ਅਮੂਲ ਤੇ ਵੇਰਕਾ ਨੇ ਅੱਜ ਫਿਰ ਤੋਂ ਦੁੱਧ ਦੇ ਰੇਟ ਵਧਾ ਦਿੱਤੇ ਹਨ। ਕੰਪਨੀ ਨੇ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਨਵੀਆਂ ਕੀਮਤਾਂ ਲਾਗੂ ਹੋਣ ਦੇ ਬਾਅਦ ਹੁਣ ਅਮੂਲ ਦੁੱਧ 63 ਰੁਪਏ ਪ੍ਰਤੀ ਲੀਟਰ ਵਿਚ ਮਿਲੇਗਾ। ਇਸ ਤੋਂ ਪਹਿਲਾਂ ਅਮੂਲ ਨੇ 17 ਅਗਸਤ ਨੂੰ ਦੁੱਧ ਦੇ ਰੇਟ 2 ਰੁਪਏ ਪ੍ਰਤੀ ਲੀਟਰ ਵਧਾਏ ਸਨ। ਇਸ ਤੋਂ ਇਲਾਵਾ 28 ਫਰਵਰੀ ਨੂੰ ਵੀ ਕੰਪਨੀ ਨੇ 2 ਰੁਪਏ ਪ੍ਰਤੀ ਲੀਟਰ ਰੇਟ ਵਧਾਇਆ ਸੀ। ਅਮੂਲ ਵੱਲੋਂ ਦੁੱਧ ਦੀਆਂ ਕੀਮਤਾਂ ਵਿਚ ਇਹ ਤੀਜੀ ਵਾਰ ਵਾਧਾ ਹੈ। ਇਸ ਤੋਂ ਪਹਿਲਾਂ ਮਸ਼ਹੂਰ ਦੁੱਧ ਬ੍ਰਾਂਡ ਅਮੂਲ ਤੇ ਮਦਰ ਡੇਅਰੀ ਨੇ ਪਿਛਲੀ ਵਾਰ ਖਰੀਦ ਲਾਗਤ ਵਿਚ ਵਾਧੇ ਦੀ ਭਰਪਾਈ ਲਈ ਅਗਸਤ ਮਹੀਨੇ ਵਿਚ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਇਸ ਤੋਂ ਪਹਿਲਾਂ ਮਾਰਚ ਵਿਚ ਕੀਮਤਾਂ ਵਿਚ ਵਾਧਾ ਕੀਤਾ ਗਿਆ ਸੀ। ਅੱਜ ਦੀ ਵਧੀ ਹੋਈ ਕੀਮਤ ਘਰੇਲੂ ਬਜਟ ਨੂੰ ਪ੍ਰਭਾਵਿਤ ਕਰ ਸਕਦੀ ਹੈ ਕਿਉਂਕਿ ਦੁੱਧ ਸਭ ਤੋਂ ਵਧ ਖਪਤ ਵਾਲੀ ਚੀਜ਼ਾਂ ਵਿਚੋਂ ਇਕ ਹੈ। ਅਮੂਲ ਸ਼ਕਤੀ ਦੁੱਧ 50 ਰੁਪਏ ਪ੍ਰਤੀ ਲੀਟਰ, ਅਮੂਲ ਗੋਲਡ 62 ਰੁਪਏ ਪ੍ਰਤੀ ਲੀਟਰ ਤੇ ਅਮੂਲ ਤਾਜ਼ਾ 56 ਰੁਪਏ ਪ੍ਰਤੀ ਲੀਟਰ, ਫੁੱਲ ਕ੍ਰੀਮ ਦੁੱਧ 63 ਰੁਪਏ ਪ੍ਰਤੀ ਲੀਟਰ ‘ਤੇ ਮਿਲ ਰਿਹਾ ਸੀ। ਵੇਰਕਾ ਨੇ 1 ਲੀਟਰ ਦੁੱਧ ਦੀ ਕੀਮਤ ਵਿਚ 2 ਰੁਪਏ ਦਾ ਵਾਧਾ ਕੀਤਾ ਹੈ ਜਦੋਂ ਕਿ ਅੱਧਾ ਲੀਟਰ ਦੇ ਪੈਕੇਟ ਦੀ ਕੀਮਤ ਵਿਚ 1 ਰੁਪਏ ਦਾ ਵਾਧਾ ਕੀਤਾ ਗਿਆ ਹੈ। ਇਸਤੋਂ ਇਲਾਵਾ ਮਦਰ ਡੇਅਰੀ ਨੇ ਦਿੱਲੀ-NCR ਵਿਚ ਦੁੱਧ ਦੀਆਂ ਕੀਮਤਾਂ ਵਿਚ 2 ਰੁਪਏ ਪ੍ਰਤੀ ਲੀਟਰ ਵਧਾ ਦਿੱਤੇ ਸਨ। ਮਦਰ ਡੇਅਰੀ ਫੁੱਲ ਕ੍ਰੀਮ ਦੁੱਧ 61 ਰੁਪਏ ਪ੍ਰਤੀ ਲੀਟਰ ਟੋਂਡ ਦੁੱਧ 51 ਰੁਪਏ ਪ੍ਰਤੀ ਲੀਟਰ, ਡਬਲਟ ਟੋਂਡ 45 ਰੁਪਏ ਪ੍ਰਤੀ ਲੀਟਰ, ਗਾਂ ਦਾ ਦੁੱਧ 53 ਰੁਪਏ ਪ੍ਰਤੀ ਲੀਟਰ ਤੇ ਟੋਕਨ ਵਾਲਾ ਦੁੱਧ 48 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।