ਬਿਲਾਸਪੁਰ : ਹਿਮਾਂਚਲ ਪ੍ਰਦੇਸ਼ ਦੇ ਬਿਲਾਸਪੁਰ ਵਿੱਚ ਸਥਿਤ ਆਲ ਇੰਡੀਆ ਇੰਸਟੀਚਿਉਠ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦਾ ਉਦਘਾਟਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ। ਇਸ ਮੌਕੇ ਜੇਪੀ ਨੱਡਾ, ਮੁੱਖ ਮੰਤਰੀ ਜੈ ਰਾਮ ਠਾਕੁਰ ਅਤੇ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਮੋਦੀ ਨੇ ਅਕਤੂਬਰ 2017 ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਸੀ। ਇਸ ਦੀ ਸਥਾਪਨਾ ਕੇਂਦਰੀ ਸੈਕਟਰ ਯੋਜਨਾ ਪ੍ਰਧਾਨ ਮੰਤਰੀ ਸਵਾਸਥ ਸੁਰੱਖਿਆ ਦੇ ਤਹਿਤ ਕੀਤੀ ਗਈ ਹੈ। ਏਜ਼ਮ ਬਿਲਾਸਪੁਰ 1470 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ। ਇਸ ਅਤਿ ਆਧੁਨਿਕ ਹਸਪਤਾਲ ਵਿੱਚ 18 ਸਪੈਸ਼ਲਿਟੀ ਅਤੇ 17 ਸੁਪਰ ਸਪੈਸ਼ਲਿਟੀ ਵਿਭਾਗ, 18 ਮਾਡਿਊਲਰ ਅਪ੍ਰੇਸ਼ਨ ਥੀਏਟਰ, 64 ਆਈਸੀਸੀਯੂ ਬੈੱਡਾ ਵਾਲੇ 750 ਬੈਂਡ ਹਨ। ਇਹ ਹਸਪਤਾਲ 247 ਏਕੜ ਵਿੱਚ ਫੈਲਿਆ ਹੋਇਆ ਹੈ। ਇਹ 24 ਘੰਟੇ ਐਮਰਜੈਂਸੀ ਅਤੇ ਡਾਇਲਸਿਸ ਸਹੂਲਤਾਂ, ਅਲਟਰਾਸੋਨੋਗ੍ਰਾਫੀ, ਸੀਟੀ ਸਕੈਨ, ਐਮਆਰਆਈ ਆਦਿ ਵਰਗੀਆਂ ਆਧੁਨਿਕ ਡਾਇਗਨੋਸਟਿਕ ਮਸ਼ੀਨਾਂ, ਅੰਮ੍ਰਿਤ ਫਾਰਮੇਸੀ ਅਤੇ ਜਨ ਔਸ਼ਧੀ ਕੇਂਦਰ ਅਤੇ 30 ਬਿਸਤਰਿਆਂ ਵਾਲੇ ਆਯੁਸ਼ ਬਲਾਕ ਨਾਲ ਲੈਸ ਹੈ। ਹਸਪਤਾਲ ਨੇ ਹਿਮਾਚਲ ਪ੍ਰਦੇਸ਼ ਦੇ ਕਬਾਇਲੀ ਅਤੇ ਅਪਹੁੰਚ ਕਬਾਇਲੀ ਖੇਤਰਾਂ ਵਿੱਚ ਸਿਹਤ ਸੇਵਾਵਾਂ ਪ੍ਰਧਾਨ ਕਰਨ ਲਈ ਇੱਕ ਡਿਜੀਟਲ ਸਿਹਤ ਕੇਂਦਰ ਵੀ ਸਥਾਪਤ ਕੀਤਾ ਹੈ। ਹਸਪਤਾਲ ਦੁਆਰਾ ਅਪਹੁੰਚ ਕਬਾਇਲੀ ਅਤੇ ਉਚਾਈ ਵਾਲੇ ਹਿਮਾਲਿਆਈ ਖੇਤਰਾਂ ਜਿਵੇਂ ਕਿ ਕਾਜ਼ਾ, ਸਲੂਨੀ ਅਤੇ ਕੇਲੈਂਗ ਵਿੱਚ ਸਿਹਤ ਕੈਂਪਾਂ ਰਾਹੀਂ ਮਾਹਰਾਂ ਦੁਆਰਾ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ। ਹਸਪਤਾਲ ਹਰ ਸਾਲ 100 ਵਿਦਿਆਰਥੀਆਂ ਨੂੰ ਐਮਬੀਬੀਐਸ ਕੋਰਸ ਲਈ ਅਤੇ 60 ਵਿਦਿਆਰਥੀਆਂ ਨੂੰ ਨਰਸਿੰਗ ਕੋਰਸ ਲਈ ਦਾਖਲ ਕਰੇਗਾ।