ਮਹਾਰਾਸ਼ਟਰ 'ਚ ਆਰਡੀਨੈਂਸ ਫੈਕਟਰੀ ਵਿਚ ਧਮਾਕਾ, 8 ਲੋਕਾਂ ਦੀ ਮੌਤ 

ਭੰਡਾਰਾ, 24 ਜਨਵਰੀ, 2025 : ਮਹਾਰਾਸ਼ਟਰ ਦੇ ਭੰਡਾਰਾ ਵਿਚ ਅੱਜ ਸਵੇਰੇ ਆਰਡੀਨੈਂਸ ਫੈਕਟਰੀ ਵਿਚ ਕਈ ਧਮਾਕੇ ਹੋਣ ਦੀ ਖ਼ਬਰ ਮਿਲੀ ਹੈ। ਇਹ ਹਾਦਸਾ ਸਵੇਰੇ ਤੜਕੇ ਵਾਪਰਿਆ। ਜਾਣਕਾਰੀ ਅਨੁਸਾਰ ਫੈਕਟਰੀ ਵਿਚ ਇਕ ਤੋਂ ਬਾਅਦ ਇਕ ਕਈ ਧਮਾਕੇ ਹੋਏ, ਜਿਸ ਵਿਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਜਿਸ ਵਿਚ ਹੁਣ ਤੱਕ  ਅੱਠ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਸੱਤ ਲੋਕ ਜ਼ਖਮੀ ਹੋ ਗਏ ਹਨ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਨਾਲ ਇਲਾਕੇ ਦੇ ਲੋਕ ਹਿੱਲ ਗਏ। ਧਮਾਕੇ ਦੀ ਖਬਰ ਤੋਂ ਬਾਅਦ ਰਾਹਤ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਪੁਲਿਸ ਵੀ ਮੌਕੇ 'ਤੇ ਪਹੁੰਚ ਗਈ। ਇਹ ਆਰਡੀਨੈਂਸ ਫੈਕਟਰੀ ਭੰਡਾਰਾ ਦੇ ਜਵਾਹਰਨਗਰ ਵਿੱਚ ਹੈ। ਇਹ ਧਮਾਕਾ ਫੈਕਟਰੀ ਦੀ ਆਰਕੇ ਬ੍ਰਾਂਚ ਸੈਕਸ਼ਨ ਵਿੱਚ ਹੋਇਆ। ਸ਼ੁਰੂਆਤੀ ਜਾਣਕਾਰੀ ਮੁਤਾਬਕ ਧਮਾਕਾ ਸ਼ੁੱਕਰਵਾਰ ਸਵੇਰੇ ਕਰੀਬ 10 ਵਜੇ ਹੋਇਆ। ਕੁਝ ਲੋਕਾਂ ਦੇ ਗੰਭੀਰ ਜ਼ਖਮੀ ਹੋਣ ਦੀ ਖਬਰ ਹੈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਲੋਹੇ ਦੇ ਵੱਡੇ ਟੁਕੜੇ ਦੂਰ ਤੱਕ ਡਿੱਗ ਗਏ। ਭੰਡਾਰਾ ਕਲੈਕਟਰ ਸੰਜੇ ਕੋਲਤੇ ਅਨੁਸਾਰ ਧਮਾਕੇ ਕਾਰਨ ਫੈਕਟਰੀ ਦੀ ਛੱਤ ਡਿੱਗ ਗਈ ਹੈ, ਜਿਸ ਨੂੰ ਜੇਸੀਬੀ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ। ਹਾਦਸੇ ਦੇ ਸਮੇਂ ਮੌਕੇ 'ਤੇ 12 ਲੋਕ ਮੌਜੂਦ ਸਨ, ਜਿਨ੍ਹਾਂ 'ਚੋਂ 2 ਨੂੰ ਬਚਾ ਲਿਆ ਗਿਆ ਹੈ। ਫਾਇਰ ਵਿਭਾਗ, ਪੁਲਿਸ ਵਿਭਾਗ, ਤਹਿਸੀਲਦਾਰ ਅਤੇ ਹੋਰ ਲੋੜੀਂਦੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਮੌਜੂਦ ਹਨ। ਸਥਿਤੀ ਨਾਲ ਨਜਿੱਠਣ ਲਈ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸਡੀਆਰਐਫ) ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਭੰਡਾਰਾ ਦੇ ਕੁਲੈਕਟਰ ਸੰਜੇ ਕੋਲਟੇ ਨੇ ਕਿਹਾ ਕਿ ਆਰਡੀਨੈਂਸ ਫੈਕਟਰੀ  ਜਵਾਹਰ ਨਗਰ ਭੰਡਾਰਾ ਵਿਚ ਹੋਏ ਧਮਾਕੇ ਤੋਂ ਬਾਅਦ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਮੌਕੇ 'ਤੇ ਮੌਜੂਦ ਹਨ। ਇਸ ਵੇਲੇ ਬਚਾਅ ਕਾਰਜ ਜਾਰੀ ਹੈ। ਹਾਦਸੇ ਵਿਚ ਛੱਤ ਡਿੱਗ ਗਈ ਹੈ, ਜਿਸ ਨੂੰ ਜੇਸੀਬੀ ਦੀ ਮਦਦ ਨਾਲ ਹਟਾਇਆ ਜਾ ਰਿਹਾ ਹੈ। ਜ਼ਿਲ੍ਹਾ ਕੁਲੈਕਟਰ ਸੰਜੇ ਕੋਲਟੇ ਨੇ ਦੱਸਿਆ ਕਿ ਧਮਾਕਾ ਸਵੇਰੇ 10.30 ਵਜੇ ਦੇ ਕਰੀਬ ਹੋਇਆ। ਉਨ੍ਹਾਂ ਕਿਹਾ ਕਿ ਇਹ ਧਮਾਕਾ ਜਵਾਹਰ ਨਗਰ ਇਲਾਕੇ ਵਿਚ ਸਥਿਤ ਫੈਕਟਰੀ ਦੇ ਐਲਟੀਪੀ ਸੈਕਸ਼ਨ ਵਿਚ ਹੋਇਆ। ਧਮਾਕੇ ਸਮੇਂ ਸੈਕਸ਼ਨ ਵਿਚ 14 ਕਰਮਚਾਰੀ ਕੰਮ ਕਰ ਰਹੇ ਸਨ, ਜਿਨ੍ਹਾਂ ਵਿੱਚੋਂ ਤਿੰਨ ਨੂੰ ਜ਼ਿੰਦਾ ਬਚਾ ਲਿਆ ਗਿਆ ਤੇ ਪੰਜ ਦੀ ਮੌਤ ਹੋ ਗਈ।