ਚੰਡੀਗੜ੍ਹ, 28 ਨਵੰਬਰ : ਪੰਜਾਬ ਵਿਧਾਨ ਸਭਾ ਸਰਦ ਰੁੱਤ ਸੈਸ਼ਨ ਦੇ ਪਹਿਲੇ ਦਿਨ ਮੁੱਖ ਮੰਤਰੀ ਮਾਨ ਨੇ ਆਉਣ ਵਾਲੇ ਦਿਨਾਂ ਵਿਚ ਸੂਬੇ ਵਿਚ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਇਸਤੇਮਾਲ ਦਾ ਐਲਾਨ ਕਰ ਦਿੱਤਾ ਹੈ। ਸੀਐੱਮ ਮਾਨ ਨੇ ਕਿਹਾ ਕਿ ਇੰਫ੍ਰਾਸਟਰਕਚਰ, ਰੈਵੇਨਿਊ, ਹੈਲਥ ਤੇ ਖੇਤੀਬਾੜੀ ਵਿਚ AI ਦਾ ਇਸਤੇਮਾਲ ਕੀਤਾ ਜਾਵੇਗਾ।ਇਸ ਦਾ ਪਾਇਲ ਪ੍ਰਾਜੈਕਟ ਸਰਕਾਰ ਚਲਾ ਕੇ ਦੇਖ ਚੁੱਕੀ ਹੈ ਤੇ ਉਸ ਦੇ ਫਾਇਦੇ ਵੀ ਸਾਹਮਣੇ ਆਏ ਹਨ। ਸੀਐੱਮ ਮਾਨ ਨੇ ਕਿਹਾ ਕਿ ਏਆਈ ਦੀ ਜਾਂਚ ਲਈ ਸੜਕਾਂ ਦੀ ਰਿਪੇਅਰ ਦੇ ਮੈਨੂਅਲ ਐਸਟੀਮੇਟ ਤਿਆਰ ਕੀਤੇ ਗਏ। ਹੈਰਾਨੀ ਹੋਵੇਗੀ ਕਿ AI ਤਕਨੀਕ ਜ਼ਰੀਏ ਤਿਆਰ ਐਸਟੀਮੇਟ ਵਿਚ 65 ਹਜ਼ਾਰ ਕਿਲੋਮੀਟਰ ਦਾ ਗੈਸ 163.26 ਕਰੋੜ ਰੁਪਏ ਮੈਨੂਅਲ ਐਸਟੀਮੇਟ ਤੋਂ ਘੱਟ ਸੀ।ਦੂਜੇ ਪਾਸੇ 540 ਕਿਲੋਮੀਟਰ ਅਜਿਹੀਆਂ ਸੜਕਾਂ ਮਿਲੀਆਂ ਜੋ ਹੈ ਹੀ ਨਹੀਂ। ਇਹ ਉਹ ਸੜਕਾਂ ਸਨ, ਜੋ ਕਾਗਜ਼ਾਂ ਵਿਚ ਸਨ ਪਰ ਧਰਤੀ ‘ਤੇ ਨਹੀਂ। ਪੁਰਾਣੇ ਸਮੇਂ ਵਿਚ ਇਨ੍ਹਾਂ ਸੜਕਾਂ ਨੂੰ ਤਿਆਰ ਕਰਨ ਤੇ ਰਿਪੇਅਰ ‘ਤੇ ਵੀ ਖਰਚ ਕੀਤਾ ਗਿਆ। ਸੈਸ਼ਨ ਦੀ ਸ਼ੁਰੂਆਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਸ਼ਹੀਦਾਂ ਨੂੰ ਯਾਦ ਕਰਨ ਤੇ 2 ਮਿੰਟ ਦਾ ਮੌਨ ਧਾਰਨ ਦੇ ਨਾਲ ਸ਼ੁਰੂ ਹੋਈ। ਪ੍ਰਸ਼ਨ ਕਾਲ ਦੇ ਬਾਅਦ ਸੈਸ਼ਨ ਦੀ ਅਗੀਲ ਕਾਰਵਾਈ ਸ਼ੁਰੂ ਹੋਈ। ਦੱਸ ਦੇਈਏ ਕਿ ਪਿਛਲੇ ਦਿਨੀਂ ਸੁਪਰੀਮ ਕੋਰਟ ਨੇ ਸੈਸ਼ਨ ਨੂੰ ਜਾਇਜ਼ ਕਰਾਰ ਦਿੱਤਾ ਸੀ ਜਿਸ ਦੇ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੋਂ 28 ਤੇ 29 ਨਵੰਬਰ ਨੂੰ ਸਰਦ ਰੁੱਤ ਸੈਸ਼ਨ ਬੁਲਾਉਣ ਦਾ ਐਲਾਨ ਕੀਤਾ ਸੀ।