ਹਰਦੋਈ, 31 ਅਕਤੂਬਰ : ਹਰਦੋਈ ਦੇ ਸਵਰਾਜਪੁਰ ‘ਚ ਬਿਲਹੌਰ-ਕਟੜਾ ਸੜਕ ਤੇ ਇੱਕ ਕਾਰ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ, ਜਿਸ ਕਾਰਨ ਵਾਪਰੇ ਇੱਕ ਭਿਆਨਕ ਹਾਦਸੇ ਵਿੱਚ ਇੱਕ ਬੱਚੇ ਸਮੇਤ ਇੱਕੋ ਪਰਿਵਾਰ ਦੇ 5 ਲੋਕਾਂ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਘਟਨਾਂ ਦੀ ਸੂਚਨਾਂ ਮਿਲਦੇ ਮੌਕੇ ਤੇ ਪੁੱਜੇ ਐਸਪੀ, ਏਐਸਪੀ ਅਤੇ ਪੁਲਿਸ ਪਾਰਟੀ ਨੇ ਲਾਸ਼ਾਂ ਨੂੰ ਕਬਜੇ ‘ਚ ਲੈ ਕੇ ਹਸਪਤਾਲ ‘ਚ ਪਹੁੰਚਾ ਦਿੱਤਾ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਕਾਰ ਵਿੱਚੋਂ ਮਿਲੇ ਇੱਕ ਮੋਬਾਇਲ ‘ਚੋ ਮਿਲੇ ਪਰਿਵਾਰਿਕ ਮੈਂਬਰਾਂ ਨੂੰ ਸੂਚਿਤ ਕੀਤਾ। ਮਿਲੀ ਜਾਣਕਾਰੀ ਅਨੁਸਾਰ ਹੁਸ਼ਿਆਰ ਸਿੰਘ (55) ਵਾਸੀ ਪਿੰਡ ਬਾਰਾਕਾਂਠ ਦਾ ਪੁੱਤਰ ਗੋਵਿੰਦ ਸਾਂਦੀ ਥਾਣਾ ਖੇਤਰ ਦੇ ਨਵਾਂਗਾਓ ਵਿੱਚ ਆਪਣੇ ਸਹੁਰੇ ਘਰ ਰਹਿੰਦਾ ਹੈ। ਉਸਦੀ ਪਤਨੀ ਨੇ ਕੁੱਝ ਦਿਨ ਪਹਿਲਾਂ ਹੀ ਇੱਕ ਬੱਚੀ ਨੁੰ ਜਨਮ ਦਿੱਤਾ ਸੀ, ਸੋਮਵਾਰ ਨੂੰ ਹੁਸਿਆਰ ਸਿੰਘ ਆਪਣੇ ਵੱਡੇ ਪੁੱਤ ਮੁਕੇਸ਼ (30), ਪੋਤੇ ਬੱਲੂ (4) ਅਤੇ ਭਤੀਜਾ ਮਨੋਜ ਅਤੇ ਇੱਕ ਹੋਰ ਵਿਅਕਤੀ ਰਾਜਾਰਾਮ ਨਾਲ ਕਾਰ ‘ਚ ਸਵਾਰ ਹੋ ਕੇ ਨਵਾਂਗਾਓ ਜਾ ਰਹੇ ਸਨ ਕਿ ਉਨ੍ਹਾਂ ਦੀ ਗੱਡੀ ਸੋਮਵਾਰ ਦੀ ਰਾਤ ਤਕਰੀਬਨ 10 ਵਜੇ ਖਮਾਰੀਆਂ ਨਜਦੀਕ ਕਾਰ ਬੇਕਾਬੂ ਹੋ ਕੇ ਇੱਕ ਦਰੱਖਤ ਨਾਲ ਟਕਰਾ ਗਈ, ਟੱਕਰ ਐਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ‘ਚ ਸਵਾਰ ਇੱਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾਂ ਸਬੰਧੀ ਰਾਹਗੀਂਰਾਂ ਨੇ ਪੁਲਿਸ ਨੂੰ ਸੂਚਿਤ ਕੀਤਾ, ਜਿਸ ਤੋਂ ਬਾਅਦ ਐਸਪੀ ਕੇਸੀ ਗੋਸਵਾਮੀ, ਏਐਸਪੀ (ਪੱਛਮੀ) ਦੁਰਗੇਸ਼ ਸਿੰਘ ਪੁਲਿਸ ਪਾਰਟੀ ਨਾਲ ਮੌਕੇ ਤੇ ਪੁੱਜੇ ਅਤੇ ਕਾਰ ਨੁੰ ਕੱਟ ਕੇ ਮੁਸ਼ੱਕਤ ਨਾਲ ਲਾਸ਼ਾਂ ਨੁੰ ਕਾਰ ‘ਚੋ ਬਾਹਰ ਕੱiੋਢਆ ਗਿਆ ਤੇ ਮੁਰਦਾਘਰ ‘ਚ ਭੇਜਿਆ ਗਿਆ। ਐਸਪੀ ਕੇਸੀ ਗੋਸਵਾਮੀ ਨੇ ਦੱਸਿਆ ਕਿ ਮ੍ਰਿਤਕਾਂ ਦੇ ਪਰਿਵਾਇਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।