
ਚੰਡੀਗੜ੍ਹ, 04 ਫਰਵਰੀ 2025 : ਪੰਜਾਬ ਸਿਰ ਚੜ੍ਹੇ ਕਰਜੇ ਕਾਰਨ ਕਿਸਾਨਾਂ ਦੀ ਹਾਲਤ ਪਤਲੀ ਹੋ ਗਈ ਹੈ ਅਤੇ ਖੇਤੀ ਅੱਜ ਦੇ ਸਮੇਂ ਵਿੱਚ ਘਾਟੇ ਦਾ ਧੰਦਾ ਬਣ ਕੇ ਰਹਿ ਗਈ ਹੈ। ਜੇਕਰ ਪੰਜਾਬ ਸਿਰ ਚੜ੍ਹੇ ਕਰਜੇ ਦੀ ਗੱਲ ਕਰੀਏ ਤਾਂ ਇਹ 3 ਲੱਖ ਕਰੋੜ ਤੋਂ ਜਿਆਦਾ ਹੈ, ਜਿਸ ਵਿੱਚੋਂ ਖੇਤੀ ਕਰਜਾ ਇੱਕ ਲੱਖ ਕਰੋੜ ਤੋਂ ਵੀ ਵੱਧ ਗਿਆ ਹੈ। ਮਾਰਚ 2025 ਤੱਕ ਇਹ ਕਰਜਾ 3 ਲੱਖ ਕਰੋੜ ਤੋਂ 3.50 ਕਰੋੜ ਪਾਰ ਕਰਨ ਦਾ ਅਨੁਮਾਨ ਹੈ। ਜਾਣਕਾਰੀ ਅਨੁਸਾਰ 85460 ਹਜ਼ਾਰ ਕਰੋੜ ਪਾਈਵੇਟ ਬੈਂਕਾਂ ਦਾ ਕਰਜਾ ਹੈ ਅਤੇ 10 ਹਜ਼ਾਰ ਕਰੋੜ ਤੋਂ ਜਿਆਦਾ ਕੋਆਪ੍ਰੇਟਿਵ ਬੈਂਕਾਂ ਦਾ ਹੈ, ਇਸ ਤੋਂ ਇਲਾਵਾ ਪੇਂਡੂ ਬੈਂਕਾਂ ਦਾ ਕਰਜਾ 8 ਹਜ਼ਾਰ ਕਰੋੜ ਤੋਂ ਜਿਆਦਾ ਹੈ। ਜੇਕਰ ਕੇਂਦਰ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਨੇ ਲੋਕ ਸਭਾ ਵਿੱਚ ਇੱਕ ਸਵਾਲ ਦਾ ਜਵਾਬ ਦਿੰਦਿਆਂ ਪੰਜਾਬ ਦੇ ਕਿਸਾਨਾਂ ਸਿਰ ਚੜ੍ਹਿਆ ਕਰਜਾ ਮੁਆਫ ਕਰਨ ਤੋਂ ਕੋਰੀ ਨਾਂਹ ਕਰ ਦਿੱਤੀ ਹੈ। ਲੋਕ ਸਭਾ ਦੇ ਸਦਨ ਵਿੱਚ ਕੇਂਦਰ ਸਰਕਾਰ ਵੱਲੋੋਨ ਹੋਰਨਾਂ ਸੂਬਿਆਂ ਦੇ ਕਰਜੇ ਦੀ ਰਿਪੋਰਟ ਵੀ ਜਾਰੀ ਕੀਤੀ ਹੈ, ਜਿਸ ਵਿੱਚ ਆਰਬੀਆਈ ਅਤੇ ਨਬਾਰਡ ਤੋਂ ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਕਰਜੇ ਮਾਰਚ 2024 ਤੱਕ ਬਕਾਇਆ ਹਨ।