪਸ਼ੂਆਂ ਨੇ ਪਸ਼ੂ ਪਾਲਕਾਂ ਨੂੰ ਹੋਰ ਮੰਦਹਾਲੀ ਵਿੱਚ ਲੈ ਆਈ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੇ ਪਸ਼ੂਆਂ ਨੂੰ ਇਸ ਬਿਮਾਰੀ ਕਾਰਨ ਮਰੇ ਹਨ, ਉਨ੍ਹਾਂ ਦੀ ਹਰ ਪਿੰਡ ਪੱਧਰ ਉਪਰ ਰਿਪੋਰਟ ਲੈ ਕੇ ਉਨ੍ਹਾਂ ਨੂੰ ਢੁੱਕਵਾਂ ਬਣਦਾ ਮੁਆਵਜ਼ਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਇਲਾਵਾ ਵੀ ਕਿਸਾਨਾਂ ਨੂੰ ਸਮੱਸਿਆ ਹਨ, ਯੂਨੀਅਨ ਉਨ੍ਹਾਂ ਦੇ ਹਲ ਲਈ ਹਮੇਸ਼ਾਂ ਤਿਆਰ ਹੈ। ਇਸ ਮੌਕੇ ਬੀਕੇਯੂ (ਸਿੱਧੂਪੁਰ) ਦੀ ਪਿੰਡ ਆਂਡਲੂ ਦੀ ਇਕਾਈ ਦਾ ਗਠਨ ਕੀਤਾ ਗਿਆ, ਜਿਸ ਵਿੱਚ ਸਰਬਸੰਮਤੀ ਨਾਲ ਜਗਤਾਰ ਸਿੰਘ ਜੱਗੂ ਨੂੰ ਪ੍ਰਧਾਨ ਚੁਣਿਆ ਗਿਆ, ਜਦੋਂ ਕਿ ਸੀ. ਮੀਤ ਪ੍ਧਾਨ ਬਲਦੇਵ ਸਿੰਘ ਦੇਬੂ, ਮੀਤ ਪ੍ਧਾਨ ਹਰਕਮਲ ਸਿੰਘ ਕਮਲ, ਸੈਕਟਰੀ ਜਰਨੈਲ ਸਿੰਘ ,ਸਹਾਇਕ ਸੈਕਟਰੀ ਸਿਕੰਦਰ ਸਿੰਘ ਤੂਰ,ਖਜਾਨਚੀ ਹਰਭਜਨ ਸਿੰਘ,ਸਲਾਹਕਾਰ ਮਨਜੀਤ ਸਿੰਘ ਬਿੱਟੂ,ਸਲਾਹਕਾਰ ਕੁਲਵਿੰਦਰ ਸਿੰਘ ਅਤੇ ਪ੍ਰੈਸ ਸਕੱਤਰ ਹਰਦੇਵ ਸਿੰਘ ਬਬਲੂ ਨੂੰ ਚੁਣਿਆ ਗਿਆ। ਇਸ ਮੌਕੇ ਜਿਲ੍ਹਾ ਪ੍ਰਧਾਨ ਅਤੇ ਨਵੀਂ ਚੁਣੀ ਇਕਾਈ ਦਾ ਰਾਜਦੀਪ ਸਿੰਘ ਆਂਡਲੂ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਮਲਕੀਤ ਸਿੰਘ ਘੁਲਾਲ,ਸਵਰਨਜੀਤ ਸਿੰਘ, ਮਨਜੀਤ ਸਿੰਘ ਡੈਅਰੀ ਵਾਲੇ, ਮਲਕੀਤ ਸਿੰਘ, ਭੁਪਿੰਦਰ ਸਿੰਘ ਭੂਪਾ,ਸਵਰਨਜੀਤ ਸਿੰਘ,ਜਸਵਿੰਦਰ ਸਿੰਘ ਜੱਸਾ,ਪਰਮਿੰਦਰ ਸਿੰਘ,ਕਰਮ ਸਿੰਘ,ਗੁਰਦਰਸ਼ਨ ਸਿੰਘ,ਸ਼ੁਭਦੀਪ ਸਿੰਘ,ਮਨਦੀਪ ਸਿੰਘ ਦੀਪਾ, ਜੋਗਿੰਦਰ ਸਿੰਘ,ਜਗਦੀਪ ਸਿੰਘ,ਸੰਤੋਖ ਸਿੰਘ,ਸੁਖਦੇਵ ਸਿੰਘ ਬੱਗਾ,ਕੁਲਦੀਪ ਸਿੰਘ ਬਿੱਟੂ, ਇੰਦਰਪਾਲ ਸਿੰਘ,ਜਸਵਿੰਦਰ ਸਿੰਘ ਬਿੰਦਰ,ਸਵਰਨ ਸਿੰਘ,ਗੁਰਵਿੰਦਰ ਸਿੰਘ,ਅੰਮਿ੍ਤਪਾਲ ਸਿੰਘ,ਮਲਕੀਤ ਸਿੰਘ ਮੀਤਾ,ਬਲਜੀਤ ਸਿੰਘ,ਅਜਮੇਲ ਸਿੰਘ,ਅਵਤਾਰ ਸਿੰਘ,ਗੁਲਜਾਰਾ ਸਿੰਘ,ਜਸਵਿੰਦਰ ਸਿੰਘ ਕਾਲਾ,ਓੁਜਾਗਰ ਸਿੰਘ ਆਦਿ ਨੂੰ ਕਮੇਟੀ ਵਿੱਚ ਮੈਂਬਰ ਲਿਆ ਗਿਆ।