ਪੱਛਮੀ ਬੰਗਾਲ ਵਿੱਚ ਕਾਰ ਨੇ ਤਿੰਨ ਈ-ਰਿਕਸ਼ਾ ਨੂੰ ਮਾਰੀ ਟੱਕਰ, 7 ਦੀ ਮੌਤ, 8 ਜ਼ਖ਼ਮੀ

ਕੋਲਕਾਤਾ, 15 ਮਾਰਚ 2025 : ਪੱਛਮੀ ਬੰਗਾਲ ਦੇ ਨਾਦੀਆ ਜ਼ਿਲ੍ਹੇ ਵਿੱਚ ਤੇਜ਼ ਰਫ਼ਤਾਰ ਦਾ ਕਹਿਰ ਦੇਖਣ ਨੂੰ ਮਿਲਿਆ ਹੈ। ਇੱਥੇ ਛਪਰਾ ਇਲਾਕੇ ਦੇ ਲਕਸ਼ਮੀਗਛਾ ਵਿੱਚ ਸ਼ੁੱਕਰਵਾਰ ਨੂੰ ਇੱਕ ਤੇਜ਼ ਰਫ਼ਤਾਰ ਕਾਰ ਨੇ ਇੱਕ ਤੋਂ ਬਾਅਦ ਇੱਕ ਤਿੰਨ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਇਸ ਭਿਆਨਕ ਸੜਕ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਅੱਠ ਹੋਰ ਜ਼ਖ਼ਮੀ ਹੋ ਗਏ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਈ-ਰਿਕਸ਼ਾ 'ਤੇ ਸਵਾਰ ਲੋਕ ਆਉਣ ਵਾਲੇ ਈਦ ਦੇ ਤਿਉਹਾਰ ਲਈ ਖਰੀਦਦਾਰੀ ਕਰਕੇ ਘਰ ਪਰਤ ਰਹੇ ਸਨ। ਉਨ੍ਹਾਂ ਦੱਸਿਆ ਕਿ ਉਲਟ ਦਿਸ਼ਾ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਐਸਯੂਵੀ ਨੇ ਇੱਕ ਤੋਂ ਬਾਅਦ ਇੱਕ ਤਿੰਨ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਇਲੈਕਟ੍ਰਿਕ ਵਾਹਨਾਂ 'ਚ ਸਵਾਰ 7 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ, ਜਿਨ੍ਹਾਂ 'ਚੋਂ 2 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਮ੍ਰਿਤਕਾਂ ਦੀ ਪਛਾਣ ਮਲਿਕ, ਸਾਂਤਾ ਸਰਕੇਲ, ਰਹਿਮਾ ਸ਼ੇਖ, ਪੁਤੁਲ ਮਲਿਕ, ਅਮਿਤ ਘੋਸ਼, ਰੋਹਨ ਸੇਖ ਅਤੇ ਪ੍ਰਵੀਨ ਬੀਵੀ ਵਜੋਂ ਹੋਈ ਹੈ।ਜੋ ਛਪਰਾ ਤੇ ਨਕਾਛੀਪੁਰਾ ਦੇ ਨਿਵਾਸੀ ਸਨ।